ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਕੂਲ ’ਚ ਪ੍ਰੋਗਰਾਮ ਕਰਵਾਇਆ

Kotakpura-News
ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਕੂਲ ’ਚ ਪ੍ਰੋਗਰਾਮ ਕਰਵਾਇਆ

(ਸੱਚ ਕਹੂੰ ਨਿਊਜ਼) ਕੋਟਕਪੂਰਾ। ਅੱਜ ਸੰਸਥਾ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ,ਕੋਟਕਪੂਰਾ ਵਿਖੇ ਪ੍ਰਿੰਸਿਪਲ ਪ੍ਰਭਜੋਤ ਸਿੰਘ ਸਹੋਤਾ ਦੀ ਯੋਗ ਅਗਵਾਈ ਸਦਕਾ ਮੇਰੀ ਮਿੱਟੀ ਮੇਰਾ ਦੇਸ਼ ਗਤੀਵਿਧੀ ਤਹਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆ ਤੇ ਅਧਿਆਪਕਾਂ ਨੇ ਹਿੱਸਾ ਲਿਆ। (Kotakpura News)

ਇਸ ਵਿੱਚ ਮੁੱਖ ਮਹਿਮਾਨ ਸ਼੍ਰੀ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੇਵਾਵਾਂ ਫਰੀਦਕੋਟ ,ਬਰਨਾਲਾ ,ਸੰਗਰੂਰ ਸਨ । ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਸਕੂਲ ਦੀ ਵਿਦਿਆਰਥਣ ਭਵਨਪ੍ਰੀਤ ਕੌਰ ਨੇ ਮੇਰੀ ਮਿੱਟੀ ਮੇਰਾ ਦੇਸ਼ ਗਤੀਵਿਧੀ ਤੇ ਤਹਿਤ ਕਵਿਤਾ ਆਪ ਤਿਆਰ ਕਰਕੇ ਸੁਣਾਈ। ਰਜਨੀ ਕੌਰ ਵਿਦਿਆਰਥਣ ਨੇ ਸਟੇਜ਼ ਦਾ ਸੰਚਾਲਨ ਕੀਤਾ ।

ਇਹ ਵੀ ਪੜ੍ਹੋ : ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ

ਡਾਇਰੈਕਟਰ ਸਾਹਿਬ ਨੇ ਐਨ .ਐਸ. ਐਸ ਵਲੰਟੀਅਰਜ ਨੂੰ ਸਕੂਲ ਦੀ ਸੇਵਾ ਕੌਮ ਦੀ ਸੇਵਾ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਐਨ.ਐਸ.ਐਸ ਦੇ ਵੱਖੋ ਵੱਖਰੇ ਪ੍ਰੋਗਰਾਮਾਂ ਤੇ ਅੰਤਰਰਾਜੀ ਟੂਰ ਬਾਰੇ ਵੀ ਖੋਲ੍ਹ ਕੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਲਈ ਇਹ ਕਿੰਨੇ ਲਾਹੇਵੰਦ ਹੁੰਦੇ ਹਨ। ਸਕੂਲ ਦੇ ਪ੍ਰਿੰਸੀਪਲ ਸ. ਪ੍ਰਭਜੋਤ ਸਿੰਘ ਸਹੋਤਾ ਨੇ ਡਾਇਰੈਕਟਰ ਸਾਹਿਬ ਦਾ ਸਵਾਗਤ ਕੀਤਾ ਅਤੇ ਵਲੰਟੀਅਰਜ ਨੂੰ ਆਪਣੀਆਂ ਜਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ। (Kotakpura News)

Kotakpura News

ਮੇਰੀ ਮਿੱਟੀ ਮੇਰਾ ਦੇਸ਼ ਬਾਰੇ ਵਿਦਿਆਰਥਣਾਂ ਨੂੰ ਦੱਸਿਆ ਕਿ ਦੇਸ਼ ਵਿੱਚ ਰਹਿਣਾ ਹੀ ਸਾਡਾ ਫਰਜ਼ ਨਹੀਂ ਇਸ ਦੇ ਪ੍ਰਤੀਨਿਧ ਬਣ ਕੇ ਸੇਵਾ ਕਰਨਾ ਸਾਡਾ ਮੁੱਖ ਫਰਜ ਬਣਦਾ ਹੈ। ਸ਼੍ਰੀਮਤੀ ਸ਼ਵਿੰਦਰ ਕੌਰ ਪ੍ਰੋਗਰਾਮ ਅਫਸਰ ਨੇ ਵਲੰਟੀਅਰਜ਼ ਨੂੰ ਲੀਡਰ ਸ਼ਿਪ ਦੇ ਗੁਣ ਅਤੇ ਸਮਾਜ ਪ੍ਰਤੀ ਜਿੰਮੇਵਾਰੀ ਨਿਭਾਉਣੀ ਸਾਡੀ ਜ਼ਿੰਦਗੀ ਦਾ ਮੇਨ ਮਕਸਦ ਹੁੰਦਾ ਹੈ ਬਾਰੇ ਦੱਸਿਆ ਕਿ ਕਿਸ ਤਰਾਂ ਇੱਕ ਲੜਕੀ ਦੇ ਪੜ੍ਹਨ ਨਾਲ ਸਾਡਾ ਇੱਕ ਪਰਿਵਾਰ ਅਤੇ ਸਮਾਜ ਵੀ ਪੜ੍ਹ ਜਾਂਦੇ ਹਨ। ਇਸ ਮੌਕੇ ਸ਼੍ਰੀਮਤੀ ਪਵਨਜੀਤ ਕੌਰ ਲੈਕ. ਪੋਲ. ਸਾਇੰਸ ਸ਼੍ਰੀਮਤੀ ਸੰਦੀਪ ਕੌਰ ਲੈਕ ,ਸ਼੍ਰੀਮਤੀ ਪਰਮਜੀਤ ਕੌਰ ,ਸ਼੍ਰੀਮਤੀ ਸਰਬਜੀਤ ਕੌਰ ਅਧਿਆਪਕ ਅਤੇ ਕਲੱਬ ਮੈਂਬਰ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਵੀ ਸ਼ਾਮਿਲ ਸਨ।