ਦੋ ਵਿਅਕਤੀ ਵੀ ਹੋਏ ਜ਼ਖਮੀ
ਭੁੱਚੋ ਮੰਡੀ, (ਸੁਰੇਸ਼ ਕੁਮਾਰ/ਗੁਰਜੀਤ) ਇੱਥੋਂ ਨੇੜਲੇ ਪਿੰਡ ਤੁੰਗਵਾਲ਼ੀ ਵਿਖੇ ਬੀਤੀ ਰਾਤ ਤੇਜ ਹਨੇਰੀ ਕਾਰਨ ਇੱਕ ਬੱਕਰੀ ਫਾਰਮ ਦੇ ਸ਼ੈੱਡ ਦੀ ਛੱਤ ਉੱਡ ਗਈ ਜੋ ਨੇੜੇ ਹੀ ਬੱਕਰੀਆਂ ‘ਤੇ ਡਿੱਗ ਪਈਆਂ ਜਿਸ ਕਾਰਨ 67 ਬੱਕਰੀਆਂ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਦੋ ਵਿਅਕਤੀ ਵੀ ਜ਼ਖਮੀ ਹੋ ਗਏ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨ ਬੱਕਰੀ ਫਾਰਮ ਦੇ ਮਾਲਕ ਬਲਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਸਾਮ 8 ਵਜੇ ਤੇਜ ਝੱਖੜ ਨਾਲ ਬੱਕਰੀਆਂ ਵਾਲੇ ਸ਼ੈੱਡ ਦੀ ਛੱਤ ਹਵਾ ਵਿਚ ਉਡਣ ਮਗਰੋਂ ਬੱਕਰੀਆਂ ਉਪਰ ਡਿਗ ਪਈ ਜਿਸ ਨਾਲ ਉਸਦੀਆਂ 67 ਬੱਕਰੀਆਂ ਦੀ ਮੌਤ ਹੋ ਗਈ ਅਤੇ ਕੁਝ ਬੱਕਰੀਆਂ ਜਖਮੀ ਹੋ ਗਈਆਂ
ਉਸਨੇ ਦੱਸਿਆ ਕਿ ਉਸਦਾ ਲਗਭਗ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਛੱਤ ਡਿੱਗਣ ਨਾਲ ਬਲਵਿੰਦਰ ਸਿੰਘ ਮਾਨ ਸਮੇਤ ਉਨ੍ਹਾਂ ਦਾ ਮਜਦੂਰ ਛੋਟਾ ਸਿੰਘ ਵੀ ਮਲਬੇ ਹੇਠ ਦਬ ਗਏ ਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਹੌਂਸਲਾ ਨਾ ਛੱਡਿਆ ਅਤੇ ਆਪਣੇ ਹੱਥਾਂ ਨਾਲ ਆਪਣੇ ਉੱਪਰ ਪਈ ਮਿੱਟੀ ਨੂੰ ਹਟਾਕੇ ਬਾਹਰ ਨਿਕਲਿਆ ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੀ ਮੱਦਦ ਨਾਲ ਮਜਦੂਰ ਛੋਟਾ ਸਿੰਘ ਨੂੰ ਬਾਹਰ ਕੱਢਿਆ
ਦੋਵਾਂ ਜਣਿਆਂ ਨੂੰ ਗੁਆਂਢੀਆਂ ਨੇ ਆਦੇਸ਼ ਹਸਪਤਾਲ ਪਹੂੰਚਾਇਆ ਪਿੰਡ ਦੇ ਸਰਪੰਚ ਵਕੀਲ ਸਿੰਘ ਤੇ ਵੀਰਪਾਲ ਕੌਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਯੋਗ ਮੁਆਵਜਾ ਦਿੱਤਾ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ