267 ਅੰਬਾਂ ਦੀਆਂ ਪੇਟੀਆਂ ਕੀਤੀਆਂ ਗਈਆਂ ਨਸ਼ਟ
ਫਾਜ਼ਿਲਕਾ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼) ਫਿਰੋਜ਼ਪੁਰ ਫਾਜ਼ਿਲਕਾ ਰੋਡ ‘ਤੇ ਅੰਬਾਂ ਨਾਲ ਭਰੇ ਹੋਏ ਟਰੱਕ ਨੂੰ ਫੜਿਆਂ ਗਿਆ ਜੋ ਕਿ ਹਾਨੀਕਾਰਨ ਰਸਾਇਣਾਂ ਨਾਲ ਪਕਾਏ ਹੋਏਸਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨ ਨੇ ਸਿਹਤਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ਹੋਰ ਸਫਲਬਣਾਉਣ ਲਈ ਜ਼ਿਲ੍ਹੇ ਵਿੱਚ ਖਾਣ-ਪੀਣਵਾਲੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕੀਤੀਜਾਵੇ। ਉਨ੍ਹਾਂ ਕਿਹਾ ਜੇਕਰ ਕੋਈ ਦੋਸ਼ੀ ਪਾਇਆਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀਕਾਰਵਾਈ ਕੀਤੀ ਜਾਵੇ।
ਜ਼ਿਲ੍ਹਾ ਸਿਹਤ ਅਫਸਰ ਸ੍ਰੀ ਰਾਜੇਸ਼ਖੂੰਗਰ ਨੇ ਦੱਸਿਆ ਕਿ ਉਨ੍ਹਾਂ ਦੁਆਰਾਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਚੈਕਿੰਗਦੌਰਾਨ ਇੱਕ ਅੰਬਾਂ ਨਾਲ ਭਰਿਆ ਟਰੱਕ ਨੰਬਰ UK 08CA-1637 ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅੰਬ ਹਾਨੀਕਾਰਕਰਸਾਇਣਾਂ ਕੈਲਸ਼ੀਅਮ ਕਾਰਬਾਈਡ ਅਤੇ ਚੀਨਦੀ ਪੁੜੀ ਨਾਲ ਪਕਾਏ ਗਏ ਸਨ। ਉਨ੍ਹਾਂਦੱਸਿਆ ਕਿ ਇਹ ਟਰੱਕ ਹਰਦੁਆਰ ਤੋਂ ਆਰਿਹਾ ਸੀ ਅਤੇ ਫਾਜ਼ਿਲਕਾ ਵਿੱਚ ਇੰਨ੍ਹਾਂ ਅੰਬਾਂਦੀ ਵਿਕਰੀ ਹੋਣੀ ਸੀ। ਉਨ੍ਹਾਂ ਕਿਹਾ ਕਿ ਅੰਬਾਂਦੇ ਸੈਂਪਲ ਲੈਣ ਮਗਰੋਂ ਉਕਤ 267 ਅੰਬਾਂਦੀਆਂ ਪੇਟੀਆਂ ਨੂੰ ਸੈਣੀਆਂ ਰੋਡ ‘ਤੇ ਬਣੇਡਪਿੰਗ ਸਟੇਸ਼ਨ ਤੇ ਨਸ਼ਟ ਕਰ ਦਿੱਤਾ ਗਿਆਹੈ। ਇਸ ਮੌਕੇ ਉਨ੍ਹਾਂ ਨਾਲ ਮੈਡਮਗਗਨਦੀਪ ਕੌਰ ਅਤੇ ਉਨ੍ਹਾਂ ਦੀ ਪੂਰੀ ਟੀਮਹਾਜ਼ਰ ਸੀ।