ਇੱਕ ਦਿਨ ਪਹਿਲਾਂ ਹੀ ਖੋਲ੍ਹੇ ਗਏ ਸਨ ਸਕੂਲ | Woman Murder
ਇੰਫਾਲ (ਏਜੰਸੀ)। ਮਣੀਪੁਰ ਦੇ ਇੰਫਾਲ ਵੈਸਟ ਜ਼ਿਲ੍ਹੈ ’ਚ ਵੀਰਵਾਰ ਨੂੰ ਸਕੂਲ ਦੇ ਬਾਹਰ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਕ ਦਿਨ ਪਹਿਲਾਂ ਹੀ ਜਿੱਥੇ ਸਕੂਲ ਖੋਲ੍ਹੇ ਗਏ ਹਨ। ਹਲਾਤਾਂ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਇੰਟਰਨੈੱਟ ’ਤੇ 5 ਦਿਨ ਹੋਰ ਲਈ ਬੈਨ ਹੋਰ ਵਧਾ ਦਿੱਤਾ ਹੈ। (Woman Murder) ਸੂਬੇ ’ਚ 64 ਦਿਨਾਂ ਤੋਂ ਕੁੱਕੀ ਅਤੇ ਮੈਤੱਈ ਭਾਈਚਾਰੇ ਦੇ ਲੋਕਾਂ ਵਿਚਕਾਰ ਹਿੰਸਾ ਜਾਰੀ ਹੈ। ਹੁਣ ਤੱਕ 135 ਤੋਂ ਜ਼ਿਆਦਾ ਲੋਕ ਇਸ ਹਿੰਸਾ ’ਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ 400 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਚੁੱਕੇ ਹਨ।
ਸਰਕਾਰ ਨੇ 8ਵੀਂ ਕਲਾਸ ਤੱਕ ਸਕੂਲ ਖੋਲ੍ਹਣ ਦੇ ਆਦੇਸ਼ ਦਿੱਤੇ ਸਨ
ਮਣੀਪੁਰ ਸਰਕਾਰ ਨੇ 8ਵੀਂ ਤੱਕ ਦੇ ਸਕੂਨ ਖੋਲ੍ਹਣ ਦੇ ਆਦੇਸ਼ ਦਿੱਤੇ ਸਨ। ਨੌਵੀਂ ਤੋਂ 12ਵੀਂ ਤੱਕ ਦੇ ਸਕੂਲ ਅਤੇ ਕਾਲਜਾਂ ਨੂੰ ਅਜੇ ਨਹੀਂ ਖੋਲ੍ਹਿਆ ਜਾਵੇਗਾ। ਇਨ੍ਹਾਂ ਸਕੂਲਾਂ ’ਚ ਰਾਹਤ ਕੈਂਪ ਲੱਗੇ ਹਨ। ਕੈਂਪਾਂ ’ਚ ਲਗਭਗ 50 ਹਜ਼ਾਰ ਤੋਂ ਜ਼ਿਆਦਾ ਲੋਕ ਰਹਿ ਰਹੇ ਹਨ। ਸੂਬੇ ਦੇ 16 ’ਚੋਂ 5 ਜ਼ਿਲ੍ਹਿਆਂ ’ਚ ਕਰਫਿਊ ਹਟਾ ਦਿੱਤਾ ਗਿਆ ਹੈ। ਹੁਣ 11 ਜ਼ਿਲ੍ਹਿਆਂ ’ਚ ਸ਼ਾਮ 5 ਵਜੇ ਤੰਕ ਦਾ ਕਰਫਿਊ ਜਾਰੀ ਹੈ।