Punjab Fire News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ਲੁਧਿਆਣਾ ਵਿਖੇ ਇਲੈਕਟ੍ਰਿਕ ਵਾਹਨਾਂ ਦੇ ਇੱਕ ਸ਼ੋਅਰੂਮ ਵਿੱਚ ਐਤਵਾਰ ਸਵੇਰੇ ਅਚਾਨਕ ਹੀ ਅੱਗ ਲੱਗ ਗਈ। ਇਸ ਅੱਗ ਨੇ ਕੁੱਝ ਮਿੰਟਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ। ਜਿਸ ਕਰਕੇ ਸ਼ੋਅਰੂਮ ਅੰਦਰ ਖੜ੍ਹੇ ਵੱਡੀ ਗਿਣਤੀ ਦੋਪਹੀਆ ਵਾਹਨ ਅੱਗ ਦੀ ਭੇਟ ਚੜ੍ਹ ਗਈਆਂ।
ਘਟਨਾ ਬਸਤੀ ਜੋਧੇਵਾਲ ਨਜ਼ਦੀਕ ਵਾਪਰੀ। ਜਿੱਥੇ ਸਥਿੱਤ ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ ਦੀ ਦੂਸਰੀ ਮੰਜ਼ਿਲ ’ਤੇ ਐਤਵਾਰ ਸਵੇਰੇ ਪੌਣੇ ਚਾਰ ਵਜੇ ਅੱਗ ਭੜਕ ਗਈ ਤੇ ਹੋਰ ਰਹੇ ਧਮਾਕਿਆਂ ਕਾਰਨ ਅੱਗ ਦੀਆਂ ਲਪਟਾਂ ਕੁੱਝ ਸਮੇਂ ਵਿੱਚ ਹੀ ਅਸਮਾਨ ਛੂਹਣ ਲੱਗੀਆਂ। ਅੱਗ ਲੱਗਣ ਦੀ ਭਿਣਕ ਪੈਂਦਿਆਂ ਹੀ ਇਲਾਕੇ ਦੇ ਵਸਨੀਕਾਂ ਵੱਲੋਂ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਗਈ। ਇੱਕ ਪਾਸੇ ਜਿੱਥੇ ਅੱਗ ਦੀਆਂ ਲਪਟਾਂ ਦੂਰ- ਦੂਰ ਤੋਂ ਨਜ਼ਰ ਆ ਰਹੀਆਂ ਸਨ, ਉੱਥੇ ਹੀ ਹੋ ਰਹੇ ਧਮਾਕਿਆਂ ਕਾਰਨ ਇਲਾਕੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ। Punjab Fire News
Read Also : Snake News: ਇੱਕ ਸੱਪ ਨੇ ਕਾਰ ਦੀ ਕੀਤੀ ਅਜਿਹੀ ਹਾਲਤ, ਤੁਸੀਂ ਵੀ ਦੇਖ ਕੇ ਰਹਿ ਜਾਓਗੇ ਹੈਰਾਨ
ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬਿਗ੍ਰੇਡ ਵੱਲੋਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਆਰੰਭ ਦਿੱਤੇ ਗਏ ਪਰ ਅੱਗ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ। ਆਖਰ ਤਿੰਨ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਸ਼ੋਅਰੂਮ ਅੰਦਰ ਖੜ੍ਹੀਆਂ 100 ਦੇ ਕਰੀਬ ਇਲੈਕਟ੍ਰਿਕ ਸਕੂਟਰੀਆਂ ਅੱਗ ਦੀ ਭੇਟ ਚੜ੍ਹਕੇ ਰਾਖ ਹੋ ਚੁੱਕੀਆਂ ਸਨ। ਜਿੰਨਾਂ ਦੀ ਕੀਮਤ ਦੋ- ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਨਵਿਆਂ ਸਣੇ ਰਿਪੇਅਰ ਲਈ ਆਏ ਪੁਰਾਣੇ ਵੀ ਸੜ ਜਾਣ ਦੀ ਸੂਚਨਾ ਹੈ। ਜਾਂਚ ਤੋਂ ਪਹਿਲਾਂ ਅੱਗ ਲੱਗਣ ਦਾ ਕਾਰਨ ਸਬੰਧੀ ਸਪੱਸ਼ਟ ਤੋਰ ’ਤੇ ਕੁੱਝ ਵੀ ਕਹਿਣਾ ਮੁਨਾਸਿਬ ਨਹੀਂ। ਫਾਇਰ ਬਿਗ੍ਰੇਡ ਅਧਿਕਾਰੀਆਂ ਮੁਤਾਬਕ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਵੱਖ ਵੱਖ ਸਟੇਸ਼ਨਾਂ ਦੀਆਂ ਇੱਕ ਦਰਜ਼ਨ ਤੋਂ ਵੱਧ ਗੱਡੀਆਂ ਨੂੰ ਬੁਲਾਇਆ ਗਿਆ। ਜਿੰਨਾਂ ਦੁਆਰਾ ਭਾਂਰੀ ਜੱਦੋ- ਜ਼ਹਿਦ ਉਪਰੰਤ ਅੱਗ ’ਤੇ ਕਾਬੂ ਪਾਇਆ ਗਿਆ ਹੈ।