Sports News: ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਚਨਬੱਧ : ਜੱਸੀ ਸੋਹੀਆਂ ਵਾਲਾ

Sports News
ਭਾਦਸੋਂ : ਪਿੰਡ ਤਰਖੇੜੀ ਵਿਖੇ ਕਰਵਾਏ ਗਏ 12ਵੇਂ ਫੁੱਟਬਾਲ ਟੂਰਨਾਮੈਂਟ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਨਾਲ ਹੋਰ ਸ਼ਖ਼ਸੀਅਤਾਂ ਤੇ ਪ੍ਰਬੰਧਕ। ਤਸਵੀਰ: ਸੁਸ਼ੀਲ ਕੁਮਾਰ

ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਪਿੰਡ ਤਰਖੇੜੀ ਵਿਖੇ ਕਰਵਾਏ ਗਏ 12ਵੇਂ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਜੇਤੂ ਟੀਮਾਂ ਨੂੰ ਇਨਾਮ ਵੰਡੇ

Sports News: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕਰ ਰਹੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਪਿੰਡ ਤਰਖੇੜੀ ਵਿਖੇ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਵੱਲੋਂ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ 12ਵੇਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ: Punjab Grain Market: ਪਹਿਲੇ ਦਿਨ ਖ਼ਾਲੀ ਰਹੀਆਂ ਦਾਣਾ ਮੰਡੀਆਂ, ਨਹੀਂ ਆਈ ਕਣਕ ਦੀ ਫਸਲ

ਉਹਨਾਂ ਨੇ ਕਿਹਾ ਕਿ ਨੌਜਵਾਨਾ ਨੂੰ ਖੇਡਾਂ ਖੇਡਣ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਵਧੀਆ ਖੇਡ ਗਰਾਊਂਡ ਬਣਾਏ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਨਸ਼ੇ ਦੇ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਅੰਦਰ ਨਸੇ ਦੇ ਖਾਤਮੇ ਲਈ ਯੁੱਧ ਨਸਿਆਂ ਵਿਰੁੱਧ ਚਲਾਈ ਮੁਹਿੰਮ ਅਧੀਨ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਗਿਆ ਹੈ ਅਤੇ ਉਹਨਾਂ ਵੱਲੋਂ ਬਣਾਈ ਗਲਤ ਤਰੀਕੇ ਨਾਲ ਜਾਇਦਾਦ ਜਬਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਨਸ਼ਾ ਤਸਕਰੀ ਕਰਕੇ ਬਣਾਈਆਂ ਗਈਆਂ ਨਜਾਇਜ਼ ਬਿਲਡਿੰਗਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਵਿਅਕਤੀਆ ਨੂੰ ਨਸੀਅਤ ਮਿਲ ਸਕੇ।

ਨਸ਼ੇ ਦੇ ਖਾਤਮੇ ਲਈ ਸਰਕਾਰ ਦਾ ਸਹਿਯੋਗ ਜ਼ਰੂਰੀ | Sports News

Sports News
ਭਾਦਸੋਂ : ਪਿੰਡ ਤਰਖੇੜੀ ਵਿਖੇ ਕਰਵਾਏ ਗਏ 12ਵੇਂ ਫੁੱਟਬਾਲ ਟੂਰਨਾਮੈਂਟ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਨਾਲ ਹੋਰ ਸ਼ਖ਼ਸੀਅਤਾਂ ਤੇ ਪ੍ਰਬੰਧਕ। ਤਸਵੀਰ: ਸੁਸ਼ੀਲ ਕੁਮਾਰ

ਉਹਨਾਂ ਕਿਹਾ ਕਿ ਪਿੰਡਾਂ ਵਿੱਚ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਦੇ ਇਲਾਜ ਲਈ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਬੰਧ ਕੀਤਾ ਹੋਇਆ ਹੈ ਅਤੇ ਸਾਨੂੰ ਯੁੱਧ ਨਸਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਣ ਕੇ ਨਸ਼ੇ ਦੇ ਖਾਤਮੇ ਲਈ ਸਰਕਾਰ ਦਾ ਪੂਰਨ ਤੌਰ ’ਤੇ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਤਰਖੇੜੀ ਕਲਾਂ, ਸਰਪੰਚ ਗੁਰਜੰਟ ਸਿੰਘ ਫੋਜੀ ਤਰਖੇੜੀ ਖੁਰਦ, ਸਾਬਕਾ ਸਰਪੰਚ ਜਗਵੀਰ ਸਿੰਘ ਰਾਣਾ, ਮਾਸਟਰ ਸਤਵੰਤ ਸਿੰਘ, ਦਸਪ੍ਰੀਤ ਸਿੰਘ ਬੱਬੀ, ਹਰਿੰਦਰ ਸਿੰਘ ਬਾਸੀ, ਅਵਤਾਰ ਸਿੰਘ ਬਿੱਟੂ, ਗੁਰਦੀਪ ਸਿੰਘ ਬਾਸੀ, ਨਵਜੋਤ ਸਿੰਘ ਚੀਮਾ ਤੇ ਗੁਰਚਰਨ ਸਿੰਘ ਭਲਵਾਨ ਵੱਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਲਾਲੀ ਫਤਿਹਪੁਰ, ਬਲਾਕ ਪ੍ਰਧਾਨ ਸੁੱਖ ਘੁੰਮਣ ਚਾਸਵਾਲ, ਜਸਕਰਨਵੀਰ ਸਿੰਘ ਤੇਜੇ, ਬੇਅੰਤ ਸਿੰਘ ਸਾਹੀਏਵਾਲ, ਗੁਰਸੇਵਕ ਸਿੰਘ ਤੇ ਹਨੀ ਪਹਾੜਪੁਰ ਆਦਿ ਵੀ ਮੌਜੂਦ ਸਨ। Sports News