
Rajasthan Railway News: ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਸ਼ਕਰ ਤੇ ਮੇਰਤਾ ਵਿਚਕਾਰ 51.34 ਕਿਲੋਮੀਟਰ ਲੰਬੀ ਰੇਲਵੇ ਲਾਈਨ ਦੇ ਪਹਿਲੇ ਪੜਾਅ ਦਾ ਨਿਰਮਾਣ ਕਾਰਜ ਹੁਣ ਸ਼ੁਰੂ ਹੋ ਗਿਆ ਹੈ। ਇਹ ਰੇਲ ਮਾਰਗ ਦੋਵੇਂ ਸ਼ਹਿਰਾਂ ਵਿਚਕਾਰ ਯਾਤਰਾ ਨੂੰ ਸੌਖਾ ਬਣਾਏਗਾ ਤੇ ਸੈਰ-ਸਪਾਟਾ ਤੇ ਉਦਯੋਗਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਦੇਵੇਗਾ।
ਇਹ ਖਬਰ ਵੀ ਪੜ੍ਹੋ : Kisan Andolan: ਕਿਸਾਨਾਂ ਦੇ ਦਿੱਲੀ ਮਾਰਚ ਦਾ ਫੈਸਲਾ ਮੁਲਤਵੀ, ਪੰਧੇਰ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ
ਨਵੀਆਂ ਸਹੂਲਤਾਂ ਤੇ ਉਸਾਰੀ ਦਾ ਕੰਮ ਸ਼ੁਰੂ | Rajasthan Railway News
ਰੇਲਵੇ ਮੰਤਰਾਲੇ ਨੇ 97 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੇ ਪੜਾਅ ਲਈ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਪੁਸ਼ਕਰ ਰੇਲਵੇ ਸਟੇਸ਼ਨ ਦੇ ਨੇੜੇ ਨਵੇਂ ਪਲੇਟਫਾਰਮ ਤੇ ਸਟਾਫ ਕੁਆਰਟਰ ਬਣਾਏ ਜਾ ਰਹੇ ਹਨ। ਇਸ ਪ੍ਰੋਜੈਕਟ ’ਚ ਆਰਓਬੀ-ਆਰਯੂਬੀ ਵੀ ਬਣਾਇਆ ਜਾਵੇਗਾ, ਜਿਸ ਨਾਲ ਆਵਾਜਾਈ ’ਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ, ਰੇਲਵੇ ਇੰਜੀਨੀਅਰਾਂ ਦੀ ਟੀਮ ਤੇ ਦਫ਼ਤਰ ਵੀ ਇਸ ਨਿਰਮਾਣ ਕਾਰਜ ਦੀ ਨਿਗਰਾਨੀ ਕਰਨਗੇ। Rajasthan Railway News
ਰੇਲਵੇ ਰੂਟ ਤੋਂ ਸੈਰ-ਸਪਾਟਾ ਤੇ ਉਦਯੋਗਿਕ ਵਿਕਾਸ ਨੂੰ ਮਿਲੇਗਾ ਹੁਲਾਰਾ
ਇਹ ਰੇਲਵੇ ਲਾਈਨ ਪੁਸ਼ਕਰ ਤੇ ਮੇਰਟਾ ਵਿਚਕਾਰ ਯਾਤਰਾ ਨੂੰ ਆਸਾਨ ਬਣਾ ਦੇਵੇਗੀ, ਜਿਸ ਨਾਲ ਦੋਵਾਂ ਕਸਬਿਆਂ ’ਚ ਸੈਰ-ਸਪਾਟਾ ਤੇ ਉਦਯੋਗਾਂ ਨੂੰ ਹੁਲਾਰਾ ਮਿਲੇਗਾ। ਬਿਹਤਰ ਰੇਲ ਸੰਪਰਕ ਨਾਲ ਯਾਤਰੀਆਂ ਤੇ ਸੈਲਾਨੀਆਂ ਦੀ ਗਿਣਤੀ ਵਧਣ ਦੀ ਵੀ ਉਮੀਦ ਹੈ। ਇਸ ਰੂਟ ’ਤੇ ਚਾਰ ਨਵੇਂ ਰੇਲਵੇ ਸਟੇਸ਼ਨ ਬਣਾਏ ਜਾਣਗੇ : ਨੰਦ, ਕੋਡ, ਰਿਆਨ ਤੇ ਭੈਂਸਦਾ ਕਾਲਾ, ਇਸ ਤੋਂ ਇਲਾਵਾ, 20 ਅੰਡਰਪਾਸ ਤੇ ਪੰਜ ਰੇਲਵੇ ਕਰਾਸਿੰਗ ਵੀ ਬਣਾਏ ਜਾਣਗੇ। Rajasthan Railway News
ਰਣਨੀਤਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੋਵੇਗਾ ਇਹ ਰੇਲ ਮਾਰਗ | Rajasthan Railway News
ਇਹ ਰੇਲਵੇ ਲਾਈਨ ਰਣਨੀਤਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਸਾਬਤ ਹੋਵੇਗੀ। ਨਸੀਰਾਬਾਦ ਛਾਉਣੀ ਤੇ ਹੋਰ ਫੌਜੀ ਠਿਕਾਣਿਆਂ ਤੋਂ ਫੌਜੀ ਜਵਾਨ ਹੁਣ ਘੱਟ ਸਮੇਂ ’ਚ ਸਰਹੱਦ ’ਤੇ ਪਹੁੰਚ ਸਕਣਗੇ। ਮੌਜ਼ੂਦਾ ਰੂਟ ਰਾਹੀਂ ਬੀਕਾਨੇਰ ਤੱਕ ਯਾਤਰਾ ਕਰਨ ਲਈ, ਫੌਜ ਨੂੰ 520 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਲਗਭਗ ਛੇ ਘੰਟੇ ਲੱਗਦੇ ਹਨ, ਜਦੋਂ ਕਿ ਨਵੀਂ ਲਾਈਨ ਇਸ ਦੂਰੀ ਨੂੰ ਸਿਰਫ਼ ਤਿੰਨ ਘੰਟਿਆਂ ’ਚ ਪੂਰਾ ਕਰਨ ਦੇ ਯੋਗ ਬਣਾਏਗੀ। ਇਸੇ ਤਰ੍ਹਾਂ, ਜੈਸਲਮੇਰ ਦੀ ਯਾਤਰਾ ਕਰਨ ’ਚ ਵੀ ਸਮੇਂ ਦੀ ਬੱਚਤ ਹੋਵੇਗੀ।