ਮ੍ਰਿਤਕ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਤਾਰੇ ਵਾਲਾ ਦਾ ਰਹਿਣ ਵਾਲਾ ਸੀ
ਰਜਨੀਸ਼ ਰਵੀ/ਸੱਚ ਕਹੂੰ ਨਿਊਜ਼, ਜਲਾਲਾਬਾਦ/ਮੋਹਾਲੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਵਿਚ ਤਾਇਨਾਤ ਜਲਾਲਾਬਾਦ ਬਲਾਕ ਦੇ ਪਿੰਡ ਤਾਰੇਵਾਲਾ ਵਾਸੀ ਕਾਂਸਟੇਬਲ ਸੁਖਵਿੰਦਰ ਦਾ ਸ਼ਨਿੱਚਰਚਵਾਰ ਦੇਰ ਰਾਤ ਮੋਹਾਲੀ ਦੇ ਇੱਕ ਨਾਈਟ ਕਲੱਬ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮੋਹਾਲੀ ਪੁਲਿਸ ਵੱਲੋਂ ਇਸ ਸਬੰਧੀ ਇੱਕ ਜਣੇ ਨੂੰ ਹਿਰਾਸਤ ‘ਚ ਲਿਆ ਗਿਆ ਹੈ ਜਦੋਂਕਿ ਕਥਿਤ ਕਾਤਲ ਦੱਸਿਆ ਜਾ ਰਿਹਾ ਸਾਹਿਲ ਨਾਂਅ ਦਾ ਵਿਅਕਤੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਵੇਰਵਿਆਂ ਮੁਤਾਬਿਕ ਮੋਹਾਲੀ ਦੇ ਫ਼ੇਸ 11 ਸਥਿੱਤ ਨਾਈਟ ਕਲੱਬ ਵਾਕਿੰਗ ਸਟ੍ਰੀਟ ਐਂਡ ਕੈਫ਼ੇ ਵਿੱਚ ਸੁਖਵਿੰਦਰ ਦਾ ਅੰਮ੍ਰਿਤਸਰ ਦੇ ਕਿਸੇ ਨੌਜਵਾਨ ਨਾਲ ਕਿਸੇ ਗੱਲੋਂ ਤਕਰਾਰ ਹੋ ਗਿਆ ਇਸ ਤਕਰਕਾਰ ਮਗਰੋਂ ਹੀ ਅੰਮ੍ਰਿਤਸਰ ਵਾਸੀ ਸਾਹਿਲ ਨੇ ਸੁਖਵਿੰਦਰ ਤੇ ਗੋਲੀਆਂ ਚਲਾ ਦਿੱਤੀਆਂ, ਜਿਸਦੇ ਸਿੱਟੇ ਵਜੋਂ ਉਸਦੀ ਮੌਤ ਹੋ ਗਈ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਏਐਸਆਈ ਬਲਜੀਤ ਰਾਮ ਦਾ ਇਕਲੌਤਾ ਪੁੱਤਰ ਸੀ ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਇੱਕ ਹੋਣਹਾਰ ਨੌਜਵਾਨ ਦੀ ਦੁਖਦਾਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਧਰ ਮੋਹਾਲੀ ਦੇ ਏਐਸਆਈ ਸੱਤਪਾਲ ਦਾ ਕਹਿਣਾ ਹੈ ਕਿ ਸੁਖਵਿੰਦਰ ਦੀ ਹੱਤਿਆ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਸ ਜਾਂਚ ਦੇ ਘਰੇ ‘ਚ ਬੱਬੂ ਨਾਂਅ ਦੇ ਵਿਅਕਤੀ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ ਪਤਾ ਲੱਗਿਆ ਹੈ ਕਿ ਇੱਕ ਲੜਕੀ ਦੇ ਕਾਰਨ ਹੀ ਇਹ ਵਿਵਾਦ ਵਧਿਆ ਹੈ ਪਰ ਇਸ ਗੱਲ ਦੀ ਕਿਸੇ ਪਾਸਿਓਂ ਕੋਈ ਪੁਸ਼ਟੀ ਨਹੀਂ ਹੋ ਸਕੀ