ਲਾਸ਼ ਲੈ ਬੰਗਲੁਰੂ ਹੋਈ ਰਵਾਨਾ | Crime News
- ਹੋਟਲ ਦੇ ਕਮਰੇ ’ਚ ਖੂਨ ਮਿਲਣ ਕਾਰਨ ਹੋਇਆ ਖੁਲਾਸਾ | Crime News
ਬੰਗਲੁਰੂ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਟਾਰਟ-ਅੱਪ ਦੇ ਸੀਈਓ ਨੇ ਆਪਣੇ ਚਾਰ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮਹਿਲਾ ਸੀਈਓ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਔਰਤ ਦੀ ਪਛਾਣ ਸੁਚਨਾ ਸੇਠ ਵਜੋਂ ਹੋਈ ਹੈ। ਔਰਤ ਨੇ ਉੱਤਰੀ ਗੋਆ ’ਚ ਆਪਣੇ ਬੇਟੇ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਬੈਗ ’ਚ ਪਾ ਕੇ ਕਰਨਾਟਕ ਵਾਪਸ ਆ ਗਈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਹਿਲਾ ਨੇ ਕਮਰੇ ’ਚੋਂ ਚੈਕਆਊਟ ਕੀਤਾ ਤਾਂ ਸਫਾਈ ਕਰਮਚਾਰੀਆਂ ਨੇ ਖੂਨ ਦੇ ਧੱਬੇ ਵੇਖੇ। (Crime News)
ਇਹ ਵੀ ਪੜ੍ਹੋ : ਸਰਦੀਆਂ ਦੇ ਮੌਸਮ ’ਚ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਕਰੋ ਇਹ ਹਰੀ ਸਬਜ਼ੀ ਦੀ ਵਰਤੋਂ
ਕਮਰੇ ਦੀ ਸਫਾਈ ਕਰਨ ਆਏ ਮੁਲਾਜ਼ਮ ਨੇ ਵੇਖੇ ਖੂਨ ਦੇ ਧੱਬੇ | Crime News
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਪਾਰਟਮੈਂਟ ਦੀ ਸਫਾਈ ਕਰਦੇ ਸਮੇਂ ਇੱਕ ਹਾਊਸਕੀਪਿੰਗ ਸਟਾਫ ਨੂੰ ਉੱਥੇ ਖੂਨ ਦਾ ਧੱਬਾ ਮਿਲਿਆ। ਇਸ ਤੋਂ ਤੁਰੰਤ ਬਾਅਦ ਗੋਆ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਉਦੋਂ ਤੱਕ ਸੂਚਨਾ ਕਰਨਾਟਕ ਵਾਪਸ ਆ ਚੁੱਕੀ ਸੀ। ਇਸ ਦੌਰਾਨ ਗੋਆ ਪੁਲਿਸ ਨੇ ਘਟਨਾ ਦੀ ਜਾਣਕਾਰੀ ਬੈਂਗਲੁਰੂ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਮਹਿਲਾ ਸੀਈਓ ਨੂੰ ਗ੍ਰਿਫਤਾਰ ਕਰ ਲਿਆ। (Crime News)
ਟੈਕਸੀ ਰਾਹੀਂ ਜਾਣ ਦੀ ਜਿੱਦ ਕਾਰਨ ਸ਼ੱਕ ਹੋਰ ਵਧਿਆ | Crime News
ਹੋਟਲ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਨੂੰ ਔਰਤ ਆਪਣੇ ਕਮਰੇ ਤੋਂ ਇਕੱਲੀ ਬਾਹਰ ਆਈ ਅਤੇ ਬੈਂਗਲੁਰੂ ਲਈ ਟੈਕਸੀ ਬੁੱਕ ਕਰਨ ਲਈ ਕਿਹਾ। ਸਟਾਫ ਨੇ ਔਰਤ ਨੂੰ ਕਿਹਾ ਕਿ ਕੈਬ ਦਾ ਕਿਰਾਇਆ ਵੱਧ ਹੋਵੇਗਾ। ਉਸ ਨੇ ਸੁਚਨਾ ਨੂੰ ਫਲਾਈਟ ਰਾਹੀਂ ਬੈਂਗਲੁਰੂ ਜਾਣ ਦੀ ਸਲਾਹ ਦਿੱਤੀ। ਹਾਲਾਂਕਿ, ਉਸ ਨੇ ਟੈਕਸੀ ਦੁਆਰਾ ਹੀ ਜਾਣ ਦੀ ਜਿੱਦ ਕੀਤੀ। ਸਟਾਫ ਨੇ ਇੱਕ ਟੈਕਸੀ ਬੁਲਾਈ, ਜਿਸ ਰਾਹੀਂ ਸੁਚਨਾ ਆਪਣਾ ਸਮਾਨ ਲੈ ਕੇ ਬੈਂਗਲੁਰੂ ਗਈ। (Crime News)
ਉੱਤਰੀ ਗੋਆ ਦੇ ਹੋਟਲ ’ਚ ਰੁਕੀ ਸੀ ਸੀਈਓ ਮਹਿਲਾ | Crime News
ਗੋਆ ਪੁਲਿਸ ਦੇ ਅਲਰਟ ਦੇ ਆਧਾਰ ’ਤੇ ਉਸ ਨੂੰ ਚਿਤਰਦੁਰਗਾ ਜ਼ਿਲ੍ਹੇ ਦੇ ਆਇਮੰਗਲਾ ਪੁਲਿਸ ਸਟੇਸ਼ਨ ਤੋਂ ਹਿਰਾਸਤ ’ਚ ਲੈ ਲਿਆ ਗਿਆ। ਇਸ ਦੌਰਾਨ ਕੈਲੰਗੁਟ ਪੁਲਿਸ ਦੀ ਇੱਕ ਟੀਮ ਸੋਮਵਾਰ ਦੇਰ ਰਾਤ ਸੇਠ ਨੂੰ ਹਿਰਾਸਤ ’ਚ ਲੈਣ ਅਤੇ ਟਰਾਂਜ਼ਿਟ ਰਿਮਾਂਡ ’ਤੇ ਗੋਆ ਵਾਪਸ ਲਿਆਉਣ ਲਈ ਕਰਨਾਟਕ ਪਹੁੰਚੀ। ਕੈਲੰਗੁਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪਰੇਸ਼ ਨਾਇਕ ਨੇ ਟੀਓਆਈ ਨੂੰ ਦੱਸਿਆ ਕਿ 39 ਸਾਲਾ ਸਟਾਰਟਅਪ ਦੇ ਸੰਸਥਾਪਕ ਅਤੇ ਸੀਈਓ ਨੇ ਸ਼ਨਿੱਚਰਵਾਰ ਨੂੰ ਹੋਟਲ ਸੋਲ ਬਨਯਾਨ ਗ੍ਰੈਂਡ ਦੇ ਕਮਰੇ ਨੰਬਰ 404 ’ਚ ਚੈਕਇਨ ਕਰਦੇ ਹੋਏ ਬੈਂਗਲੁਰੂ ਦਾ ਇੱਕ ਪਤਾ ਦਿੱਤਾ ਸੀ। (Crime News)