ਸੰਗਰੂਰ-ਧੂਰੀ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ

Tragic Accident, Sangrur-Dhuri Road

ਪਤੀ-ਪਤਨੀ ਦੀ ਮੌਤ, ਧੀ ਬੁਰੀ ਤਰ੍ਹਾਂ ਜ਼ਖਮੀ

ਸੰਗਰੂਰ, 27 ਜਨਵਰੀ ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ । ਸੰਗਰੂਰ ਧੂਰੀ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਅਤੇ ਛੋਟੀ ਬੱਚੀ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਿਆ ਹੈ ਜਖ਼ਮੀ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਸਬੰਧੀ ਸਤੀਸ਼ ਗੋਇਲ ਪੁੱਤਰ ਡਾ.ਧਰਮਪਾਲ ਗੋਇਲ ਨਿਵਾਸੀ ਪੂਨੀਆ ਕਲੋਨੀ ਸੰਗਰੂਰ ਨੇ ਦੱਸਿਆ ਕਿ ਐਤਵਾਰ ਸਵੇਰੇ ਉਸਦਾ ਭਰਾ ਦੀਪਕ ਗੋਇਲ, ਭਰਜਾਈ ਸੀਮਾ ਰਾਣੀ ਅਤੇ ਉਨ੍ਹਾਂ ਧੀ ਤੇਜਨ ਗੋਇਲ ਐਕਟਿਵਾ ਸਕੂਟਰੀ ‘ਤੇ ਸਵਾਰ ਹੋ ਕੇ ਸੰਗਰੂਰ ਤੋਂ ਮਾਲੇਰਕੋਟਲਾ ਵੱਲ ਦਵਾਈ ਲੈਣ ਲਈ ਜਾ ਰਹੇ ਸਨ। ਜਦੋਂ ਉਹ ਧੂਰੀ ਰੋਡ ‘ਤੇ ਪਿੰਡ ਬੰਗਾਵਾਲੀ ਦੇ ਟੀ ਪੁਆਇੰਟ ‘ਤੇ ਪੁੱਜੇ ਤਾਂ ਧੂਰੀ ਸਾਇਡ ਵੱਲੋਂ ਆ ਰਹੀ ਇੱਕ ਤੇਜ ਰਫਤਾਰ ਫਾਰਚਿਊਨਰ ਗੱਡੀ ਨੇ ਸੜਕ ਦੇ ਦੂਜੇ ਕਿਨਾਰੇ ਜਾ ਰਹੇ ਉਸਦੇ ਭਰਾ ਅਤੇ ਭਰਜਾਈ ਨੂੰ ਟੱਕਰ ਮਾਰ ਦਿੱਤੀ।

ਉਸ ਨੇ ਦੱਸਿਆ ਕਿ ਕਾਰ ਦੀ ਰਫਤਾਰ ਇੰਨੀ ਤੇਜ ਸੀ ਕਿ ਕਾਰ ਸੜਕ ਕਿਨਾਰੇ ਲੱਗੇ ਦਰਖਤ ਨਾਲ ਟਕਰਾ ਕੇ ਰੁਕੀ। ਹਾਦਸੇ ਵਿੱਚ ਦੀਪਕ ਗੋਇਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਸੀਮਾ ਗੋਇਲ ਅਤੇ ਕੁੜੀ ਤੇਜਨ ਗੰਭੀਰ ਰੂਪ ‘ਚ ਜਖ਼ਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ , ਜਿੱਥੋਂ ਡਾਕਟਰਾਂ ਨੇ ਸੀਮਾ ਗੋਇਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੰਭੀਰ ਜਖ਼ਮੀ ਤੇਜਨ ਗੋਇਲ ਦਾ ਇਲਾਜ ਡਾਕਟਰਾਂ ਨੇ ਸ਼ੁਰੂ ਕਰ ਦਿੱਤਾ। ਹਾਦਸੇ ਵਿੱਚ ਤੇਜਨ ਗੋਇਲ ਦੀ ਲੱਤ ਟੁੱਟ ਗਈ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਸੰਗਰੂਰ ਵਲੋਂ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਮ੍ਰਿਤਕ ਦੀਪਕ ਗੋਇਲ ਦੇ ਭਰੇ ਸਤੀਸ਼ ਗੋਇਲ ਦੇ ਬਿਆਨ ਦਰਜ ਕੀਤੇ। ਜ਼ਿਕਰਯੋਗ ਮ੍ਰਿਤਕਾ ਸੀਮਾ ਗੋਇਲ ਸ਼ਹਿਰ ਦੇ ਸਪ੍ਰਿੰਗ ਡੇਲਜ਼ ਪਬਲਿਕ ਸਕੂਲ ਵਿੱਚ ਅਧਿਆਪਕਾ ਸੀ ਅਤੇ ਦੀਪਕ ਗੋਇਲ ਟਰੇਡਿੰਗ ਦਾ ਕੰਮ ਕਰਦਾ ਸੀ। ਕਾਰ ਚਾਲਕ ਦੀ ਪਹਿਚਾਣ ਸ਼ੇਰ ਸਿੰਘ ਪੁੱਤਰ ਜਗਰੂਪ ਸਿੰਘ ਨਿਵਾਸੀ ਧੂਰੀ ਦੇ ਰੂਪ ਵਿੱਚ ਹੋਈ। ਪੁਲਿਸ ਨੇ ਸਤੀਸ਼ ਕੁਮਾਰ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਆਰੰਭ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here