Punjab News: ਨਸ਼ਿਆਂ ਅਤੇ ਹੋਰ ਵੱਖ-ਵੱਖ ਕਰਾਈਮ ਦੇ ਤਹਿਤ ਪੁਲਿਸ ਦਾ ਸਹਿਯੋਗ ਦੇਣ ਲਈ ਆਖਿਆਂ
- ਮਾੜੇ ਅੰਸਰਾਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ, ਪਤਾ ਅਤੇ ਮੋਬਾਇਲ ਸਬੰਧੀ ਜਾਣਕਾਰੀ ਗੁਪਤ ਰੱਖੀ ਜਾਵੇਗੀ : ਐਸਐਸਪੀ ਚਾਹਲ | Punjab News
Punjab News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸ਼ਹੀਦ ਉਧਮ ਸਿੰਘ ਓਲੰਪਿਕ ਸਟੇਡੀਅਮ ਅਤੇ ਸ੍ਰੀ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਆਪਰੇਸ਼ਨ ਸੰਪਰਕ ਦੇ ਤਹਿਤ ਵੱਖ ਵੱਖ ਸੰਸਥਾਵਾਂ, ਕਮੇਟੀਆਂ ਅਤੇ ਸਮਾਜਿਕ ਆਗੂਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਸਬ ਡਿਵੀਜ਼ਨ ਸੁਨਾਮ ਦੇ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਪ੍ਰਤੀਕ ਜਿੰਦਲ, ਐਸਐਸਪੀ ਰੀਡਰ ਅਸਲਮ ਜਾਵੇਦ ਅਤੇ ਨਵੀਂ ਅਨਾਜ ਮੰਡੀ ਚੌਂਕੀ ਇੰਚਾਰਜ ਮਿੱਠੂ ਰਾਮ ਸਮੇਤ ਪੁਲਿਸ ਪਾਰਟੀ ਮੌਜੂਦ ਸੀ।
ਇਸ ਮੌਕੇ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਹਲ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਓਪਰੇਸ਼ਨ ਸੰਪਰਕ ਦੇ ਤਹਿਤ ਪਿੰਡਾਂ, ਸ਼ਹਿਰਾਂ ਦੇ ਵਿੱਚ ਵਾਰਡਾਂ ਤੇ ਮੁਹੱਲਾ ਕਮੇਟੀਆਂ ਦੇ ਨਾਲ ਅਫਸਰ ਸਾਹਿਬਾਨਾਂ ਦੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਜਿਸ ਵਿੱਚ ਲੋਕਾਂ ਨੂੰ ਸਟਰੀਟ ਕਰਾਈਮ, ਨਸ਼ਿਆਂ ਅਤੇ ਹੋਰ ਵੱਖ ਵੱਖ ਕਰਾਈਮ ਦੇ ਤਹਿਤ ਪੁਲਿਸ ਦਾ ਸਹਿਯੋਗ ਦੇਣ ਲਈ ਕਿਹਾ ਜਾ ਰਿਹਾ ਹੈ। Punjab News
ਉਹਨਾਂ ਨੇ ਦੱਸਿਆ ਕਿ ਮਾੜੇ ਅੰਸਰਾਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ, ਪਤਾ ਅਤੇ ਮੋਬਾਇਲ ਸਬੰਧੀ ਜਾਣਕਾਰੀ ਗੁਪਤ ਰੱਖੀ ਜਾਵੇਗੀ, ਸਟਾਫ ਦੇ ਵਿੱਚ ਵੀ ਕਿਸੇ ਨੂੰ ਇਹ ਜਾਣਕਾਰੀ ਨਹੀਂ ਹੋਵੇਗੀ, ਉਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਵੱਖ-ਵੱਖ ਲੋਕਾਂ ਨਾਲ ਹੋਈਆਂ ਸਾਈਬਰ ਕ੍ਰਾਈਮ ਦੀਆਂ ਠੱਗੀਆਂ ਦੇ ਤਹਿਤ ਉਹਨਾਂ ਦੇ ਪੈਸੇ ਮੁੜਵਾਏ ਗਏ ਹਨ ਅਤੇ ਹੋ ਰਹੇ ਸਾਈਬਰ ਕ੍ਰਾਈਮ ਤੇ ਠੱਲ ਪਾਈ ਗਈ ਹੈ।
Punjab News
ਸਰਦਾਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਗਲਤ ਸ਼ਬਦਾਵਲੀ, ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਤਹਿਤ ਅਤੇ ਬੱਚਿਆਂ ਆਦੀ ਦੀ ਕੋਈ ਵੀ ਗਲਤ ਫੋਟੋ ਸੋਸ਼ਲ ਮੀਡੀਆ ਦੇ ਪਾਉਨ ਤੇ ਮਾਮਲੇ ਦਰਜ ਕੀਤੇ ਜਾ ਰਹੇ ਹੈ। ਸਰਦਾਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਚਾਰ ਪੰਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੱਡੇ ਐਥਲੈਟਿਕ ਮੀਟ ਕਰਵਾਈਆਂ ਜਾ ਚੁੱਕੀਆਂ ਹਨ ਜਿਸ ਦੇ ਵਿੱਚ ਨੌਜਵਾਨਾਂ ਨੂੰ ਸਪੋਰਟਸ ਵੱਲ ਪ੍ਰੇਰਿਤ ਕੀਤਾ ਗਿਆ ਅਤੇ ਪੰਜਾਬ ਭਰ ਦੇ ਆਏ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਾਗਰੂਕ ਸੈਮੀਨਾਰ ਕਰਵਾਏ ਗਏ ਹਨ।
ਇਸ ਮੌਕੇ ਪ੍ਰੈਸ ਵੱਲੋਂ ਪੁੱਛਿਆ ਗਿਆ ਪੁਲਿਸ ਮੁਲਾਜ਼ਮਾਂ ਦੀ ਕਮੀ ਨੂੰ ਲੈ ਕੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਭਰਤੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਵੱਖ ਵੱਖ ਕਿਰਾਏ ਦੇ ਮਕਾਨਾਂ, ਦੁਕਾਨਾਂ ਅਤੇ ਹੋਰ ਥਾਵਾਂ ਤੇ ਕੰਮ ਕਰ ਰਹੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਧੂੰਦਾ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਵੱਲੋਂ ਰਿਫਲੈਕਟਰ ਅਤੇ ਹੋਰ ਕੰਮ ਕੀਤੇ ਜਾਣਗੇ।
ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਕ੍ਰਾਈਮ ਲਈ 112 ਤੇ ਤੁਸੀਂ ਸਾਰੀ ਜਾਣਕਾਰੀ ਦੇ ਸਕਦੇ ਹੋ ਅਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਹੈ ਤਾਂ ਸੀ.ਈ.ਆਈ.ਆਰ ਪੋਰਟਲ ਤੇ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਸ੍ਰੀ ਰਾਮ ਆਸ਼ਰਮ ਮੰਦਰ ਕਮੇਟੀ ਦੇ ਪ੍ਰਧਾਨ ਤਰੁਣ ਬਾਂਸਲ, ਨਗਰ ਕੌਂਸਲਰ ਰਾਜੂ ਨਾਗਰ, ਸੁਨੀਲ ਗੋਇਲ ਆਸ਼ੂ, ਆਸਾ ਬਜਾਜ, ਸਮਾਜ ਸੇਵੀ ਮਨਪ੍ਰੀਤ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਈਸ਼ਵਰ ਗਰਗ, ਸ਼੍ਰੀ ਖਾਟੂ ਸਾਮ ਸੇਵਾ ਸੰਮਤੀ ਦੇ ਪੁਨੀਤ ਗੋਇਲ , ਐਸਯੂਐਸ ਬੈਡਮਿੰਟਨ ਕਲੱਬ ਦੇ ਪ੍ਰਧਾਨ ਕਰੁਨ ਬਾਂਸਲ , ਸਤਪਾਲ ਸੱਤੀ, ਸੁਸ਼ੀਲ ਗਰਗ ਰਿੰਕਾ, ਬ੍ਰਾਹਮਣ ਸਭਾ ਪ੍ਰਧਾਨ ਹਰਭਗਵਾਨ ਸ਼ਰਮਾ, ਰਾਜਨ ਸਿੰਗਲਾ, ਅਮਰੀਕ ਧਾਲੀਵਾਲ, ਕਰਮਿੰਦਰ ਸਿੰਘ ਟੋਨੀ, ਬਲਾਕ ਪ੍ਰਧਾਨ ਆਪ ਸੰਦੀਪ ਜਿੰਦਲ, ਸਾਹਿਬ ਸਿੰਘ, ਕਰਮਜੀਤ ਕੌਰ, ਕ੍ਰਿਸ਼ਨ ਸੰਦੋਹਾ, ਸਨੀ ਖਟਕ , ਹੰਗੀ ਖਾਨ ਅਤੇ ਹੋਰ ਵੱਖ-ਵੱਖ ਸਮਾਜਿਕ ਆਗੂ ਮੌਜੂਦ ਸੀ।