ਡੱਬ ’ਚ ਰੱਖੇ ਦੇਸੀ ਕੱਟੇ ’ਚੋਂ ਅਚਾਨਕ ਚੱਲੀ ਗੋਲੀ ਨਾਲ ਇੱਕ ਗੰਭੀਰ ਜਖ਼ਮੀ

Ludhiana News
ਸੰਕੇਤਕ ਫੋਟੋ।

ਪੁਲਿਸ ਨੇ ਸਿਵਲ ਹਸਪਤਾਲ ਕਰਵਾਇਆ ਦਾਖਲ | Ludhiana News

  • ਸਾਥੀ ਜਖ਼ਮੀ ਨੂੰ ਛੱਡ ਕੇ ਮੌਕੇ ’ਤੋਂ ਹੋਏ ਫਰਾਰ; ਪੁਲਿਸ ਨੇ ਮਾਮਲਾ ਦਰਜ਼ ਕਰਕੇ ਸ਼ੁਰੂ ਕੀਤੀ ਭਾਲ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ (Ludhiana News) ਦੇ ਇੱਕ ਪਿੰਡ ਦਾ ਵਸਨੀਕ ਆਪਣੇ ਹੀ ਡੱਬ ’ਚ ਰੱਖੇ ਦੇਸੀ ਕੱਟੇ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਿਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਪ੍ਰੰਤੂ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫ਼ਰ ਕਰ ਦਿੱਤਾ।

ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੋਤੀ ਨਗਰ ਦੇ ਤਫਤੀਸੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਦੀਪਕ ਅਤੇ ਉਸਦੇ 2 ਸਾਥੀ ਲੁੱਟਾਂ-ਖੋਹਾਂ ਦੀਆਂ ਗੈਰ ਕਾਨੂੰਨੀ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਆਦੀ ਹਨ। ਪੁਲਿਸ ਨੂੰ ਜਾਣਕਾਰੀ ਪ੍ਰਾਪਤ ਹੋਈ ਕਿ ਦੀਪਕ ਆਪਣੇ ਡੱਬ ’ਚ ਰੱਖੇ ਦੇਸੀ ਕੱਟੇ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ਟਰਾਂਸਪੋਰਟ ਨਗਰ ਇਲਾਕੇ ’ਚ ਗੰਭੀਰ ਰੂਪ ਵਿੱਖ ਫੱਟੜ ਹੋ ਗਿਆ ਹੈ ਤੇ ਉਸਦੇ ਦੋਵੇਂ ਸਾਥੀ ਮੌਕੇ ’ਤੋਂ ਫ਼ਰਾਰ ਹੋ ਗਏ। (Ludhiana News)

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ

ਪੁਲਿਸ ਨੇ ਸੂਚਨਾ ਮਿਲਦਿਆਂ ਤੁਰੰਤ ਮੌਕੇ ’ਤੇ ਪੁੱਜ ਕੇ ਦੀਪਕ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਡਾਕਟਰਾਂ ਦੁਆਰਾ ਉਸ ਦੀ ਹਾਲਤ ਨੂੰ ਭਾਂਪਦਿਆਂ ਅੱਗੇ ਪੀਜੀਆਈ ਚੰਡੀਗੜ ਨੂੰ ਰੈਫ਼ਰ ਕਰ ਦਿੱਤਾ। ਰਣਜੀਤ ਸਿੰਘ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ ਦੀਪਕ ਦੇ ਪੱਟ ਸੱਜੇ ’ਚ ਗੋਲੀ ਲੱਗੀ ਹੈ ਤੇ ਉਹ ਇਲਾਜ਼ ਅਧੀਨ ਹੈ। ਉਨਾਂ ਅੱਗੇ ਦੱਸਿਆ ਕਿ ਦੀਪਕ ਅਤੇ ਉਸਦੇ ਦੋਵੇਂ ਸਾਥੀਆਂ ਵਿਰੁੱਧ ਮਾਮਲਾ ਦਰਜ਼ ਫ਼ਰਾਰ ਦੋਵੇਂ ਸਾਥੀਆਂ ਦੀ ਭਾਲ ਆਰੰਭ ਦਿੱਤੀ ਗਈ ਹੈ।

LEAVE A REPLY

Please enter your comment!
Please enter your name here