ਮੈਕਸੀਕੋ ‘ਚ ਟ੍ਰੇਲਰ ਟਰੱਕ ਪਲਟਾ, 49 ਲੋਕਾਂ ਦੀ ਮੌਤ

Motorcycle-Tractor Collision

ਮੈਕਸੀਕੋ ‘ਚ ਟ੍ਰੇਲਰ ਟਰੱਕ ਪਲਟਾ, 49 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਏਜੰਸੀ)। ਦੱਖਣੀ ਮੈਕਸੀਕੋ ਵਿੱਚ ਇੱਕ ਟਰਾਲੇ ਦੇ ਪਲਟਣ ਕਾਰਨ ਘੱਟੋ ਘੱਟ 49 ਪ੍ਰਵਾਸੀਆਂ ਦੀ ਮੌਤ ਹੋ ਗਈ। ਮੈਕਸੀਕੋ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਮੁਖੀ ਲੁਈਸ ਮੈਨੁਅਲ ਗਾਰਸੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸਨੇ ਕਿਹਾ ਕਿ ਮੱਧ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਇੱਕ ਟ੍ਰੇਲਰ ਟਰੱਕ ਦੱਖਣੀ ਪ੍ਰਾਂਤ ਚਿਆਪਾਸ ਦੀ ਰਾਜਧਾਨੀ ਟਕਸਟਲਾ ਗੁਟੇਰੇਜ਼ ਨੇੜੇ ਇੱਕ ਹਾਈਵੇਅ ‘ਤੇ ਪਲਟ ਗਿਆ।

ਇਸ ਹਾਦਸੇ ‘ਚ 49 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 58 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here