Faridkot News: ਸਾਈਕਲ ਸਵਾਰਾਂ ਨੇ ਸਿਹਤ ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੱਢੀ ਰੈਲੀ

Faridkot News

Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ਸ਼ਹਿਰ ਅੰਦਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਸੁਹਿਦਰਤਾ ਨਾਲ ਯਤਨ ਕਰਨ ਵਾਲੇ ਫ਼ਰੀਦਕੋਟ ਸਾਇਕਲਿੰਗ ਗਰੁੱਪ ਨੇ ਆਮ ਲੋਕਾਂ ਨੂੰ ਤੰਦਰੁਸਤ ਰਹਿਣ ਵਾਸਤੇ ਨਿਰੰਤਰ ਸਾਈਕਲ ਚਲਾਉਣ ਦਾ ਸੰਦੇਸ਼ ਦੇਣ ਅਤੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਵੱਧ ਤੋਂ ਵੱਧ ਰੱਖ ਲਗਾਉਣ, ਪਲਾਸਟਿਕ ਦੀ ਵਰਤੋਂ ਨਾ ਕਰਨ, ਆਪਣੇ ਵਹੀਕਲ੍ਹਜ਼ ਦੀ ਸਮੇਂ ਸਿਰ ਜਾਂਚ ਕਰਾਉਣ, ਵਾਤਾਵਰਨ ਪ੍ਰਤੀ ਬਣਦੇ ਫ਼ਰਜ਼ਾਂ ਦੀ ਅਦਾਇਗੀ ਈਮਾਨਦਾਰੀ ਕਰਨ ਵਾਸਤੇ ਜਾਗਰੂਕ ਕਰਨ ਵਾਸਤੇ ਇੱਕ ਸਾਈਕਲ ਰੈਲੀ ਸਥਾਨਕ ਸਰਕਟ ਹਾਊਸ ਫ਼ਰੀਦਕੋਟ ਤੋਂ ਸ਼ੁਰੂ ਕੀਤੀ ਗਈ।

ਇਸ ਮੌਕੇ 300 ਤੋਂ ਵੱਧ ਸਾਈਕਲ ਸਵਾਰ, ਸਰਕਟ ਹਾਊਸ, ਭਾਈ ਘਨੱਈਆ ਚੌਂਕ, ਸਵਰਨ ਸਿਨੇਮਾ, ਬੱਸ ਸਟੈਂਡ, ਜੁਬਲੀ ਸਿਨੇਮਾ ਚੌਂਕ, ਹਰਿੰਦਰਾ ਨਗਰ, ਪੁਲਿਸ ਲਾਈਨ, ਕੋਟਕਪੂਰਾ ਰੋਡ ਰਾਹੀਂ, ਸਥਾਨਕ ਹੋਟਲ ਦਾਸਤਾਨ ਪਹੁੰਚੇ ਤੇ ਫ਼ਿਰ ਸ਼ਹਿਰ ਦੇ ਬਜ਼ਾਰਾਂ ਅਤੇ ਮਹੁੱਲਿਆਂ ’ਚ ਹੁੰਦੇ ਹੋਏ ਸਰਕਟ ਹਾਊਸ ਪਹੁੰਚੇ। ਇਸ ਰੈਲੀ ਦੌਰਾਨ ਸਮੂਹ ਸਾਈਕਲ ਸਵਾਰਾਂ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਸਮੂਹ ਸਾਈਕਲ ਸਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਅਜੌਕੇ ਤੇਜ਼ ਰਫ਼ਤਾਰ ਦੌਰ ’ਚ ਅਸੀਂ ਸਹੂਲਤਾਂ ਮਾਣਨ ਦੇ ਆਦੀ ਹੋ ਚੁੱਕੇ ਤੇ ਫ਼ਿਜ਼ੀਕਲ ਵਰਕ ਬਹੁਤ ਘੱਟ ਕਰਦੇ ਹਾਂ। ਜਿਸ ਕਾਰਨ ਬਹੁਤੇ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਸਾਨੂੰ ਕੋਈ ਨਾ ਕੋਈ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ।

Faridkot News

ਸਾਨੂੰ ਯੋਗਾ, ਕਸਰਤ, ਸੈਰ ਨੂੰ ਆਪਣੇ ਹਰ ਰੋਜ਼ ਦੇ ਸ਼ਡਿਊਲ ’ਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ। ਉਨ੍ਹਾਂ ਸਾਈਕਲਿੰਗ ਗਰੁੱਪ ਦੇ ਸਮੂਹ ਆਹੁਦੇਦਾਰਾਂ ਨੂੰ ਇਸ ਉਪਰਾਲੇ ਦੀ ਵਧਾਈ ਦਿੰਦਿਆਂ ਸਾਈਕਲਿੰਗ ਕਰਨ ਵਾਲੇ ਸਮੂਹ ਵਿਦਿਆਰਥੀਆਂ, ਨੌਜਵਾਨਾਂ, ਸ਼ਹਿਰੀਆਂ ਨੂੰ ਨਿਰੰਤਰ ਸਾਈਕਲਿੰਗ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਨਿਰੰਤਰ ਵਧ ਰਹੇ ਤਾਪਮਾਨ ਨੂੰ ਰੋਕਣ ਵਾਸਤੇ ਵੀ ਸਾਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਬਾਬਾ ਮਿਲਕ ਕੋਟਕਪੂਰਾ ਵੱਲੋਂ ਸਮੂਹ ਸਾਈਕਲ ਸਵਾਰਾਂ ਨੂੰ ਰਿਫ਼ਰੈਸ਼ਮੈਂਟ ਦਿੱਤੀ।

Also Read : Share Market: ਮੱਤ ਅਨੁਮਾਨ ਦੀ ਖੇਡ ਨਾਲ ਸ਼ੇਅਰ ਬਜ਼ਾਰ ਧੜੰਮ

ਇਸ ਮੌਕੇ ਫ਼ਰੀਦਕੋਟ ਸਾਈਕਲਿੰਗ ਗਰੁੱਪ ਦੇ ਪ੍ਰਧਾਨ ਵਿਕਾਸ ਗੋਇਲ ਨੇ ਮੁੱਖ ਮਹਿਮਾਨ, ਬਾਬਾ ਮਿਲਕ ਕੋਟਕਪੂਰਾ, ਸਮੂਹ ਸਾਈਕਲ ਸਵਾਰਾਂ ਦਾ ਰੈਲੀ ’ਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ। ਇਸ ਸਾਈਕਲ ਰੈਲੀ ਦੀ ਸਫ਼ਲਤਾ ਲਈ ਡਾ.ਕਰਨ ਬਜਾਜ, ਅਰੁਣਵੀਰ ਦੇਵਗਣ, ਡਾ.ਗਗਨ ਬਜਾਜ, ਰਮਨਦੀਪ ਸੇਠੀ, ਸੁਖਬੀਰ ਸਿੰਘ ਸੱਚਦੇਵਾ ਮੈਨੇਜਿੰਗ ਡਾਇਰੈਕਟਰ ਹੋਟਲ ਦਾਸਤਾਨ, ਸੁਖਪਾਲ ਸਿੰਘ, ਮਹਿੰਦਰ ਸਿੰਘ ਖਾਲਸਾ, ਪਿ੍ਰੰਸੀਪਲ ਸੁਭਾਸ਼ ਮਲਹੋਤਰਾ, ਰਾਜਿੰਦਰ ਅਰੋੜਾ, ਰਾਜਿੰਦਰ ਸਿੰਘ ਸੇਖੋਂ,ਵਰੁਣ ਕਟਾਰੀਆ, ਸੁਧੀਰ ਗੁਪਤਾ ਅਤੇ ਸਾਈਕਲਿੰਗ ਗਰੁੱਪ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ।