ਭੁਲੇਖੇ ਨਾਲ ਖਾਤੇ ’ਚ ਆਈ ਰਕਮ ਮੋੜ ਕੇ ਦਿਖਾਇਆ ਇਨਸਾਨੀਅਤ ਦਾ ਨਮੂਨਾ

Humanity

ਗਿੱਦੜਬਾਹਾ/ਕੋਟਭਾਈ (ਰਾਜਵਿੰਦਰ ਬਰਾੜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਕੋਟਭਾਈ ਦੇ ਪਿੰਡ ਥੇਹੜੀ ਦੇ 15 ਮੈਂਬਰ ਪ੍ਰੇਮੀ ਜਸਵਿੰਦਰ ਸਿੰਘ ਸਿੰਘ ਇੰਸਾਂ ਨੇ 30,000 ਹਜਾਰ ਰੁਪਏ ਵਾਪਿਸ ਕਰਕੇ ਇਮਾਨਦਾਰੀ ਦਿਖਾਈ। ਪ੍ਰਾਪਤ ਜਾਣਕਾਰੀ ਅਨੁਸਾਰ ਗਲਤੀ ਨਾਲ ਪ੍ਰੇਮੀ ਦੇ ਖਾਤੇ ਵਿਚ 30,000 ਰੁਪਏ ਆ ਗਏ। ਇਹ ਰੁਪਏ ਫਰੀਦਕੋਟ ਦੇ ਇੱਕ ਡਾਕਟਰ ਦੇ ਸਨ ਜੋ ਗਲਤੀ ਨਾਲ ਗੁੂਗਲ-ਪੇਅ ਹੋਏ ਸਨ। ਉਨ੍ਹਾਂ ਦਾ ਰਾਬਤਾ ਗਿੱਦੜਬਾਹਾ ਦੇ ਐਡਵੋਕੇਟ ਗੁਰਮੀਤ ਸਿੰਘ ਮਾਨ ਨਾਲ ਸੀ।

ਪ੍ਰੇਮੀ ਜਸਵਿੰਦਰ ਸਿੰਘ ਸਿੰਘ ਇੰਸਾਂ ਨੇ ਐਡਵੋਕੇਟ ਗੁਰਮੀਤ ਸਿੰਘ ਮਾਨ ਦੇ ਘਰ ਜਾਕੇ 30 ਹਜਾਰ ਰੁਪਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ 85 ਮੈਂਬਰ ਪੰਜਾਬ ਹਰਦੀਪ ਸਿੰਘ ਸੱਗੂ ਇੰਸਾਂ ਦੇ ਹੋਰ ਜਿੰਮੇਵਾਰਾਂ ਦੀ ਹਾਜ਼ਰੀ ਵਿੱਚ ਵਾਪਿਸ ਕਰਕੇ ਇਮਾਨਦਾਰੀ ਦਿਖਾਈ। ਇਸ ਮੌਕੇ 85 ਮੈਂਬਰ ਪੰਜਾਬ ਹਰਦੀਪ ਸਿੰਘ ਸੱਗੂ ਇੰਸਾਂ, ਬੋਹੜ ਚੰਦ ਇੰਸਾਂ, 15 ਮੈਬਰ ਸੁਲੱਖਣ ਸਿੰਘ ਇੰਸਾਂ ਥੇਹੜੀ, ਪ੍ਰੇਮੀ ਸੇਵਕ ਪਾਲਾ ਰਾਮ ਇੰਸਾਂ ਥੇਹੜੀ ਆਦਿ ਹਾਜ਼ਰ ਸਨ।

Also Read : ਰਾਸ਼ਟਰਪਤੀ ਵੱਲੋਂ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ ਰੱਦ

LEAVE A REPLY

Please enter your comment!
Please enter your name here