ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home ਇੱਕ ਨਜ਼ਰ ਨੌਜਵਾਨ ਕਿਸਾਨ ...

    ਨੌਜਵਾਨ ਕਿਸਾਨ ਯੂਨੀਅਨ ਦੇ ਝੰਡੇ ਫੜ ਕੇ ਚੜ੍ਹਿਆ ਬਰਾਤ

    ਨੌਜਵਾਨ ਕਿਸਾਨ ਯੂਨੀਅਨ ਦੇ ਝੰਡੇ ਫੜ ਕੇ ਚੜ੍ਹਿਆ ਬਰਾਤ

    ਰਾਜਪੁਰਾ, (ਜਤਿੰਦਰ ਲੱਕੀ)। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਰਾਜਪੁਰਾ ਦੇ ਨੇੜਲੇ ਪਿੰਡ ਚਮਾਰੂ ਦਾ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਝੰਡੇ ਲਹਿਰਾ ਕੇ ਅਪਣੀ ਬਰਾਤ ਲੈ ਕੇ ਗਿਆ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਸਮੁੱਚੇ ਪੰਜਾਬ ਵਿੱਚੋਂ ਕਿਸਾਨ ਦਿੱਲੀ ਵਿਖੇ ਧਰਨਾ ਲਾਈ ਬੈਠੇ ਹਨ।ਇਨ੍ਹਾਂ ਧਰਨਿਆਂ ਵਿਚ ਹੀ ਕਿਸਾਨਾਂ ਨੇ ਦੀਵਾਲੀ, ਦੁਸਹਿਰਾ, ਵਰਗੇ ਸਾਰੇ ਤਿਉਹਾਰ ਮਨਾਏ। ਹੁਣ ਇਸ ਦਾ ਅਸਰ ਵਿਆਹਾਂ ‘ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ।

    ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਇਕਾਈ ਚਮਾਰੂ ਦੇ ਪ੍ਰਧਾਨ ਮਨਦੀਪ ਸਿੰਘ ਦੀ ਅਗਵਾਈ ਹੇਠ ਮਹਿੰਦਰ ਸਿੰਘ ਦੇ ਲੜਕੇ ਦੀ ਬਾਰਾਤ ਵੀ ਇਸ ਮਾਹੌਲ ਵਿੱਚ ਚੜ੍ਹੀ। ਵਿਆਹ ਦੇ ਮੌਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਿਆਹ ਨਹੀਂ ਇਥੇ ਕੋਈ ਕਿਸਾਨ ਪ੍ਰਦਰਸ਼ਨ ਹੋ ਰਿਹਾ ਹੈ। ਵਿਆਹ ਵਾਲੇ ਘਰ ਲਾੜੇ ਦੇ ਪਿਤਾ,ਮਾਂ, ਭੈਣ ਅਤੇ ਬਰਾਤੀਆਂ ਨੇ ਹੱਥਾਂ ‘ਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਢੋਲ-ਢਮੱਕਾ ਵੀ ਖ਼ੂਬ ਵੱਜ ਰਿਹਾ ਸੀ।

    ਪਰਿਵਾਰ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥਾਂ ‘ਚ ਯੂਨੀਅਨ ਦੇ ਝੰਡੇ ਫੜ ਕੇ ਸਾਰੇ ਹੀ ਬਰਾਤ ਚੜੇ। ਬਰਾਤ ਰਵਾਨਾ ਹੋਣ ਮੌਕੇ ‘ਕਿਸਾਨ ਏਕਤਾ ਜ਼ਿੰਦਾਬਾਦ’ ਅਤੇ ‘ਮੋਦੀ ਸਰਕਾਰ ਮੁਰਦਾਬਾਦ’ ਦੇ ਨਾਹਰੇ ਲੱਗੇ। ਇਸ ਮੌਕੇ ਵਿਆਹ ‘ਚ ਪਹੁੰਚੇ ਬਰਾਤੀਆਂ ਨੇ ਕਿਹਾ ਕਿ ਭਾਵੇਂ ਇਹ ਸਭ ਅਨੌਖਾ ਲੱਗ ਰਿਹਾ ਹੋਵੇ ਪਰ ਉਹ ਅਪਣੀ ਖ਼ੁਸ਼ੀ ਦੇ ਪਲਾਂ ਮੌਕੇ ਵੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕਰਨ ਲਈ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਬਰਾਤ ‘ਚ ਸ਼ਾਮਲ ਹੋ ਰਹੇ ਹਨ।

    ਲਾੜੇ ਨੇ ਕਿਹਾ ਕਿ ਉਸ ਦੀਆਂ ਖ਼ੁਸ਼ੀਆਂ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹਨ।ਇਸ ਮੌਕੇ ਗੁਰਮੀਤ ਸਿੰਘ, ਮਹਿੰਦਰ ਸਿੰਘ ਪ੍ਰਧਾਨ, ਮਨਦੀਪ ਸਿੰਘ,ਗੁਰਜੀਤ ਸਿੰਘ,ਸੋਹਲਪ੍ਰੀਤ ਸਿੰਘ,ਭੁਪਿੰਦਰ ਸਿੰਘ,ਅਵਤਾਰ ਸਿੰਘ,ਮਨਿੰਦਰ ਸਿੰਘ,ਬਲਵਿੰਦਰ ਸਿੰਘ,ਦਵਿੰਦਰ ਸਿੰਘ,ਗੁਰਮੀਤ ਸਿੰਘ,ਮਨਪ੍ਰੀਤ ਸਿੰਘ,ਸਤਿੰਦਰ ਸਿੰਘ,ਅਮਨਪ੍ਰੀਤ ਸਿੰਘ, ਗੁਰਧਿਆਨ ਸਿੰਘ ,ਇੰਦਰਜੀਤ ਸਿੰਘ,ਜੱਗੀ.ਲਾਡੀ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.