ਬੱਚੀ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਰਮ ਕੰਬਲ
ਮੋਹਾਲੀ/ਬਨੂੰੜ (ਐੱਮ ਕੇ ਸ਼ਾਇਨਾ)। ਜ਼ਿਲ੍ਹਾ ਮੁਹਾਲੀ ਦੇ ਪਿੰਡ ਬੂਟਾ ਸਿੰਘ ਵਾਲਾ, ਬਲਾਕ ਬਨੂੜ ਦੇ ਵਸਨੀਕ ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਦੇ ਨਮਿਤ ਨਾਮਚਰਚਾ ਕਰਵਾਈ ਗਈ। ਨਾਮਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਜਸਮੇਰ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਕੀਤੀ। ਜਿਸ ਤੋਂ ਬਾਅਦ ਉਚੇਚੇ ਤੌਰ ’ਤੇ ਪਹੁੰਚੇ ਕਵੀਰਾਜਾਂ ਨੇ ਚੇਤਾਵਨੀ ਵਾਲੇ ਸ਼ਬਦ ਗਾ ਕੇ ਮਨੁੱਖੀ ਜੀਵਨ ਦੇ ਸਹੀ ਅਰਥਾਂ ਨੂੰ ਸਮਝਾਇਆ। ਨਾਮਚਰਚਾ ਵਿੱਚ ਪਹੁੰਚੇ ਸਟੇਟ 45 ਮੈਂਬਰ ਜਿੰਮੇਵਾਰ ਚਮਨ ਇੰਸਾਂ ਨੇ ਕਿਹਾ ਕਿ ਮਾਤਾ ਸੁਰਜੀਤ ਕੌਰ ਇੰਸਾਂ ਆਪਣੇ ਜੀਵਨ ਦੌਰਾਨ ਵੀ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਰਹੇ ਅਤੇ ਮਰਨ ਉਪਰੰਤ ਵੀ ਆਪਣਾ ਸਰੀਰ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਹਮੇਸ਼ਾ ਲੋਕਾਂ ਨੂੰ ਮਨੁੱਖਤਾ ਅਤੇ ਰਾਮਨਾਮ ਨਾਲ ਜੋੜਨ ਦਾ ਕੰਮ ਕੀਤਾ ਹੈ।
ਅੱਜ ਬੇਸ਼ੱਕ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਸਾਧ ਸੰਗਤ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ। ਮਾਤਾ ਸੁਰਜੀਤ ਇੰਸਾਂ ਦੀ ਅੰਤਿਮ ਇੱਛਾ ਸੀ ਕਿ ਉਨ੍ਹਾਂ ਦੇ ਸਰੀਰ ਨੂੰ ਸਾੜਨ ਦੀ ਬਜਾਏ ਇਸ ਨੂੰ ਖੋਜ ਲਈ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇ। ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮਾਤਾ ਸੁਰਜੀਤ ਇੰਸਾਂ ਦੀ ਦੇਹ ਨੂੰ ਮੈਡੀਕਲ ਖੋਜ ਲਈ ਆਲ ਫਲਾਹ ਸਕੂਲ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਦੌਜ, ਫਰੀਦਾਬਾਦ ਹਰਿਆਣਾ ਨੂੰ ਦਾਨ ਕਰ ਦਿੱਤਾ।
ਨਾਮ ਚਰਚਾ ਉਪਰੰਤ ਸਰੀਰ ਦਾ ਨੀ ਮਾਦਾ ਸੁਰਜੀਤ ਕੌਰ ਇਨਸਾਨ ਦੇ ਪਰਿਵਾਰਕ ਮੈਂਬਰਾਂ ਦੁਆਰਾ ਪੱਚੀ ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਸਰਦੀਆਂ ਤੋਂ ਬਚਾਅ ਲਈ ਕੰਬਲ ਵੰਡੇ ਗਏ। ਨਾਮਚਰਚਾ ਮੌਕੇ ਪੰਤਾਲੀ ਮੈਂਬਰ ਰਾਜਨੀਤਿਕ ਵਿੰਗ ਰਵੀ ਇੰਸਾਂ ਅਤੇ ਕਰਨਪਾਲ ਇੰਸਾਂ, 45 ਮੈਂਬਰ ਗਰੀਨ ਐਸ ਜਸਪਾਲ ਇੰਸਾਂ, 45 ਮੈਂਬਰ ਸਟੇਟ ਕਮਲਜੀਤ ਇੰਸਾਂ ਡੇਰਾਬੱਸੀ, 45 ਮੈਂਬਰ ਯੂਥ ਸਰਬਜੀਤ ਇੰਸਾਂ ਡੇਰਾਬੱਸੀ, ਦਵਿੰਦਰ ਕੌਰ ਯੂਥ ਪੰਤਾਲੀ ਮੈਂਬਰ, ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਦੇ ਪੁੱਤਰ ਜੇਈ ਕਰਨੈਲ ਸਿੰਘ, ਹਿੰਮਤ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ, ਰਿਸ਼ਤੇਦਾਰਾਂ, ਬਲਾਕ ਬਨੂੰੜ, ਮੋਹਾਲੀ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਅਤੇ ਵੱਡੀ ਗਿਣਤੀ ’ਚ ਨਾਮਚਰਚਾ ’ਚ ਮੌਜੂਦ ਸਾਧ ਸੰਗਤ ਨੇ ਦੇਹ ਦਾਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ