ਹਰਨੀਆਂ ਦਾ ਇਲਾਜ ਕਰਵਾਉਣ ਹਸਪਤਾਲ ਆਏ ਮਜ਼ਦੂਰ ਨੂੰ ਨਿੱਕਲਿਆ ਕੋਰੋਨਾ ਪਾਜ਼ਿਟਿਵ

Corona India

ਸੰਪਰਕ ਵਿੱਚ ਆਉਣ ਵਾਲੇ ਕਈ ਜਣਿਆਂ ਨੂੰ ਕੀਤਾ ਗਿਆ ਇਕਾਂਤਵਾਸ

ਦਿੜ੍ਹਬਾ ਮੰਡੀ, (ਰਾਮਪਾਲ ਸ਼ਾਦੀਹਰੀ) ਦਿੜ੍ਹਬਾ ਲਾਗਲੇ ਪਿੰਡ ਜਨਾਲ ਵਿਖੇ ਇੱਕ ਹੈਰਾਨੀਜਨਕ ਗੱਲ ਉਦੋਂ ਨਿੱਕਲ ਕੇ ਬਾਹਰ ਆਈ ਜਦੋਂ ਪਿੰਡ ਦੇ ਇੱਕ ਮਜ਼ਦੂਰ ਜੋ ਕਿ ਪੇਟ ਦੀ ਬਿਮਾਰੀ (ਹਰਨੀਆਂ) ਦਾ ਇਲਾਜ ਕਰਵਾਉਣ ਲਈ ਹਸਪਤਾਲ ਪੁੱਜਿਆ ਜਿੱਥੇ ਉਸ ਦੀ ਕੋਵਿਡ 19 ਦੀ ਰਿਪੋਰਟ ਪਾਜ਼ਿਟਿਵ ਆਉਣ ਕਾਰਨ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਿਹਤ ਵਿਭਾਗ ਵੱਲੋਂ ਕਾਹਲੀ ਨਾਲ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਕਈ ਜਣਿਆਂ ਨੂੰ ਇਕਾਂਤਵਾਸ ਕਰ ਦਿੱਤਾ ਹੈ

ਜਾਣਕਾਰੀ ਮੁਤਾਬਕ ਸਥਾਨਕ ਦਿੜ੍ਹਬਾ ਕਸਬੇ ਅਧੀਨ ਪੈਂਦੇ ਪਿੰਡ ਜਨਾਲ ਦਾ ਪੈਂਤੀ ਸਾਲਾ ਮਜਦੂਰ ਸੱਤਪਾਲ ਸਿੰਘ ਪੁੱਤਰ ਨਛੱਤਰ ਸਿੰਘ ਕਰੋਨਾ ਪੋਜਟਿਵ ਪਾਇਆ ਗਿਆ ਹੈ ਐਸਐਮਓ ਕੋਹਰੀਆ ਡਾਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਜਨਾਲ ਦਾ ਸੱਤਪਾਲ ਸਿੰਘ ਉਮਰ ਲਗਭਗ 35 ਸਾਲ ਮਜ਼ਦੂਰੀ ਦਾ ਕੰਮ ਕਰਦਾ ਹੈ । ਵਿਅਕਤੀ ਕਰੋਨਾ ਪਾਜ਼ਿਟਿਵ ਪਾਇਆ ਗਿਆ। ਇਸ ਵਿਅਕਤੀ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ।

Corona

ਇਸ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਘਾਬਦਾਂ  ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ।ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪੇਟ ਦੀ ਬਿਮਾਰੀ ਹਰਨੀਆਂ ਦਾ ਪੀੜਤ ਹੈ ਜਿਸ ਕਰਕੇ ਉਸ ਦਾ ਇਲਾਜ ਕਰਵਾਉਣ ਲਈ ਸੰਗਰੂਰ ਸਰਕਾਰੀ ਹਸਪਤਾਲ ਗਿਆ ਸੀ  ਜਿੱਥੇ ਉਸ ਦਾ ਇਲਾਜ ਕਰਨ ਤੋਂ ਪਹਿਲਾਂ ਕੋਵਿਡ 19 ਟੈਸਟ ਲਿਆ ਗਿਆ ਸੀ ਜਿਸ ਦੀ ਰਿਪੋਰਟ ਪਾਜ਼ਿਟਿਵ ਆਈ ਸਿਹਤ ਵਿਭਾਗ ਪ੍ਰਾਇਮਰੀ ਹੈਲਥ ਸੈਂਟਰ ਕੌਹਰੀਆਂ ਦੀ ਟੀਮ ਨੇ ਐਸਐਮਓ ਡਾਕਟਰ ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਜਨਾਲ ਜਾ ਕੇ ਸੱਤਪਾਲ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਅਤੇ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ

ਸਾਰਿਆਂ ਨੂੰ ਰਿਪੋਰਟ ਆਉਣ ਤੱਕ ਘਰ ਅੰਦਰ ਹੀ ਇਕਾਂਤ ਵਾਸ ਕੀਤਾ ਗਿਆ ਹੈ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਗੁਰਧਿਆਨ ਸ਼ਰਮਾ ਨੇ ਕਿਹਾ ਕੇ ਪਿੰਡ ਵਿੱਚ ਕਰੋਨਾ ਦਾ ਮਰੀਜ਼ ਪਾਏ ਜਾਣ ਉੱਤੇ ਸਾਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਘਰੋਂ ਬਾਹਰ ਨਿਕਲਣਾ ਅਤੇ ਜਨਤਕ ਥਾਵਾਂ ਉੱਤੇ ਜਾਣ ਤੋਂ ਡਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।