ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home Breaking News ਪਾਣੀਪਤ ’ਚ ਸੜਕ...

    ਪਾਣੀਪਤ ’ਚ ਸੜਕ ਹਾਦਸਾ : ਗਰਭਵਤੀ ਮਹਿਲਾ ਤੇ ਉਸਦੇ ਡੇਢ ਸਾਲਾ ਬੇਟੇ ਦੀ ਮੌਤ

    ਪਾਣੀਪਤ ’ਚ ਸੜਕ ਹਾਦਸਾ : ਗਰਭਵਤੀ ਮਹਿਲਾ ਤੇ ਉਸਦੇ ਡੇਢ ਸਾਲਾ ਬੇਟੇ ਦੀ ਮੌਤ

    ਪਾਣੀਪਤ (ਸੰਨੀ ਕਥੂਰੀਆ)। ਪਾਣੀਪਤ ਦੇ ਬਰਾਨਾ ਪਿੰਡ ’ਚ ਬੁੱਧਵਾਰ ਰਾਤ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ’ਚ ਇਕ ਗਰਭਵਤੀ ਔਰਤ ਅਤੇ ਉਸ ਦੇ ਡੇਢ ਸਾਲ ਦੇ ਬੇਟੇ ਦੀ ਮੌਤ ਹੋ ਗਈ। ਪਿੰਡ ਬਰਾਨਾ ਦੇ ਆਈ.ਟੀ.ਆਈ ਨੇੜੇ ਪਿੱਛੇ ਤੋਂ ਆ ਰਹੀ ਰੇਤ ਦੀ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਔਰਤ ਦੇ ਲੜਕੇ ਦੀ ਮੌਤ ਹੋ ਗਈ ਅਤੇ ਔਰਤ ਦਾ ਭਰਾ ਜ਼ਖਮੀ ਹੋ ਗਿਆ, ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਮਾਂ-ਪੁੱਤ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਗੁੱਸੇ ’ਚ ਆ ਕੇ ਟਰੈਕਟਰ ਚਾਲਕ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਬਰਾਨਾ ਅਤੇ ਪਲਹੇੜੀ ਰੋਡ ਜਾਮ ਕਰ ਦਿੱਤਾ, ਰਿਸ਼ਤੇਦਾਰ ਜਾਮ ਲਗਾ ਕੇ ਸੜਕ ’ਤੇ ਬੈਠ ਗਏ।

    ਸੂਚਨਾ ਮਿਲਦੇ ਹੀ ਏਐਸਪੀ ਵਿਜੇ ਕੁਮਾਰ, ਸੈਕਟਰ 13-17 ਦੇ ਸਟੇਸ਼ਨ ਇੰਚਾਰਜ ਦੀਪਕ ਕੁਮਾਰ, ਸੀਆਈਏ ਇੰਚਾਰਜ ਵਰਿੰਦਰ ਕੁਮਾਰ ਦੀ ਟੀਮ ਮੌਕੇ ’ਤੇ ਪਹੁੰਚ ਗਈ। ਕਰੀਬ 5 ਘੰਟੇ ਬਾਅਦ ਰਿਸ਼ਤੇਦਾਰਾਂ ਨੇ ਟਰੈਕਟਰ ਚਾਲਕ ਦੀ ਗਿ੍ਰਫਤਾਰੀ ਦੇ ਭਰੋਸੇ ਤੋਂ ਬਾਅਦ ਜਾਮ ਖੁਲ੍ਹਵਾਇਆ, ਪੁਲਿਸ ਨੇ ਮਿ੍ਰਤਕਾ ਦੇ ਪਤੀ ਦੇ ਬਿਆਨਾਂ ’ਤੇ ਦੋਸ਼ੀ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

    ਸ਼ਰਵਨ ਦੇ ਇਕਲੌਤੇ ਬੇਟੇ ਅਵੀ ਦਾ ਇਕ ਮਹੀਨੇ ਬਾਅਦ ਜਨਮਦਿਨ ਸੀ। ਇਹ ਦਰਦਨਾਕ ਹਾਦਸਾ ਜਨਮਦਿਨ ਤੋਂ ਪਹਿਲਾਂ ਵਾਪਰਿਆ। ਜਾਣਕਾਰੀ ਦਿੰਦੇ ਹੋਏ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸਦਾ ਜੀਜਾ ਯੂਪੀ ਤੋਂ ਉਸਦੀ ਪਤਨੀ ਨੂੰ ਲੈਣ ਆਇਆ ਸੀ। ਉਸ ਦੇ ਜੀਜਾ ਦੀ 10 ਦਿਨ ਪਹਿਲਾਂ ਬੇਟੀ ਹੋਈ ਸੀ, ਜਿਸ ਨੂੰ ਲੈ ਕੇ ਉਹ ਮੰਜੂ ਨਾਲ ਆਪਣੇ ਨਾਨਕੇ ਘਰ ਜਾ ਰਿਹਾ ਸੀ। ਸ਼ਾਮ ਦੇ ਕਰੀਬ ਜਦੋਂ ਉਹ ਮੇਰੇ ਜੀਜਾ ਰਾਮ ਕੁਮਾਰ ਨੂੰ ਲੈ ਕੇ ਬਾਹਰ ਨਿਕਲਿਆ ਤਾਂ ਤੇਜ਼ ਰਫ਼ਤਾਰ ਰੇਤੇ ਨਾਲ ਭਰੇ ਟਰੈਕਟਰ-ਟਰਾਲੀ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਮ ਕੁਮਾਰ ਮੌਕੇ ’ਤੇ ਹੀ ਜ਼ਖਮੀ ਹੋ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here