A Punjabi Story: ‘‘ਵੇ ਵਿੱਕੀ, ਵੇ ਟੀਟੂ, ਵੇ ਜਾ ਭੱਜ ਕੇ ਲੈ ਆ ਪੰਜ ਰੁਪਿਆਂ ਦੀ ਬਿਸਕੁਟਾਂ ਦੀ ਡੱਬੀ ਲਿਖਵਾ ਦੀ ਗੋਦੀ ਨੂੰ, ਕਹਿ ਦੇਵੀਂ ਭਤੀਜਾ ਆਇਆ ਮੇਰਾ’’ ਤੇ ਭੂਆ ਚੁੱਲੇ੍ਹ ’ਤੇ ਪਤੀਲਾ ਚਾਹ ਦਾ ਧਰ ਲੈਂਦੀ ਸਾਰੇ ਬਾਗੋ-ਬਾਗ ਹੋ ਜਾਂਦੇ। ਫੁੱਫੜ ਸਾਡਾ ਦਰਵੇਸ਼ ਬੰਦਾ ਪੰਜਾਬ ਰੋਡਵੇਜ ਵਿੱਚ ਕੰਡਕਟਰ ਜਦੋਂ ਆਉਂਦਾ ਬੁੜਬੁੜ ਕਰਦਾ ਵਿਚਾਰਾ ਕਈ ਵਾਰ ਰੋਟੀ ਖਾਂਦਾ ਤੇ ਕਈ ਵਾਰ ਬਿਨਾਂ ਰੋਟੀ ਖਾਧਿਆਂ ਹੀ ਸੌਂ ਜਾਂਦਾ। ਫੇਰ ਭੂਆ ਕਈ ਗਾਲ੍ਹਾਂ ਤਾਂ ਮੇਰੇ ਬਾਪੂ ਹੋਰਾਂ ਨੂੰ ਕੱਢ ਜਾਂਦੀ ਕਹਿੰਦੀ, ‘‘ਇਹੀ ਲੱਭਿਆ ਸੀ ਮੇਰੇ ਲਈ।’’ ਫਿਰ ਅਸੀਂ ਉੱਪਰ ਚੁਬਾਰੇ ’ਤੇ ਗੱਲਾਂ ਮਾਰਦੇ ਚਾਰੇ ਜਵਾਕ ਸੌਂ ਜਾਂਦੇ।
ਸਵੇਰੇ ਸਾਡੇ ਉੱਠਣ ਤੋਂ ਪਹਿਲਾਂ ਹੀ ਫੁੱਫੜ ਪਹਿਲੀ ਬੱਸ ’ਤੇ ਆਪਣੇ ਕੰਮ ’ਤੇ ਚਲਾ ਜਾਂਦਾ ਲੰਮਾ ਰੂਟ ਹੋਣ ਕਾਰਨ ਉਹ ਦੋ-ਦੋ, ਤਿੰਨ-ਤਿੰਨ ਦਿਨ ਵਾਪਸ ਨਾ ਆਉਂਦਾ। ਭੂਆ ਦਾ ਪਿੰਡ ਜਖੇਪਲ ਬੜਾ ਸੋਹਣਾ ਪਿੰਡ ਸੀ ਸ਼ਾਮ ਨੂੰ ਅਸੀਂ ਗਰਾਊਂਡ ਚਲੇ ਜਾਂਦੇ ਤੇ ਕਦੇ-ਕਦੇ ਨਾਲ ਲੱਗਦੇ ਸ਼ਹਿਰ ਸੁਨਾਮ ਵੀ ਗੇੜੀ ਮਾਰ ਆਉਂਦੇ। A Punjabi Story
ਕਾਕੜ ਭੂਆ | A Punjabi Story
ਨਿੱਕਾ ਜਿਹਾ ਭੂਆ ਦਾ ਘਰ ਬੜਾ ਮੋਹ ਲੈਂਦਾ ਹੇਠਾਂ ਇੱਕ ਕਮਰਾ ਤੇ ਉੱਪਰ ਸਾਡੇ ਲਈ ਇੱਕ ਚੁਬਾਰਾ। ਬੱਸ ਅਸੀਂ ਛੁੱਟੀਆਂ ਵਿੱਚ ਕਦੇ ਉੱਪਰ ਕਦੇ ਹੇਠਾਂ ਚੜ੍ਹ-ਉੱਤਰ ਕੇ ਹੀ ਗੁਜ਼ਾਰ ਲੈਂਦੇ। ਕਾਕੜ, ਘੋਟੀ, ਬੀਬੋ, ਚੂਕਾ, ਕੋਕਨ, ਸਿੰਦਰ ਛੇ ਭੂਆ ਦਾ ਪਿਆਰ ਮੈਨੂੰ ਨਸੀਬ ਹੋਇਆ। ਮੇਰੀ ਕਾਕੜ ਭੂਆ ਸਭ ਤੋਂ ਸੋਹਣੀ ਸੀ ਤਾਂ ਹੀ ਸਰਕਾਰੀ ਮੁਲਾਜ਼ਮ ਨੇ ਤੁਰੰਤ ਉਸ ਨੂੰ ਪਸੰਦ ਕਰ ਲਿਆ। A Punjabi Story
ਜਦੋਂ ਮੇਰੀ ਪਹਿਲੀ ਪੋਸਟਿੰਗ ਹੋਈ ਤਾਂ ਉਹ ਜਖੇਪਲ ਦੇ ਬਿਲਕੁਲ ਨਾਲ ਦੌਲਾ ਸਿੰਘ ਵਾਲਾ ਪਿੰਡ ਵਿਖੇ ਹੋਈ। ਮੈਂ ਕਦੇ ਭੂਆ ਕੋਲ ਰਹਿੰਦਾ ਤੇ ਕਦੇ ਆਪਣੇ ਪਿੰਡ ਆ ਜਾਂਦਾ। ਭੂਆ ਮੇਰੀਆਂ ਸਿਫਤਾਂ ਕਰਦੀ ਨਾ ਥੱਕਦੀ, ਕਹਿੰਦੀ, ‘‘ਮੇਰੇ ਭਤੀਜੇ ਮਾਸਟਰ ਲੱਗ ਗਏ’’ ਇਹ ਚਾਅ ਉਸ ਤੋਂ ਚੱਕਿਆ ਨਾ ਜਾਂਦਾ। ਭੂਆ ਦੇ ਉਸ ਨਿੱਕੇ ਜਿਹੇ ਘਰ ਨਾਲ ਸਾਡੀਆਂ ਬਚਪਨ ਦੀਆਂ ਯਾਦਾਂ ਦਾ ਅਥਾਹ ਮੋਹ ਸਾਨੂੰ ਉਸ ਘਰ ਵੱਲ ਖਿੱਚ ਕੇ ਲੈ ਜਾਂਦਾ। ਆਨੇ-ਬਹਾਨੇ ਮੀਟਿੰਗਾਂ ਦਾ ਕਹਿ ਕੇ ਮੈਂ ਜਖੇਪਲ ਹੀ ਰੁਕ ਜਾਂਦਾ ਤੇ ਘਰੇ ਘੱਟ-ਵੱਧ ਹੀ ਆਉਂਦਾ।
ਕਾਕੜ ਭੂਆ | A Punjabi Story
ਸਮਾਂ ਬਦਲਦਾ ਗਿਆ ਸਾਡੇ ਵੀ ਵਿਆਹ ਹੋ ਗਏ ਬਦਲੀ ਹੋ ਗਈ ਉਸ ਪਿੰਡ ਵਿੱਚੋਂ ਤੇ ਫਿਰ ਜਖੇਪਲ ਭੂਆ ਦੇ ਪਿੰਡ ਆਉਣਾ-ਜਾਣਾ ਹੀ ਘਟ ਗਿਆ ਭੂਆ ਦੇ ਮੁੰਡੇ ਵੀ ਅਸਟਰੇਲੀਆ ਚਲੇ ਗਏ ਤੇ ਸਾਡੀ ਭੈਣ ਜੱਸੀ ਦਾ ਵੀ ਵਿਆਹ ਹੋ ਗਿਆ ਸੀ। ਹੁਣ ਭਾਵੇਂ ਭੂਆ ਦੇ ਮੁੰਡਿਆਂ ਨੇ ਪਿੰਡ ਵਿੱਚ ਹੀ ਵੱਡੀ ਕੋਠੀ ਪਾ ਲਈ ਸੀ ਪਰ ਉਹ ਕੋਠੀ ਭਾਂ-ਭਾਂ ਕਰਦੀ ਉਹ ਮੋਹ ਜੋ ਸਾਡਾ ਉਸ ਨਿੱਕੇ ਜਿਹੇ ਘਰ ਨਾਲ ਬਣਿਆ ਸੀ ਕਦੇ ਕੋਠੀ ਨਾਲ ਨਾ ਬਣ ਸਕਿਆ। ਕੱਪੜਾ ਲੀੜਾ ਸਾਮਾਨ ਸਭ ਕੁਝ ਭੂਆ ਸਾਡੇ ਨੇੜਲੇ ਸ਼ਹਿਰ ਬੁਢਲਾਡੇ ਤੋਂ ਲੈ ਕੇ ਜਾਂਦੀ ਤੇ ਜਦੋਂ ਆਪਣੇ ਪੇਕੇ ਪਿੰਡ ਸਾਡੇ ਕੋਲ ਮਿਲਣ ਆਉਂਦੀ ਤਾਂ ਥੱਬਾ ਗਾਲ੍ਹਾਂ ਦਾ ਕੱਢ ਜਾਂਦੀ ਤੇ ਕਹਿੰਦੀ, ‘‘ਬਦਲ ਗਏ ਹੁਣ ਤੁਸੀਂ, ਭੂਆ ਦਾ ਕਿੱਥੇ ਕਰਦੇ ਹੋ ਮੋਹ’’ ਤੇ ਮੈਂ ਉਸਦੇ ਕੋਲ ਬੈਠਾ ਉਸ ਦੀਆਂ ਗਾਲ੍ਹਾਂ ਸੁਣਦਾ ਪੁਰਾਣੀਆਂ ਗੱਲਾਂ ਯਾਦ ਕਰਦਾ ਗਲਤੀਆਂ-ਮਲਤੀਆਂ ਮੰਨਦਾ ਉਸ ਨੂੰ ਮਨਾ ਹੀ ਲੈਂਦਾ।
Read Also : ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)
ਕਈ ਬਿਮਾਰੀਆਂ ਦੀ ਜਕੜ ਵਿੱਚ ਆ ਭੂਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ । ਉਸ ਦੀ ਅਰਥੀ ਮੋਢੇ ’ਤੇ ਚੱਕੀ ਜਾਂਦਾ ਮੈਂ ਰੋਂਦਾ-ਰੋਂਦਾ ਬਚਪਨ ਤੋਂ ਅੱਜ ਤੱਕ ਦੇ ਸਫਰ ਨੂੰ ਇੱਕ ਫਿਲਮ ਦੇ ਸਫਰ ਵਾਂਗ ਯਾਦ ਕਰ ਰਿਹਾ ਸੀ। ਥੋੜ੍ਹੇ ਸਮੇਂ ਬਾਅਦ ਹੀ ਫੁੱਫੜ ਵੀ ਇਸ ਸੰਸਾਰ ਤੋਂ ਚਲਾ ਗਿਆ। ਬਹੁਤ ਗੂੜ੍ਹਾ ਪਿਆਰ ਸੀ ਦੋਵਾਂ ਵਿੱਚ ਅੱਜ ਜਦੋਂ ਵੀ ਕਦੇ ਜਖੇਪਲ ਵਿੱਚੋਂ ਦੀ ਲੰਘਦਾ ਹਾਂ ਤਾਂ ਉਹ ਯਾਦਾਂ ਤਰੋ-ਤਾਜੀਆਂ ਹੋ ਜਾਂਦੀਆਂ ਹਨ।
ਕਾਕੜ ਭੂਆ | A Punjabi Story (ਲੇਖ)
ਅੱਜ ਭਾਵੇਂ ਭੂਆ ਦੇ ਮੁੰਡਿਆਂ ਕੋਲ ਵੱਡੀ ਕੋਠੀ ਤਾਂ ਹੈ ਪਰ ਉੱਥੇ ਨਾ ਭੂਆ ਦਾ ਲਾਡ-ਪਿਆਰ, ਨਾ ਹੀ ਭੂਆ ਦੇ ਮੁੰਡੇ ਤੇ ਨਾ ਹੀ ਕੋਈ ਹੋਰ ਰਹਿੰਦਾ ਹੈ। ਕਦੇ -ਕਦਾਈਂ ਤਾਂ ਜਖੇਪਲ ਦੀਆਂ ਉਨ੍ਹਾਂ ਗਲੀਆਂ ਵਿੱਚੋਂ ਵੀ ਮੋਟਰਸਾਈਕਲ ਲੈ ਕੇ ਪਿੰਡ ਵੱਲ ਲੰਘਦਾ ਗੋਦੀ ਦੀ ਦੁਕਾਨ ਤੋਂ ਪੰਜ ਰੁਪਏ ਦੀ ਬਿਸਕੁਟਾਂ ਦੀ ਡੱਬੀ ਲੈ ਆਉਂਦਾ ਰੋਂਦਾ-ਰੋਂਦਾ ਘਰ ਮੁੜਦਾ ਹਾਂ। ਇੰਜ ਮਹਿਸੂਸ ਹੁੰਦਾ ਜਿਵੇਂ ਭੂਆ ਪਿੱਛੋਂ ਆਵਾਜ਼ ਮਾਰੂ , ‘‘ਵੇ ਵਿੱਕੀ, ਵੇ ਟੀਟੂ, ਲੈ ਆ ਬਿਸਕੁਟਾਂ ਦੀ ਡੱਬੀ ਮੇਰਾ ਭਤੀਜਾ ਆਇਆ’’ਤੇ ਮੈਂ ਰੋਂਦਾ-ਰੋਂਦਾ ਆਪਣੇ ਸਫਰ ਵੱਲ ਅੱਗੇ ਵਧ ਜਾਂਦਾ ਹਾਂ।
ਅਮਨਦੀਪ ਸ਼ਰਮਾ, ਗੁਰਨੇ ਕਲਾਂ, ਮਾਨਸਾ।
ਮੋ. 98760-74055