ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਈਸ਼ਵਰ ਦਾ ਸੱਚਾ ...

    ਈਸ਼ਵਰ ਦਾ ਸੱਚਾ ਭਗਤ

    Children Education

    ਈਸ਼ਵਰ ਦਾ ਸੱਚਾ ਭਗਤ

    ਈਸ਼ਵਰ ਦਾ ਸੱਚਾ ਭਗਤ ਕੌਣ ਹੈ?’ ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ ਸੰਤ ਨੇ ਕਿਹਾ, ‘‘ ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਂਦਾ ਹਾਂ ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ ਇਸ ਨੂੰ ਦੂਜੇ ਦੇਸ਼ ’ਚ ਵੇਚਿਆ ਜਾਣਾ ਸੀ ਪਰ ਰਾਹ ’ਚ ਡਾਕੂ ਪੈ ਗਏ ਉਨ੍ਹਾਂ ਸਾਰਾ ਮਾਲ ਲੁੱਟ ਲਿਆ ਮੇਰੇ ਗੁਆਂਢੀ ਦਾ ਇਹ ਬਹੁਤ ਵੱਡਾ ਨੁਕਸਾਨ ਸੀ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਉਸ ਨਾਲ ਹਮਦਰਦੀ ਕਰਨ ਗਿਆ ਜਿਉਂ ਹੀ ਮੈਨੂੰ ਉੱਥੇ ਵੇਖਿਆ, ਉਸ ਨੇ ਨੌਕਰ ਨੂੰ ਬੁਲਾ ਕੇ ਕਿਹਾ, ‘‘ਰਾਤ ਦੇ ਖਾਣੇ ਦਾ ਸਮਾਂ ਹੋ ਚੁੱਕਾ ਹੈ

    ਸਾਡੇ ਦੋਸਤ ਲਈ ਖਾਣਾ ਲਿਆਓ’’ ਮੈਂ ਕਿਹਾ, ‘‘ਸ੍ਰੀਮਾਨ, ਮੈਂ ਤਾਂ ਤੁਹਾਡੇ ਮਾਲ ਦੇ ਲੁੱਟੇ ਜਾਣ ਦੀ ਖ਼ਬਰ ਸੁਣ ਕੇ ਦਿਲਾਸਾ ਦੇਣ ਆਇਆ ਹਾਂ ਮੈਂ ਭੋਜਨ ਨਹੀਂ ਖਾਵਾਂਗਾ’’ ਮੇਰੀ ਗੱਲ ਸੁਣ ਕੇ ਉਸ ਨੇ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਕਿ ਮੇਰਾ ਕਾਫ਼ੀ ਨੁਕਸਾਨ ਹੋਇਆ ਹੈ ਡਾਕੂਆਂ ਨੇ ਮੇਰਾ ਪੂਰਾ ਮਾਲ ਲੁੱਟ ਲਿਆ ਪਰ ਜਿੱਥੋਂ ਤੱਕ ਮੇਰੀ ਗੱਲ ਹੈ,

    ਮੈਂ ਕਦੇ ਕਿਸੇ ਨੂੰ ਨਹੀਂ ਲੁੱਟਿਆ ਹੁਣ ਵੀ ਮੈਂ ਪਰਮਾਤਮਾ ਦਾ ਧੰਨਵਾਦੀ ਹਾਂ ਕਿ ਡਾਕੂਆਂ ਨੇ ਮੇਰੀ ਸਿਰਫ਼ ਨਾਸ਼ਵਾਨ ਸੰਪੱਤੀ ਹੀ ਲੁੱਟੀ ਹੈ ਉਨ੍ਹਾਂ ਨੇ ਮੇਰੀ ਅਸਲੀ ਜਾਇਦਾਦ ਨੂੰ ਛੇੜਿਆ ਵੀ ਨਹੀਂ ਮੇਰੇ ਨਜ਼ਰੀਏ ’ਚ ਮੇਰੀ ਅਸਲ ਜਾਇਦਾਦ ਹੈ ਮੇਰੀ ਸ਼ਰਧਾ ਹੈ ਇਹੀ ਮੇਰੇ ਜੀਵਨ ਦੀ ਸੱਚੀ ਸੰਪੱਤੀ ਹੈ ਇਹ ਹੁਣ ਵੀ ਮੇਰੇ ਕੋਲ ਸੁਰੱਖਿਅਤ ਹੈ ਇਸ ਲਈ ਜੋ ਗਿਆ, ਉਸ ਦਾ ਮੈਨੂੰ ਕੋਈ ਗ਼ਮ ਨਹੀਂ ਤੁਸੀਂ ਮੇਰੇ ਨਾਲ ਹਮਦਰਦੀ ਕਰਨ ਆਏ, ਇਸ ਲਈ ਤੁਹਾਡਾ ਧੰਨਵਾਦ!’’ ਨੀਸ਼ਾਪੁਰ ਦੇ ਸੰਤ ਅਹਿਮਦ ਨੇ ਸਵਾਲ ਕਰਤਾ ਨੂੰ ਫਿਰ ਕਿਹਾ, ‘‘ਮੇਰੀਆਂ ਨਜ਼ਰਾਂ ’ਚ ਤਾਂ ਇਹ ਮੇਰਾ ਗੁਆਂਢੀ ਹੀ ਈਸ਼ਵਰ ਦਾ ਸੱਚਾ ਭਗਤ ਹੈ ਇਸ ਤਰ੍ਹਾਂ ਦੇ ਗੁਣ ਤੇ ਵਿਚਾਰ ਹੀ ਸੱਚੀ ਭਗਤੀ ਦੀ ਨਿਸ਼ਾਨੀ ਹੈ’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.