Patiala News: ਪਟਿਆਲਾ ਫਾਊਡੇਸ਼ਨ ਵੱਲੋਂ ‘ਰੋਡ ਸੇਫਟੀ ਸੈਨਸੇਟਾਈਜ਼ੇਸ਼ਨ ਟਰੇਨਿੰਗ ਪ੍ਰੋਗਰਾਮ ਫਾਰ ਜਰਨਲਿਸਟ’ ਤਹਿਤ ਇੱਕ ਵਰਕਸ਼ਾਪ ਕਮ ਸੈਮੀਨਾਰ ਕਰਵਾਇਆ

Patiala News
ਪਟਿਆਲਾ :ਪਟਿਆਲਾ ਫਾਉਂਡੇਸ਼ਨ ਵੱਲੋਂ ਕਰਵਾਈ ਗਈ ਵਰਕਸ਼ਾਪ ਦੌਰਾਨ ਆਰ.ਟੀ.ਏ. ਨਮਨ ਮੜਕਣ, ਡੀ.ਐਸ.ਪੀ ਜੀ.ਐਸ. ਸਿਕੰਦ ਭਾਗ ਲੈਂਦੇ ਹੋਏ। ਦੂਜੇ ਪਾਸੇ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਰਵੀ ਸਿੰਘ ਆਹਲੁੂਵਾਲੀਆ।

ਪਟਿਆਲਾ ਫਾਉੂਂਡੇਸ਼ਨ ਚੀਫ ਫੰਕਸਨਰੀ ਰਵੀ ਸਿੰਘ ਆਹਲੂਵਾਲੀਆ ਨੇ ਪਹੰੁਚੇ ਪੱਤਰਕਾਰਾਂ ਨੂੰ ਰਿਪੋਰਟਿੰਗ ਆੱਨ ਰੋਡ ਸੇਫਟੀ ਗਾਈਡ ਤਹਿਤ ਟਰੇਨਿੰਗ ਕਰਵਾਈ

Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਫਾਊਡੇਸ਼ਨ ਵੱਲੋਂ ਚੀਫ ਫੰਕਸ਼ਨਰੀ ਰਵੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਗਲੋਬਲ ਅਲਾਇੰਸ ਐਨ.ਜੀ.ਓ. ਫਾਰ ਰੋਡ ਸੇਫਟੀ ਦੇ ਸਹਿਯੋਗ ਨਾਲ ‘ਰੋਡ ਸੇਫਟੀ ਸੈਨਸੇਟਾਈਜ਼ੇਸ਼ਨ ਟਰੇਨਿੰਗ ਪ੍ਰੋਗਰਾਮ ਫਾਰ ਜਰਨਲਿਸਟ’ ਤਹਿਤ ਇੱਕ ਵਰਕਸ਼ਾਪ ਕਮ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਆਰ.ਟੀ.ਏ ਨਮਨ ਮੜਕਣ, ਡੀ.ਐਸ.ਪੀ ਜੀ.ਐਸ. ਸਿਕੰਦ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। Patiala News

ਇਸ ਸਾਲ ਮੋਬਾਇਲ ਸਨੈਪ ਸ਼ਾੱਟ 2024 ਤੇ ਤਹਿਤ ਵਿਸ਼ਵ ਪੱਧਰ ’ਤੇ ਸਾਰੀਆਂ ਐਨ.ਜੀ.ਓ. ਵੱਲੋਂ ਇਸ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹ ਹੈ। ਵਰਕਸ਼ਾਪ ਕਮ ਸੈਮੀਨਾਰ ਵਿਚ ਪਟਿਆਲਾ ਫਾਉੂਂਡੇਸ਼ਨ ਚੀਫ ਫੰਕਸਨਰੀ ਰਵੀ ਸਿੰਘ ਆਹਲੂਵਾਲੀਆ ਨੇ ਵਰਕਸ਼ਾਪ ਕਮ ਸੈਮੀਨਾਰ ਵਿਚ ਪਹੁੰਚੇ ਪੱਤਰਕਾਰਾਂ ਨੂੰ ਰਿਪੋਰਟਿੰਗ ਆੱਨ ਰੋਡ ਸੇਫਟੀ ਗਾਈਡ ਤਹਿਤ ਇਹ ਟਰੇਨਿੰਗ ਕਰਵਾਈ। ਜਿਹੜੀ ਡਬਲਯੂ.ਐਚ.ਓ. ਦੇ ਮੁਤਾਬਕ ਰਿਪੋਰਟਿੰਗ ਸਬੰਧੀ ਆਇਡੀਆਜ਼ ਦਿੱਤੇ ਗਏ ਅਤੇ 16 ਸੂਤਰੀ ਪ੍ਰੋਗਰਾਮ ਬਾਰੇ ਦੱਸਿਆ।

ਇਹ ਵੀ ਪੜ੍ਹੋ: Canada News: ਕੈਨੇਡਾ ’ਚ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਹੱਕ ’ਚ ਪੀਐਸਯੂ ਵੱਲੋਂ ਪ੍ਰਦਰਸ਼ਨ

ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸਾਡਾ ਮੁੱਖ ਮਨੋਰਥ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਹੈ। ਜਿਸ ਵਿਚ ਸਭ ਤੋਂ ਵੱਡੀ ਭੂੁਮਿਕਾ ਜਾਗਰੂਕਤਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸੜ੍ਹਕ ਹਾਦਸਿਆਂ ਬਾਰੇ ਅਤੇ ਉਸ ਵਿਚ ਹੋਣ ਵਾਲੇ ਨੁਕਸਾਨ ਬਾਰੇ ਹੀ ਦੱਸਿਆ ਜਾਂਦਾ ਹੈ, ਪਰ ਹਾਦਸੇ ਦੇ ਕੀ ਕਾਰਨ ਅਤੇ ਜੇਕਰ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ ਹਾਦਸਾ ਬਚ ਸਕਦਾ ਸੀ ਬਾਰੇ ਨਹੀਂ ਦੱਸਿਆ ਜਾਂਦਾ, ਜਦੋਂ ਕਿ ਹਾਦਸੇ ਦੀ ਸੂਚਨਾ ਦੇ ਨਾਲ ਨਾਲ ਹਾਦਸੇ ਕਾਰਨ ਵੀ ਦੱਸੇ ਜਾਣ ਤਾਂ ਭਵਿੱਖ ਵਿਚ ਲੋਕ ਉਸ ਤੋਂ ਸਿੱਖਿਆ ਲੈ ਕੇ ਅਤਿਹਾਤ ਰੱਖ ਸਕਦੇ ਹਨ।

Patial-news
ਪਟਿਆਲਾ :ਪਟਿਆਲਾ ਫਾਉਂਡੇਸ਼ਨ ਵੱਲੋਂ ਕਰਵਾਈ ਗਈ ਵਰਕਸ਼ਾਪ ਦੌਰਾਨ ਆਰ.ਟੀ.ਏ. ਨਮਨ ਮੜਕਣ, ਡੀ.ਐਸ.ਪੀ ਜੀ.ਐਸ. ਸਿਕੰਦ ਭਾਗ ਲੈਂਦੇ ਹੋਏ। ਦੂਜੇ ਪਾਸੇ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਰਵੀ ਸਿੰਘ ਆਹਲੁੂਵਾਲੀਆ।

ਉਨ੍ਹਾਂ ਸਾਰੇ ਪੱਤਰਵਾਰ ਭਰਾਵਾਂ ਨਾਲ 16 ਸੂੁਤਰੀ ਪ੍ਰੋਗਰਾਮ ਵੀ ਸਾਂਝਾ ਕੀਤਾ। ਆਰ.ਟੀ.ਏ ਨਮਨ ਮੜਕਣ ਨੇ ਕਿਹਾ ਕਿ ਪਟਿਆਲਾ ਫਾਉੂਂਡੇਸ਼ਨ ਅਤੇ ਵਿਸ਼ੇਸ਼ ਤੌਰ ’ਤੇ ਰਵੀ ਸਿੰਘ ਆਹਲੁੂਵਾਲੀਆ ਵੱਲੋਂ ਸੜ੍ਕ ਪ੍ਰਾਜੈਕਟ ਦੇ ਤਹਿਤ ਪਿਛਲੇ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਹੋਣ ਜਾਂ ਫੇਰ ਕੋਈ ਹੋਰ ਸੁਧਾਰ ਦੀ ਗੱਲ ਹੋਵੇ ਤਾਂ ਇਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹਨ। ਡੀ.ਐਸ.ਪੀ. ਜੀ.ਐਸ. ਸਿਕੰਦ ਨੇ ਕਿਹਾ ਕਿ ਪੱਤਰਕਾਰਾਂ ਭਾਈਚਾਰਾ ਜਾਗਰੂਕਤਾ ਵਿਚ ਅਹਿਮ ਭੂੁਮਿਕਾ ਨਿਭਾ ਸਕਦਾ ਹੈ ਅਤੇ ਅਸੀਂ ਸਾਰੇ ਮਿਲ ਕੀਮਤੀ ਜਾਨਾ ਬਚਾ ਸਕਦੇ ਹਾਂ।

ਇਸ ਮੌਕੇ ਹੈਲਮੇਟ ਬੈਂਕ ਦੇ ਅੰਤਰਗਤ ਹੈਲਮਟ ਵੰਡੇ ਗਏ। ਐਨਵਾਇਰਮੈਂਟ ਕੰਜਰਵੇਸ਼ਨ ਪ੍ਰਾਜੈਕਟ ਪ੍ਰਿਥਵੀ ਦੇ ਅੰਤਰਗਤ ਡਰਾਇਲੀਫ ਕੰਪੋਸਟ ਵੀ ਵੰਡੀ ਗਈ। ਇਸ ਮੌਕੇ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਪੱਤਰਕਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਅਤੇ ਆਏ ਮਾਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕਲੱਬ ਪ੍ਰਧਾਨ ਨਵਦੀਪ ਢੀਂਗਰਾ, ਚੀਫ ਡਾਇਰੈਕਟਰ ਬਲਜਿੰਦਰ ਪੰਜੌਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।