ਸਾਡੇ ਨਾਲ ਸ਼ਾਮਲ

Follow us

20.3 C
Chandigarh
Saturday, February 28, 2026
More
    Home Breaking News ਖ਼ਰੀਦਦਾਰੀ ਲਈ ਦ...

    ਖ਼ਰੀਦਦਾਰੀ ਲਈ ਦਿੱਲੀ ਗਏ ਦੁਕਾਨਦਾਰ ਦੀ ਦਮ ਘੁੱਟਣ ਨਾਲ ਮੌਤ

    ਖ਼ਰੀਦਦਾਰੀ ਲਈ ਦਿੱਲੀ ਗਏ ਦੁਕਾਨਦਾਰ ਦੀ ਦਮ ਘੁੱਟਣ ਨਾਲ ਮੌਤ

    ਭਵਾਨੀਗੜ੍ਹ, (ਵਿਜੈ ਸਿੰਗਲਾ) ਖਰੀਦਦਾਰੀ ਕਰਨ ਦਿੱਲੀ ਗਏ ਸਥਾਨਕ ਸ਼ਹਿਰ ਦੇ ਇੱਕ ਨੌਜਵਾਨ ਦੁਕਾਨਦਾਰ ਦੀ ਉੱਥੇ ਦੁਕਾਨ ‘ਚ ਅੱਗ ਲੱਗਣ ਦੀ ਵਾਪਰੀ ਘਟਨਾ ਦੌਰਾਨ ਧੂੰਏ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਹੀ ਸ਼ਹਿਰ ਅਤੇ ਇਲਾਕੇ ਦੇ ਲੋਕਾਂ ‘ਚ ਸੋਗ ਫੈਲ ਗਿਆ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਖੋਸਲਾ ਵਾਚ ਕੰਪਨੀ ਦਾ ਮਾਲਕ ਜਤਿੰਦਰ ਕੁਮਾਰ ਉਰਫ ਸ਼ੁੱਗੀ (32) ਪੁੱਤਰ ਵਿਨੋਦ ਕੁਮਾਰ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਬੀਤੇ ਕੱਲ ਅਪਣੀ ਦੁਕਾਨ ਦਾ ਸਮਾਨ ਲੈਣ ਲਈ ਦਿੱਲੀ ਗਿਆ ਸੀ ਤੇ ਉੱਥੇ ਮੰਗਲਵਾਰ ਸ਼ਾਮ ਚਾਂਦਨੀ ਚੌਂਕ ਵਿਖੇ ਦੁਕਾਨ ਦੀ ਤੀਸਰੀ ਮੰਜਿਲ ‘ਤੇ ਸਮਾਨ ਖਰੀਦਦੇ ਸਮੇਂ ਦੁਕਾਨ ਦੀ ਹੇਠਲੀ ਮੰਜਿਲ ‘ਚ ਬਿਜਲੀ ਸ਼ਾਟ ਸਰਕਟ ਨਾਲ ਲੱਗੀ ਅੱਗ ਕਾਰਨ ਧੂੰਆਂ ਦੁਕਾਨ ਦੀਆਂ ਉਪਰਲੀਆਂ ਮੰਜਿਲਾਂ ‘ਚ ਭਰ ਗਿਆ

    ਜਿਸ ਦੌਰਾਨ ਦਮ ਘੁੱਟਣ ਕਾਰਨ ਜਤਿੰਦਰ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਦੁਕਾਨ ਦੀ ਉਪਰਲੀ ਮੰਜਿਲ ‘ਤੇ ਜਤਿੰਦਰ ਕੁਮਾਰ ਸਮੇਤ ਤਿੰਨ ਹੋਰ ਵਿਅਕਤੀ ਵੀ ਮੌਜ਼ੂਦ ਸਨ ਜਿਨ੍ਹਾਂ ‘ਚੋਂ ਦੋ ਵਿਅਕਤੀਆਂ ਨੇ ਆਪਣੀ ਜਾਨ ਬਚਾਉਣ ਲਈ ਉਪਰੋਂ ਹੇਠਾਂ ਛਾਲ ਮਾਰ ਦਿੱਤੀ ਅਤੇ ਹੇਠਾਂ ਡਿੱਗਣ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਦੋਂ ਕਿ ਜਤਿੰਦਰ ਕੁਮਾਰ ਸਮੇਤ ਇਕ ਹੋਰ ਵਿਅਕਤੀ ਦੀ ਧੂੰਏ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ ਮ੍ਰਿਤਕ ਨੌਜਵਾਨ ਜਤਿੰਦਰ ਕੁਮਾਰ ਮਿਲਣਸਾਰ ਤੇ ਨਿੱਘੇ ਸੁਭਾਅ ਦਾ ਮਾਲਕ ਸੀ ਤੇ ਉਸ ਦਾ ਇਸੇ ਸਾਲ ਲਾਕ ਡਾਊਣ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.