ਤਰਲੋਕੀ ਨਾਥ ਦੌਣਕਲਾਂ ਦੀ ਪ੍ਰਧਾਨਗੀ ’ਚ ਕੀਤੀ ਗਈ ਸਮੱਸਿਆਵਾਂ ’ਚ ਚਰਚਾ
(ਸੁਭਾਸ਼ ਸ਼ਰਮਾ) ਕੋਟਕਪੂਰਾ। ਅੱਜ ਵੱਖ—ਵੱਖ ਪਿੰਡਾਂ ‘ਚੋਂ ਬ੍ਰਾਹਮਣ ਸਮਾਜ ਦੇ ਨੁਮਾਇੰਦਿਆਂ ਵਲੋਂ ਪਿੰਡ ਦੌਣਕਲਾਂ ਜਿਲਾ ਪਟਿਆਲਾ ਵਿਖੇ ਬ੍ਰਾਹਮਣ ਸਮਾਜ ਦੀਆਂ ਸਮੱਸਿਆਵਾਂ ਬਾਰੇ ਸ੍ਰੀ ਤਰਲੋਕੀ ਨਾਥ ਦੌਣਕਲਾਂ ਦੀ ਪ੍ਰਧਾਨਗੀ ਹੇਠ ਭਰਵੀਂ ਮੀਟਿੰਗ ਹੋਈ। ਮੀਟਿੰਗ ਵਿੱਚ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਬ੍ਰਾਹਮਣ ਭਲਾਈ ਬੋਰਡ ਪੰਜਾਬ ਅਤੇ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੀ ਟੀਮ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤ੍ਰਿਲੋਕੀ ਨਾਥ ਅਤਰੀ ਨੇ ਬ੍ਰਾਹਮਣ ਸਮਾਜ ਵੱਲੋਂ ਪਿਛਲੇ ਸਾਲਾਂ ਵਿੱਚ ਕੀਤੇ ਸੰਘਰਸ਼ ਦੀ ਸ਼ਲਾਘਾ ਕੀਤੀ ਅਤੇ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਜਦੋਂ ਵੀ ਬ੍ਰਾਹਮਣ ਸਮਾਜ ਦੀ ਭਲਾਈ ਲਈ ਕਾਲ ਆਵੇਗੀ ਤਾਂ ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬ੍ਰਾਹਮਣ ਭਾਈਚਾਰੇ ਵੱਲੋਂ ਚੇਅਰਮੈਨ ਸਾਹਿਬ ਦਾ ਸਨਮਾਨ ਕੀਤਾ। ਅਸ਼ਵਨੀ ਭੋਲੀ ਦੋਣਕਲਾ ਅਤੇ ਧਰਮਪਾਲ ਰਾਏਪੁਰ ਮੰਡਲਾਂ ਨੇ ਪੰਜਾਬ ਸਰਕਾਰ ਨੂੰ ਲੋਕਾਂ ਵੱਲੋਂ ਦਿੱਤੇ ਫਤਵੇਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬ੍ਰਾਹਮਣ ਭਲਾਈ ਬੋਰਡ ਦੇ ਏਜੰਡਿਆ ਨੂੰ ਇਮਾਨਦਾਰੀ ਨਾਲ ਲਾਗੂ ਕਰੇਗੀ।
ਚੇਅਰਮੈਨ ਨੇ ਹਰੇਕ ਸਮੱਸਿਆ ਵਿਚ ਮੱਦਦ ਕਰਨ ਦਾ ਦਿੱਤਾ ਭਰੋਸਾ
ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਨੇ ਕਿਹਾ ਕਿ ਦਸੰਬਰ 2021 ਵਿੱਚ ਪੰਜਾਬ ਸਰਕਾਰ ਨੂੰ ਬ੍ਰਾਹਮਣ ਸਮਾਜ ਦੀਆਂ ਮੰਗਾ ਸਬੰਧੀ ਮੈਮੋਰੰਡਮ ਦੇ ਦਿੱਤਾ ਸੀ ਪਰ ਪੰਜਾਬ ਵਿੱਚ ਵਿਧਾਨ ਸਭਾ 2022 ਦੀਆਂ ਚੋਣਾਂ ਹੋਣ ਕਰਕੇ ਚੋਣ ਜਾਬਤਾ ਲੱਗ ਗਿਆ ਸੀ। ਚੇਅਰਮੈਨ ਸਾਹਿਬ ਨੇ ਭਰੋਸਾ ਦਵਾਇਆ ਕਿ ਨਵੀ ਚੁਣੀ ਪੰਜਾਬ ਸਰਕਾਰ ਨਾਲ ਮੰਗਾਂ ਸਬੰਧੀ ਜਲਦੀ ਰਾਬਤਾ ਕਾਇਮ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਬ੍ਰਾਹਮਣ ਸਮਾਜ ਦੀ ਹਰੇਕ ਸਮੱਸਿਆ ਵਿਚ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ।
ਅਸ਼ਵਨੀ ਭਾਸਕਰ ਸ਼ਾਸ਼ਤਰੀ ਨੇ ਸਾਰੇ ਸਮਾਜ ਨੂੰ ਅਪੀਲ ਕੀਤੀ ਪਹਿਲਾਂ ਵਾਂਗ ਇਕੱਠੇ ਹੋ ਕੇ ਬ੍ਰਾਹਮਣ ਭਲਾਈ ਬੋਰਡ, ਪੰਜਾਬ ਨਾਲ ਮਿਲਕੇ ਜੋ ਕਿ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਪੂਰਾ ਕਰਾਉਣ ਲਈ ਪੁਰਜੋਰ ਕੋਸ਼ਿਸ਼ ਕਰੀਏ। ਇਸ ਮੌਕੇ ਨਰੇਸ਼ ਸ਼ਰਮਾ ਸੇਹਰਾ, ਰਣਬੀਰ ਰਾਣਾ, ਕਮਲਪਾਲ ਸ਼ਰਮਾ, ਰਾਮਾ ਨੰਦ ਸ਼ਰਮਾ, ਐਡਵੋਕੇਟ ਸ਼ਿਵ ਨਾਥ ਅਤਰੀ, ਰਾਜ ਕੁਮਾਰ ਧਰੇੜੀਜੱਟਾਂ, ਸੁਨੀਲ ਦੱਤ ਸ਼ਰਮਾ, ਭੂਸ਼ਨ ਸ਼ਰਮਾ, ਝੋਟੂ ਜੋਸ਼ੀ, ਰਾਮ ਮੂਰਤੀ ਸ਼ਰਮਾ, ਨਰੇਸ਼ ਨਟਿਆਲ, ਲੱਖੀ ਸ਼ਰਮਾ, ਸੰਜੇ ਸ਼ਰਮਾ ਪੰਚ, ਸੁਨੀਤਾ ਰਾਣੀ ਸ਼ਰਮਾ, ਸਮੀ ਸ਼ਰਮਾ, ਅਨੀਤਾ ਸ਼ਰਮਾ, ਰੇਨੂੰ ਸ਼ਰਮਾ, ਨਰਿੰਦਰ ਰਾਜੂ, ਅੰਜਲੀ ਪਾਡੇ, ਜਿਤੇਸ਼ ਜੋਲੀ ਮੀਡਿਆ ਇੰਚਾਰਜ, ਰਾਮ ਗੋਪਾਲ ਆਦਿ ਹਾਜਰ ਸਨ।