ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Murder : Hary...

    Murder : Haryana ‘ਚ ਪਹਿਲਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ | Video

    Murder

    ਪਹਿਲਵਾਨ ਦੇ ਕਤਲ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ | Murder

    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਨਜਫਗੜ੍ਹ ’ਚ ਰਹਿਣ ਵਾਲੇ ਇੱਕ ਪਹਿਲਵਾਨ ਦਾ ਚਿੱਟੇ ਰੰਗ ਦੀ ਕਾਰ ’ਚ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਦਿੱਲੀ ਨਾਲ ਲੱਗਦੇ ਫਰੀਦਾਬਾਦ ਦੇ ਸੈਕਟਰ 11 ਨੇੜੇ ਇੱਕ ਜਿੰਮ ਦੇ ਬਾਹਰ ਵਾਪਰੀ, ਜਿੱਥੇ ਸੂਰਜਭਾਨ ਉਰਫ ਬੱਲੂ ਪਹਿਲਵਾਨ ਵਾਸੀ ਨਜਫਗੜ੍ਹ ਖੜ੍ਹਾ ਸੀ। ਮੁੱਢਲੀ ਜਾਂਚ ’ਚ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ’ਚ ਇਹ ਦੋਵੇਂ ਬਦਮਾਸ਼ ਇੱਕ ਚਿੱਟੇ ਰੰਗ ਦੀ ਕਾਰ ’ਚ ਕਤਲ ਕਰਨ ਲਈ ਆਏ ਸਨ। ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਲਈ ਅਪਰਾਧ ਸ਼ਾਖਾ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਹਨ। (Murder)

    ਸਮਾਜ ’ਚ ਕਮਜ਼ੋਰ ਹੁੰਦੀਆਂ ਰਿਸ਼ਤਿਆਂ ਦੀਆਂ ਤੰਦਾਂ!

    ਜ਼ਿਕਰਯੋਗ ਹੈ ਕਿ ਨਜਫਗੜ੍ਹ ਦਾ ਰਹਿਣ ਵਾਲਾ ਸੂਰਜਭਾਨ ਉਰਫ ਬੱਲੂ ਦਰਜਨਾਂ ਗੋਲੀਆਂ ਖਾ ਕੇ ਖੂਨ ਨਾਲ ਲੱਥਪੱਥ ਪਿਆ ਹੈ। ਸ਼ਾਮ 6 ਵਜੇ ਦੇ ਕਰੀਬ ਸ਼ਿਆਮ ਬੱਲੂ ਪਹਿਲਵਾਨ ਸੈਕਟਰ 11 ਸਥਿਤ ਜਿੰਮ ਦੇ ਬਾਹਰ ਖੜ੍ਹਾ ਸੀ ਜਦੋਂ ਚਿੱਟੇ ਰੰਗ ਦੀ ਕਾਰ ’ਚ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਲੂ ਪਹਿਲਵਾਨ ਦੇ ਸਰੀਰ ’ਚ ਦਰਜਨ ਤੋਂ ਜ਼ਿਆਦਾ ਗੋਲੀਆਂ ਲੱਗੀਆਂ ਸਨ। ਗੋਲੀ ਲੱਗਣ ਤੋਂ ਬਾਅਦ ਬੱਲੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀਸੀਪੀ ਬੱਲਬਗੜ੍ਹ ਰਾਜੇਸ਼ ਦੁੱਗਲ ਮੁਤਾਬਿਕ ਸ਼ਾਮ 6:20 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 11 ’ਚ ਜਿੰਮ ਬਾਹਰ ਬਦਮਾਸ਼ਾਂ ਨੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। (Murder)

    ਡੀਪੀ ਅਨੁਸਾਰ ਮ੍ਰਿਤਕ ਦੀ ਜੇਬ ’ਚੋਂ ਇੱਕ ਆਧਾਰ ਕਾਰਡ ਵੀ ਬਰਾਮਦ ਹੋਇਆ ਹੈ ਜਿਸ ’ਚ ਉਸ ਦੀ ਪਛਾਣ ਸੂਰਜਭਾਨ ਉਰਫ ਬੱਲੂ ਪਹਿਲਵਾਨ ਵਾਸੀ ਨਜਫਗੜ੍ਹ, ਦਿੱਲੀ ਵਜੋਂ ਹੋਈ ਹੈ। ਜੇਕਰ ਉਨ੍ਹਾਂ ਦੀ ਮੰਨੀਏ ਤਾਂ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਲਗਦਾ ਹੈ। ਡੀਪੀ ਦੀ ਮੰਨੀਏ ਤਾਂ ਵੀਡੀਓ ’ਚ ਇੱਕ ਚਿੱਟੇ ਰੰਗ ਦੀ ਕਾਰ ਦਿਖਾਈ ਦੇ ਰਹੀ ਹੈ ਜਿਸ ’ਚ ਦੋ ਬਦਮਾਸ਼ ਬੱਲੂ ਪਹਿਲਵਾਨ ਦਾ ਕਤਲ ਕਰਨ ਆਏ ਸਨ। ਫਿਲਹਾਲ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਬਦਮਾਸ਼ਾਂ ਨੂੰ ਫੜਨ ਲਈ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਜਲਦ ਹੀ ਬਦਮਾਸ਼ ਪੁਲਿਸ ਦੀ ਗ੍ਰਿਫਤ ’ਚ ਹੋਣਗੇ। (Murder)

    LEAVE A REPLY

    Please enter your comment!
    Please enter your name here