ਸਤਲੁਜ ਦਰਿਆ ‘ਚ ਪੇੜੇ ਤਾਰਨ ਗਿਆ ਨੌਜਵਾਨ ਡੁੱਬਿਆ

Satluj River
ਫਾਈਲ।

ਲੁਧਿਆਣਾ (ਜਸਵੀਰ ਸਿੰਘ ਗਹਿਲ). ਜ਼ਿਲ੍ਹੇ ਦੇ ਵਸਨੀਕ ਇੱਕ ਨੌਜਵਾਨ ਦੀ ਦੇਰ ਰਾਤ ਸਤਲੁਜ ਦਰਿਆ ‘ਚ ਡੁੱਬਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੂੰ ਦਰਿਆ ਵਿੱਚ ਪੇੜੇ ਤਾਰਨ ਗਿਆ ਸੀ. ਮ੍ਰਿਤਕ ਦੀ ਪਹਿਚਾਣ ਲੱਕੀ ਕੈਂਥ (28) ਵਾਸੀ ਪਿੰਡ ਘੁਮਕਲਾਂ ਵਜੋਂ ਹੋਈ ਹੈ। (Sutlej River)

ਪ੍ਰਾਪਤ ਜਾਣਕਾਰੀ ਅਨੁਸਾਰ ਲੱਕੀ ਕੈਂਥ ਸਤਲ ਦਰਿਆ ਵਿੱਚ ਪੇੜੇ ਤਾਰਨ ਗਿਆ ਸੀ, ਇਸ ਦੌਰਾਨ ਉਹ ਦਰਿਆ ਚ ਕੁਝ ਜਿਆਦਾ ਅੱਗੇ ਚਲਿਆ ਗਿਆ ਤੇ ਦਰਿਆ ਦੇ ਡੁੰਘੇ ਪਾਣੀ ‘ਚ ਡੁੱਬ ਕਾਰਨ ਲੱਕੀ ਦੀ ਮੌਤ ਹੋ ਗਈ. ਮ੍ਰਿਤਕ ਦਾ ਵੱਡਾ ਭਰਾ ਵਿਦੇਸ਼ ‘ਚ ਰਹਿੰਦਾ ਹੈ. ਲੱਕੀ ਕੈਥ ਦੀ ਮੌਤ ਦੀ ਖਬਰ ਪਤਾ ਚੱਲਦਿਆਂ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਥਾਣਾ ਘੁਮਕਲਾਂ ਦੇ ਪੁਲਸ ਅਧਿਕਾਰੀ ਸੰਧੂਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਣਵਿਆਹਿਆ ਸੀ ਅਤੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਦਾ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

Also Read : ਆਯੁਰਵੇਦ ’ਚ ਲੁਕਿਐ ਜੈਨੇਟਿਕ ਬਿਮਾਰੀਆਂ ਦਾ ਇਲਾਜ

LEAVE A REPLY

Please enter your comment!
Please enter your name here