ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਪੌਣੇ ਚਾਰ ਲੱਖ ਦੀ ਨਗਦੀ ਸਮੇਤ ਕੀਤਾ ਕਾਬੂ

Abohar-News
ਅਬੋਹਰ : ਥਾਣਾ ਬਹਾਲਵਾਲਾ ਦੇ ਐਸਐਚਓ ਪੌਣੇ ਚਾਰ ਲੱਖ ਦੀ ਰਾਸ਼ੀ ਬਰਾਮਦ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ। 

(ਮੇਵਾ ਸਿੰਘ) ਅਬੋਹਰ। ਹਾਈਟੈਕ ਨਾਕਿਆਂ ’ਤੇ ਪੁਲਿਸ ਵੱਲੋਂ ਸਖ਼ਤੀ ਨਾਲ ਕੀਤੀ ਜਾ ਰਹੀ ਚੈਕਿੰਗ ਦੌਰਾਨ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਇੰਟਰ ਸਟੇਟ ਰਾਜਪੁਰਾ ਬੈਰੀਅਰ ’ਤੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਪੌਣੇ ਚਾਰ ਲੱਖ ਰੁਪਏ ਦੀ ਨਗਦੀ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਰਕਮ ਨੂੰ ਐੱਫਐੱਸਟੀ ਟੀਮ ਨੂੰ ਸੌਂਪ ਦਿੱਤਾ ਗਿਆ। Abohar News

ਇਹ ਵੀ ਪੜ੍ਹੋ: ਨਾਰੀਅਲ, ਤਰਬੂਜ਼ ਤੇ ਖ਼ਰਬੂਜ਼ੇ ਲੋਕਾਂ ਨੂੰ ਕਰਨਗੇ ਵੋਟ ਪਾਉਣ ਲਈ ਜਾਗਰੂਕ

ਇਹ ਸਫ਼ਲਤਾ ਪੁਲਿਸ ਦੇ ਹੱਥ ਉਦੋਂ ਲੱਗੀ ਜਦੋਂ ਪੁਲਿਸ ਟੀਮ ਨੇ ਰਾਜਪੁਰਾ ਬੈਰੀਅਰ ’ਤੇ ਹਾਈਟੈਕ ਨਾਕੇ ਦੌਰਾਨ ਮੋਟਰਸਾਈਕਲ ’ਤੇ ਆ ਰਹੇ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਕੀਤੀ ਤਾਂ ਉਸ ਦੇ ਕੋਲੋਂ 3 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਮਿਲੀ, ਜਿਸ ਦੀ ਪਛਾਣ ਅਸ਼ਵਨੀ ਗਰਗ ਪੁੱਤਰ ਜਗਦੀਸ ਚੰਦਰ ਨਿਵਾਸੀ ਖੂਈਆਂ ਸਰਵਰ ਵਜੋਂ ਹੋਈ। ਉਪਰੋਕਤ ਬਾਰੇ ਸੂਚਨਾ ਮਿਲਣ ਤੋਂ ਬਾਅਦ ਐੱਸਐੱਫਟੀ ਟੀਮ ਵੱਲੋਂ ਥਾਣਾ ਬਹਾਵਵਾਲਾ ਵਿਖੇ ਇੱਕ ਡੀਡੀਆਰ ਦਰਜ ਕਰਵਾਉਂਦੇ ਹੋਏ ਉਕਤ ਨਗਦੀ ਨੂੰ ਕਬਜ਼ੇ ਵਿੱਚ ਲਿਆ ਤੇ ਇਸ ਦੀ ਰਸੀਦ ਬਣਾਕੇ ਅਸ਼ਵਨੀ ਗਰਗ ਨੂੰ ਸੌਂਪੀ। ਟੀਮ ਵੱਲੋਂ ਦੱਸਿਆ ਗਿਆ ਕਿ ਹੁਣ ਇਸ ਦੀ ਰਿਪੋਰਟ ਬਣਾਕੇ ਏਡੀਸੀ ਜਨਰਲ ਫਾਜ਼ਿਲਕਾ ਰਾਕੇਸ ਕੁਮਾਰ ਪੋਪਲੀ ਨੂੰ ਭੇਜੀ ਜਾਵੇਗੀ। Abohar News