Giddarbaha bypolls: ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ

Giddarbaha bypolls
Giddarbaha bypolls: ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ

Giddarbaha bypolls: ਗਿੱਦੜਬਾਹਾ (ਰਾਜਵਿੰਦਰ ਬਰਾੜ)। ਗਿੱਦੜਬਾਹਾ ਉੱਪ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21801 ਵੋਟਾਂ ਨਾਲ ਜੇਤੂ । ਹਰਦੀਪ ਡਿੰਪੀ ਢਿੱਲੋਂ ਦੇ ਸਮੱਰਥਕਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਮੱਰਥਕਾਂ ਵੱਲੋਂ ਪਟਾਖੇ ਚਲਾ ਕੇ ਤੇ ਢੋਲ ਦੇ ਡਗੇ ’ਤੇ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ।

Read Also : Ludhiana News: ਗਡਵਾਸੂ ਦੇ ਉਪ-ਕੁਲਪਤੀ ਡਾ. ਗਿੱਲ ਨੂੰ ਮਿਲਿਆ ਚੇਲੱਪਾ ਯਾਦਗਾਰੀ ਸਨਮਾਨ

ਅਖੀਰਲੇ ਰਾਉਂਡ ਦੀ ਗਿਣਤੀ ਅਨੁਸਾਰ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 71198 ਵੋਟਾਂ ਪਈਆਂ ਹਨ ਜਦਕਿ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 49397 ਤੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੂੰ 12174 ਵੋਟਾਂ ਪਈਆਂ ਹਨ। ਜਦਕਿ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਵੱਡੇ ਅੰਤਰ ਨਾਲ ਪੱਛੜ ਗਏ।