
Punjab Government: ਵਿਧਾਇਕ ਗੈਰੀ ਬੜਿੰਗ ਨੇ ਪਿੰਡ ਮੁੱਢੜੀਆ ਵਿਖੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ
Punjab Government: (ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਅੱਜ ਨਜ਼ਦੀਕੀ ਪਿੰਡ ਮੁੱਢੜੀਆ ਵਿਖੇ ਨੇਪਰੇ ਚੜੇ ਵਿਕਾਸ ਕੰਮਾਂ ਨੂੰ ਲੋਕ ਅਰਪਣ ਕੀਤਾ ਗਿਆ ਉੱਥੇ ਹੀ ਪਿੰਡ ਦੇ ਸਰਪੰਚ ਬਿੱਟੂ ਰਾਮ ਅਤੇ ਪ੍ਰਧਾਨ ਗੁਰਸੇਵਕ ਸਿੰਘ ਵੱਲੋਂ ਪਿੰਡ ਦੇ ਹੋਰ ਹੋਣ ਵਾਲੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਹਨਾਂ ਦੇ ਲਈ ਵਿਧਾਇਕ ਵੱਲੋਂ ਹਰ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ: Papaya Juice Benefits: ਪਪੀਤੇ ਦੇ ਜੂਸ ’ਚ ਛੁਪਿਆ ਹੈ ਸਿਹਤ ਦਾ ਰਾਜ਼, ਇਹ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ
ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਮੇਰਾ ਮਕਸਦ ਹਲਕਾ ਅਮਲੋਹ ਦਾ ਵਿਕਾਸ ਕਰਵਾਉਣਾ ਹੈ ਜਿਸ ਲਈ ਮੇਰੇ ਵੱਲੋਂ ਯਤਨ ਜਾਰੀ ਰਹਿਣਗੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਵਿੱਢੀ ਹੋਈ ਹੈ ਜਿਸਦਾ ਸੂਬੇ ਦੇ ਲੋਕ ਵੀ ਸਹਿਯੋਗ ਜ਼ਰੂਰ ਕਰਨ ਕਿਉਂਕਿ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਾਰਿਆਂ ਦਾ ਸਹਿਯੋਗ ਦੀ ਲੋੜ ਵੀ ਹੈ।
ਇਸ ਮੌਕੇ ’ਤੇ ਪਿੰਡ ਦੇ ਸਰਪੰਚ ਬਿੱਟੂ ਰਾਮ ਨੇ ਦੱਸਿਆ ਕਿ ਅੱਜ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਪਿੰਡ ਮੁਢੜੀਆਂ ਵਿੱਖੇ ਸਕੂਲ ਦੇ ਵਿਕਾਸ ਲਈ ਇੰਟਰਲੋਕ ਟਾਈਲਾਂ, ਪਿੰਡ ਦੇ ਵਿਕਾਸ ਲਈ ਛੱਪੜ ਦੀ ਚਾਰ ਦੀਵਾਰੀ ਅਤੇ ਬਰਮਾ ਪੱਕੀਆਂ ਦੇ ਹੋਏ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਰਣਜੀਤ ਸਿੰਘ ਪਨਾਗ, ਬਲਾਕ ਪ੍ਰਧਾਨ ਗੁਰਸੇਵਕ ਸਿੰਘ,ਬਿੱਟੂ ਰਾਮ ਸਰਪੰਚ, ਲਖਵੀਰ ਸਿੰਘ ਪੰਚ, ਸੁਖਵੀਰ ਸਿੰਘ ਪੰਚ, ਕਰਮਜੀਤ ਸਿੰਘ, ਰਾਜ ਕੁਮਾਰ, ਬਲਵੀਰ ਸਿੰਘ, ਬੁੱਧ ਸਿੰਘ, ਗੰਗਾ ਰਾਮ, ਸੁਰਜੀਤ ਸਿੰਘ, ਚੂੰਨੀ ਲਾਲਾ, ਅਰਜਨਪਾਲ, ਮੁਖਤਿਆਰ ਸਿੰਘ, ਸੁਲੱਖਣ ਸਿੰਘ, ਕ੍ਰਿਸ਼ਨ ਸਿੰਘ ਆਦਿ ਮੌਜ਼ੂਦ ਸਨ। Punjab Government