Bathinda News: ਬਠਿੰਡਾ ’ਚ ਡਰਾਈਵਰ ਦੀ ਚੌਕਸੀ ਨੇ ਟਾਲਿਆ ਰੇਲ ਹਾਦਸਾ

Bathinda News

ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਲਈ ਰੇਲਵੇ ਟ੍ਰੈਕ ’ਤੇ ਰੱਖੇ ਗਏ ਸੀ ਸਰੀਏ | Bathinda News

Bathinda News: ਬਠਿੰਡਾ (ਸੁਖਜੀਤ ਮਾਨ)। ਐਤਵਾਰ ਨੂੰ ਬਠਿੰਡਾ ’ਚ ਇੱਕ ਰੇਲਗੱਡੀ ਦੇ ਵੱਡੇ ਹਾਦਸੇ ਨੂੰ ਉਸ ਦੇ ਡਰਾਈਵਰ ਦੀ ਸੂਝਬੂਝ ਨੇ ਟਾਲ ਦਿੱਤਾ। ਇਸ ਹਾਦਸੇ ਨੂੰ ਅੰਜਾਮ ਦੇਣ ਲਈ ਕੁਝ ਸ਼ਰਾਰਤੀ ਤੱਤਾਂ ਨੇ ਰੇਲ ਨੂੰ ਪਟੜੀ ਤੋਂ ਉਤਾਰਨ ਲਈ ਰੇਲ ਲਾਈਨ ’ਤੇ ਸਰੀਏ ਰੱਖੇ ਗਏ ਸਨ। ਡਰਾਈਵਰ ਨੇ ਰੇਲਗੱਡੀ ਰੋਕ ਕੇ ਇਸ ਸਬੰਧੀ ਆਰਪੀਐਫ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀ, ਰੇਲਵੇ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ।

ਰੇਲਵੇ ਗੇਟਮੈਨ ਕ੍ਰਿਸ਼ਨ ਮੀਨਾ ਅਨੁਸਾਰ ਸਵੇਰੇ ਕਰੀਬ 3 ਵਜੇ ਬਠਿੰਡਾ ਦੇ ਬੰਗੀ ਨਗਰ ਨੇੜੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਇੱਕ ਮਾਲ ਗੱਡੀ ਆ ਰਹੀ ਸੀ ਜਿਸ ਦੀ ਸਪੀਡ ਘੱਟ ਸੀ। ਗੱਡੀ ਦੇ ਡਰਾਈਵਰ ਦੀ ਨਿਗ੍ਹਾ ਜਦੋਂ ਟ੍ਰੈਕ ’ਤੇ ਪਈ ਕਿਸੇ ਚੀਜ ’ਤੇ ਗਈ ਤਾਂ ਉਸ ਨੇ ਗੱਡੀ ਰੋਕ ਲਈ। ਜਦੋਂ ਗੱਡੀ ਤੋਂ ਉੱਤਰ ਕੇ ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਟ੍ਰੈਕ ’ਤੇ ਸਰੀਏ ਪਏ ਸਨ। Bathinda News

Read Also : Bollywood News: ਉੱਪ ਮੁੱਖ ਮੰਤਰੀ ਦਾ ਐਲਾਨ, ਆਈਫਾ ਦੇਵੇਗਾ ਰਾਜਸਥਾਨ ਦੇ ਸੈਰ-ਸਪਾਟਾ ਖੇਤਰ ਨੂੰ ਹੁਲਾਰਾ

ਡਰਾਈਵਰ ਨੇ ਸਰੀਏ ਇੱਕ ਪਾਸੇ ਕੀਤੇ ਅਤੇ ਆਰਪੀਐਫ ਨੂੰ ਇਸ ਸਾਜਿਸ਼ ਬਾਰੇ ਜਾਣੂੰ ਕਰਵਾਇਆ। ਰੇਲਵੇ ਅਧਿਕਾਰੀਆਂ?ਦੇ ਨਾਲ ਹੀ ਜੀਆਰਪੀ ਨੇ ਮੌਕੇ ’ਤੇ ਪੁੱਜ ਕੇ ਦੇਖਿਆ ਕਿ ਰੇਲਵੇ ਟ੍ਰੈਕ ਦੇ ਵਿੱਚ ਕਿਸੇ ਨੇ ਸਰੀਏ ਰੱਖੇ ਹੋਏ ਸਨ। ਇਸ ਤੋਂ ਬਾਅਦ ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਦਾ ਖੁਲਾਸਾ ਹੋਇਆ। ਇਸ ਰੁਕਾਵਟ ਦੇ ਕਾਰਨ ਰੇਲ ਗੱਡੀ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ ਇੱਕ ਘੰਟਾ ਲੇਟ ਹੋ ਗਈ। ਪਟੜੀ ਦੀ ਮੁਕੰਮਲ ਜਾਂਚ ਤੋਂ?ਬਾਅਦ ਅਧਿਕਾਰੀਆਂ ਨੇ ਗੱਡੀ ਨੂੰ ਅੱਗੇ ਰਵਾਨਾ ਕੀਤਾ।

LEAVE A REPLY

Please enter your comment!
Please enter your name here