ਨਵੀਂ ਸ਼ੁਰੂਆਤ
ਅਮਰੀਕਾ ਦੇ ਪ੍ਰਸਿੱਧ ਜੱਜ ਹੋਮਸ ਸੇਵਾ ਮੁਕਤ ਹੋਏ ਤਾਂ ਇੱਕ ਪਾਰਟੀ ਰੱਖੀ ਗਈ ਜਿਸ ਵਿੱਚ ਵੱਖ-ਵੱਖ ਅਧਿਕਾਰੀ, ਮਿੱਤਰ, ਪੱਤਰਕਾਰ ਤੇ ਵਿਦੇਸ਼ੀ ਪੱਤਰਕਾਰ ਸ਼ਾਮਲ ਹੋਏ ਸੇਵਾ ਮੁਕਤ ਹੋਣ ਦੇ ਬਾਵਜ਼ੂਦ ਹੋਮਸ ਦੇ ਚਿਹਰੇ ’ਤੇ ਬੁਢਾਪਾ ਨਹੀਂ ਝਲਕ ਰਿਹਾ ਸੀ ਸਗੋਂ ਉਹ ਨੌਜਵਾਨ ਹੀ ਲੱਗ ਰਹੇ ਸਨ l
ਇੱਕ ਪੱਤਰਕਾਰ ਨੇ ਉਨ੍ਹਾਂ ਤੋਂ ਪੁੱਛਿਆ, ‘‘ਹੁਣ ਇਸ ਬੁਢਾਪੇ ’ਚ ਤਾਂ ਤੁਸੀਂ ਅਰਾਮ ਹੀ ਕਰੋਗੇ ਜਾਂ ਕੁਝ ਹੋਰ ਕਰਨ ਦਾ ਮਨ ਹੈ?’’ ‘‘ਬੁਢਾਪਾ!’’ ਬੜੀ ਹੈਰਾਨੀ ਨਾਲ ਹੋਮਸ ਨੇ ਕਿਹਾ, ‘‘ਕੀ ਮੈਂ ਬੁੱਢਾ ਲੱਗ ਰਿਹਾ ਹਾਂ? ਮੇਰੀ ਪਾਰੀ ਤਾਂ ਹੁਣ ਸ਼ੁਰੂ ਹੋਣੀ ਹੈ, ਲੰਮੇ ਸਮੇਂ ਤੋਂ ਜਿਨ੍ਹਾਂ ਕੰਮਾਂ ਨੂੰ ਮੈਂ ਟਾਲਦਾ ਰਿਹਾ ਸੀ, ਉਨ੍ਹਾਂ ਦੀ ਹੁਣ ਸ਼ੁਰੂਆਤ ਕਰਨ ਦਾ ਸਮਾਂ ਆ ਗਿਆ ਹੈ’’ ‘‘ਕਿਹੜੇ ਕੰਮ ਟਾਲਦੇ ਆ ਰਹੇ ਸੀ ਤੁਸੀਂ ਜਿਨ੍ਹਾਂ ਨੂੰ ਹੁਣ ਪੂਰਾ ਕਰੋਗੇ?’’ ਪੱਤਰਕਾਰਾਂ ਨੇ ਪੁੱਛਿਆ ‘‘ਬਹੁਤ ਸਮੇਂ ਤੋਂ ਮੈਂ ਲੱਕੜ ਦਾ ਕੰਮ ਸਿੱਖਣਾ ਚਾਹੁੰਦਾ ਸੀ, ਪਰ ਕਦੇ ਵਿਹਲ ਹੀ ਨਹੀਂ ਮਿਲੀ ਹੁਣ ਇਸ ਦੇ ਨਾਲ-ਨਾਲ ਮੈਂ ਵਿਗਿਆਨ ਦਾ ਅਧਿਐਨ ਕਰਾਂਗਾ’’ ਹੋਮਸ ਬੋਲਿਆ l
ਪੱਤਰਕਾਰਾਂ ਦੇ ਚਿਹਰੇ ’ਤੇ ਹੈਰਾਨੀ ਦੇ ਭਾਵ ਤੈਰਨ ਲੱਗੇ ਹੋਮਸ ਨੇ ਕਿਹਾ, ‘‘ਭਾਵੇਂ ਮੈਂ ਬੁੱਢਾ ਹੋ ਜਾਵਾਂ, ਕੰਮ ਕਰਨਾ ਮੈਂ ਮਰਦੇ ਦਮ ਤੱਕ ਨਹੀਂ ਛੱਡਾਂਗਾ ਵਿਗਿਆਨ ਦਾ ਅਧਿਐਨ ਮੇਰਾ ਸ਼ੌਂਕ ਹੈ ਤੇ ਲੱਕੜ ਦਾ ਕੰਮ ਹੁਣ ਮੇਰਾ ਨਵਾਂ ਪੇਸ਼ਾ ਹੋਵੇਗਾ ਦੋ-ਚਾਰ ਮਹੀਨਿਆਂ ਦੀ ਗੱਲ ਹੈ, ਤੁਹਾਨੂੰ ਜੇਕਰ ਆਪਣੇ ਘਰ ਲਈ ਕੋਈ ਫਰਨੀਚਰ ਬਣਾਉਣਾ ਪਵੇ ਤਾਂ ਕਿਰਪਾ ਕਰਕੇ ਮੈਨੂੰ ਹੀ ਆਰਡਰ ਦਿਓ ਮੈਂ ਕੰਮ ਦੀ ਕੁਆਲਿਟੀ ਤੋਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵਾਂਗਾ ਹੁਣ ਪੱਤਰਕਾਰ ਹੈਰਾਨੀ ਨਾਲ ਉਨ੍ਹਾਂ ਦਾ ਮੂੰਹ ਤੱਕ ਰਹੇ ਸਨ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ