ਫਾਇਰ ਬਿਗ੍ਰੇਡ ਦਸਤੇ ਵੱਲੋਂ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ | Bathinda News
ਬਠਿੰਡਾ (ਸੁਖਜੀਤ ਮਾਨ)। ਬਠਿੰਡਾ-ਬਰਨਾਲਾ ਬਾਈਪਾਸ ’ਤੇ ਰਿਲਾਇੰਸ ਮਾਲ ਕੋਲ ਸਥਿਤ ਇੱਕ ਫਰਨੀਚਰ ਹਾਊਸ ’ਚ ਅੱਗ ਲੱਗ ਗਈ ਹੈ। ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਤੇ ਅੱਗ ਬੁਝਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਖ਼ਬਰ ਲਿਖੇ ਜਾਣ ਤੱਕ ਫਾਇਰ ਬਿ੍ਰਗੇਡ ਦਸਤਾ ਪੂਰੀ ਤਨਦੇਹੀ ਨਾਲ ਅੱਗ ਨੂੰ ਕਾਬੂ ਕਰਨ ’ਚ ਜੁਟਿਆ ਹੋਇਆ ਸੀ। ਹਾਸਲ ਹੋਏ ਵੇਰਵਿਆਂ ਮੁਤਾਬਿਕ ਅਰਬਨ ਫਰਨੀਚਰ ਹਾਊਸ ’ਚ ਅੱਜ ਬਾਅਦ ਦੁਪਹਿਰ ਦੂਜੀ ਮੰਜਿਲ ’ਤੇ ਭਿਆਨਕ ਅੱਗ ਲੱਗ ਗਈ। (Bathinda News)

ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ। ਅੱਗ ਐਨੀਂ ਭਿਆਨਕ ਹੈ ਕਿ ਲੰਬੀ ਜੱਦੋ-ਜਹਿਦ ਬਾਅਦ ਵੀ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬਿ੍ਰਗੇਡ ਦੀਆਂ ਚਾਰ ਗੱਡੀਆਂ ਮੌਕੇ ’ਤੇ ਪੁੱਜੀਆਂ ਹੋਈਆਂ ਹਨ। ਇਹ ਫਰਨੀਚਰ ਹਾਊਸ ਚਾਰ ਕੁ ਸਾਲ ਪਹਿਲਾਂ ਖੋਲ੍ਹਿਆ ਗਿਆ ਸੀ। ਅੱਗ ਲੱਗਣ ਨਾਲ ਹੋਏ ਨੁਕਸਾਨ ਦੇ ਵੇਰਵਿਆਂ ਬਾਰੇ ਹਾਲੇ ਕੁੱਝ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਕੰਟਰੋਲ ਹੋਣ ਤੋਂ ਬਾਅਦ ਹੀ ਫਰਨੀਚਰ ਹਾਊਸ ਮਾਲਕਾਂ ਨਾਲ ਗੱਲਬਾਤ ਹੋ ਸਕੇਗੀ। (Bathinda News)