(ਸੱਚ ਕਹੂੰ ਨਿਊਜ਼) ਖੰਨਾ। ਸ਼ਹਿਰ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਗਿਆ। ਗੋ ਰਕਸ਼ਕ ਦਲ ਪੰਜਾਬ ਦੀ ਟੀਮ ਨੇ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਨੂੰ ਫੜ ਲਿਆ। ਇਸ ਦੌਰਾਨ ਟਰੱਕ ਡਰਾਇਵਰ ਨੇ ਪਿੱਛਾ ਕਰ ਰਹੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਫੀ ਦੂਰ ਤੱਕ ਕਾਰ ਨੇ ਟਰੱਕ ਦਾ ਪਿੱਛਾ ਜਾਰੀ ਰੱਖਿਆ ਤੇ ਆਖਰ ਟਰੱਕ ਨੂੰ ਘੇਰ ਲਿਆ ਗਿਆ ਤਾਂ ਪਸ਼ੂ ਤਰਕਰਾਂ ਨੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ( Khanna News)
ਇਹ ਵੀ ਪੜ੍ਹੋ : ਔਰਤਾਂ ਲਈ ਪੁਲਿਸ ਨੇ ਕੀਤੀ ਨਵੀਂ ਯੋਜਨਾ ਸ਼ੁਰੂ, ਹੁਣੇ ਪੜ੍ਹੋ
ਗਊ ਰਕਸ਼ਕ ਦਲ ਪੰਜਾਬ ਦੇ ਮੀਤ ਪ੍ਰਧਾਨ ਹਨੀ ਸ਼ਾਸਤਰੀ ਅਤੇ ਸਕੱਤਰ ਵਿਕਾਸ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਲੇਰਕੋਟਲਾ ਤੋਂ ਪਸ਼ੂਆਂ ਦਾ ਭਰਿਆ ਇੱਕ ਟਰੱਕ ਮੇਵਾਤ ਦੇ ਇੱਕ ਬੁੱਚੜਖਾਨੇ ਵਿੱਚ ਕਤਲ ਕਰਨ ਲਈ ਲਿਜਾਇਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਉਸ ਨੇ ਟਰੱਕ ਦਾ ਪਿੱਛਾ ਕੀਤਾ। ਇਸ ਦੌਰਾਨ ਜਦੋਂ ਟਰੱਕ ਚਾਲਕ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਹ ਟਰੱਕ ਭਜਾ ਕੇ ਲੈ ਗਿਆ। ਇਕ-ਦੋ ਵਾਰ ਉਸ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ।
ਕਰੀਬ 4 ਕਿਲੋਮੀਟਰ ਤੱਕ ਕੀਤਾ ਪਿੱਛਾ ( Khanna News)
ਡਰਾਈਵਰ ਨੇ ਉਸ ਨੂੰ ਟਰੱਕ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਪਸ਼ੂਆਂ ਨਾਲ ਭਰੇ ਟਰੱਕ ਨੂੰ ਰੋਕ ਲਿਆ ਗਿਆ। ਇਸ ਦੌਰਾਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਸਾਥੀ ਕਲੀਨਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਟਰੱਕ ਵਿੱਚ ਗਾਵਾਂ, ਬਲਦ ਅਤੇ ਵੱਛੇ ਸਨ, ਜਿਨ੍ਹਾਂ ਦੀ ਗਿਣਤੀ 15 ਸੀ। ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਗਊਸ਼ਾਲਾ ‘ਚ ਭੇਜਿਆ ਗਿਆ। ( Khanna News)