ਕਿੰਨੂਆਂ ਦਾ ਭਰਿਆ ਟਰੱਕ ਪਲਟਿਆ, ਸੰਘਣੀ ਧੁੰਦ ਕਾਰਨ ਹੋਇਆ ਹਾਦਸਾ

Accident

ਫਿਰੋਜ਼ਪੁਰ (ਸਤਪਾਲ ਥਿੰਦ)। ਅਬੋਹਰ ਤੋਂ ਵਾਇਆ ਫਿਰੋਜ਼ਪੁਰ ਰਾਹੀ ਜਲੰਧਰ ਜਾ ਰਹੇ ਕਿੰਨੂਆਂ ਦਾ ਭਰਿਆ ਹੋਇਆ ਟਰੱਕ ਜਦ ਨੇੜੇ ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਫਿਰੋਜ਼ਪੁਰ ਫ਼ਾਜ਼ਿਲਕਾ ਰੋਡ ਤੇ ਪਹੁੰਚਿਆ ਤਾਂ ਧੁੰਧ ਜਿਆਦਾ ਹੁਣ ਕਾਰਨ ਅਤੇ ਸਾਹਮਣੇ ਤੋਂ ਲਾਈਟਾਂ ਪੈਣ ਕਾਰਨ ਵੀਰਵਾਰ ਦੀ ਰਾਤ 10:30 ਵਜੇ ਕਿੰਨੂਆਂ ਦਾ ਭਰਿਆ ਹੋਇਆ ਟਰੱਕ ਪਲਟ ਗਿਆ ‘ਤੇ ਇਸ ਹਾਦਸਾ ਗ੍ਰਸਤ ਹੋਏ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ। (Accident)

ਇਸ ਮੌਕੇ ਜਦ ਸ਼ੁਕਰਵਾਰ ਨੂੰ 11 ਵਜੇ ਦੇ ਕਰੀਬ ਟਰੱਕ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਅਬੋਹਰ ਤੋਂ ਕਿੰਨੂਆਂ ਦਾ ਭਰਿਆ ਹੋਇਆ ਟਰੱਕ ਵਾਇਆ ਜਲਾਲਾਬਾਦ ਗੋਲੂ ਕਾ ਮੋੜ ਪਿੰਡੀ ਤੋਂ ਅੱਗੇ ਫਿਰੋਜਪੁਰ ਦੇ ਰਾਸਤੇ ਜਲੰਧਰ ਜਾਣਾ ਸੀ ‘ਤੇ ਧੁੰਦ ਜਿਆਦਾ ਹੋਣ ਕਾਰਨ ਅਤੇ ਅੱਗੇ ਤੋਂ ਆ ਰਹੀ ਗੱਡੀ ਨੂੰ ਬਚਾ ਕਰਦੇ ਹੋਏ ਉਸ ਦਾ ਕਿੰਨੂਆਂ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ ‘ਤੇ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ ਹੈ । ਉਹਨਾਂ ਨੇ ਕਿਹਾ ਕਿ ਹਲਕਾ ਗੁਰੂਹਰਸਹਾਏ ਦੇ ਲੋਕ ਕਾਫੀ ਇਮਾਨਦਾਰ ਹਨ ਜਿਨਾਂ ਨੇ ਨਾਲ ਰਲ ਕੇ ਮੇਰੇ ਜੋ ਕਿੰਨੂਆਂ ਨੂੰ ਸਾਈਡ ਤੇ ਰਖਾਇਆ ਗਿਆ ‘ਤੇ ਮੇਰੀ ਮਦਦ ਕੀਤੀ ਗਈ ਮੈਂ ਇਸ ਲਈ ਗੁਰੂਹਰਸਹਾਏ ਵਾਸੀਆਂ ਦਾ ਧੰਨਵਾਦ ਕਰਦਾ ਹਾਂ। (Accident)

ਭਾਜਪਾ ਆਗੂ ਅਮਰਪਾਲ ਬੋਨੀ ਐਸਆਈਟੀ ਅੱਗੇ ਹੋਏ ਪੇਸ਼

LEAVE A REPLY

Please enter your comment!
Please enter your name here