Farmers News: ਕਿਸਾਨਾਂ ਦੀ ਸੰਭੂ ਬਾਰਡਰ ’ਤੇ ਹੋਈ ਮੀਟਿੰਗ, ਜਾਣੋ ਕਿਸਾਨਾਂ ਦੀ ਅਗਲੀ ਰਣਨੀਤੀ ਬਾਰੇ..

Farmers News
Farmers News: ਕਿਸਾਨਾਂ ਦੀ ਸੰਭੂ ਬਾਰਡਰ ’ਤੇ ਹੋਈ ਮੀਟਿੰਗ, ਜਾਣੋ ਕਿਸਾਨਾਂ ਦੀ ਅਗਲੀ ਰਣਨੀਤੀ ਬਾਰੇ..

ਸਰਕਾਰ ਨੂੰ 10 ਨਵੰਬਰ ਤੱਕ ਕਿਸਾਨਾਂ ਦੇ ਮੁੱਦੇ ਸੁਲਝਾਉਣ ਦੀ ਚਿਤਾਵਨੀ | Farmers News

Farmers News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਿਸਾਨੀ ਮੰਗਾਂ ਸਬੰਧੀ ਚੱਲ ਰਹੇ ਕਿਸਾਨ ਅੰਦੋਲਨ-2 ਦੇ 270 ਦਿਨ ਪੂਰੇ ਹੋਣ ’ਤੇ ਅੱਜ ਸ਼ੰਭੂੂ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਅਤੇ ਦੇਸ਼ ਭਰ ਵਿੱਚ ਝੋਨੇ ਦੀ ਖਰੀਦ, ਲਿਫਟਿੰਗ ਅਤੇ ਡੀਏਪੀ ਸਬੰਧੀ ਆ ਰਹੀ ਸਮੱਸਿਆ ’ਤੇ ਚਰਚਾ ਹੋਈ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਸਰਕਾਰ ਦੀ ਕਥਿਤ ਵਾਅਦਾ ਖਿਲਾਫੀ ਅਤੇ ਝੋਨੇ ਦੀ ਖਰੀਦ ਦੇ ਪ੍ਰਤੀ ਰਵੱਈਏ ’ਤੇ ਸਵਾਲ ਚੁੱਕੇ ਗਏ।

ਇਹ ਵੀ ਪੜ੍ਹੋ: Punjab Government News: ਆਮ ਆਦਮੀ ਕਲੀਨਿਕਾਂ ਦਾ ਨਵਾਂ ਕੀਰਤੀਮਾਨ, ਪਿਛਲੇ 2 ਸਾਲਾਂ ਦੌਰਾਨ 2 ਕਰੋੜ ਲੋਕਾਂ ਨੇ ਕਰਵਾਇ…

ਪਿਛਲੇ ਦਿਨੀ ਫਗਵਾੜਾ ਵਿਖੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਅਤੇ ਫੂਡ ਐਂਡ ਸਪਲਾਈ ਮੰਤਰੀ ਦੇ ਨਾਲ ਮੀਟਿੰਗ ਦਾ ਵੇਰਵਾ ਦਿੰਦੇ ਹੋਏ ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਸਵਾਲ ਪੁੱਛੇ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ 10 ਨਵੰਬਰ ਤੱਕ ਝੋਨੇ ਦੀ ਖਰੀਦ, ਲਿਫਟਿੰਗ ਅਤੇ ਡੀਏਪੀ ਦਾ ਮਸਲੇ ਨੂੰ ਨਾ ਸੁਲਝਾਇਆ ਤਾਂ ਮਜਬੂਰਨ ਉਹਨਾਂ ਨੂੰ ਸਰਕਾਰ ਦੇ ਖਿਲਾਫ ਕੋਈ ਵੱਡਾ ਐਲਾਨ ਕਰਨਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਕਈ ਮੰਡੀਆਂ ਵਿੱਚੋਂ ਅੱਜ ਵੀ ਝੋਨੇ ਖਰੀਦ ਵਿੱਚ ਕਾਟ ਲੱਗਣ ਦਿਆ ਖਬਰਾਂ ਆ ਰਹੀਆਂ ਹਨ।

ਆਉਣ ਵਾਲੀਆਂ ਨੀਤੀਆਂ ਦੇ ਮੱਦੇਨਜ਼ਰ 11 ਨਵੰਬਰ ਨੂੰ ਸ਼ੰਭੂ ਮੋਰਚੇ ’ਤੇ ਹੋਵੇਗੀ ਅਹਿਮ ਮੀਟਿੰਗ | Farmers News

ਕਿਸਾਨ ਲੀਡਰਾਂ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜੇ ਕੀਤੇ ਉਹਨਾਂ ਆਖਿਆ ਕਿ ਮੱਧ ਪ੍ਰਦੇਸ਼ ਜਿੱਥੋਂ ਕਿ ਖੇਤੀਬਾੜੀ ਮੰਤਰੀ ਆਉਂਦੇ ਹਨ ਵਿੱਚ ਵੀ ਡੀਏਪੀ ਨੂੰ ਲੈ ਕੇ ਕਿਸਾਨਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ, ਇਹੀ ਹਾਲ ਹਰਿਆਣੇ ਅਤੇ ਯੂਪੀ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਡੀਏਪੀ ਦੀ ਜਮਾ ਖੋਰੀ ਅਤੇ ਬਲੈਕ ਨੂੰ ਰੋਕਣ ਲਈ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਸਾਥੀਆਂ ਨੂੰ ਮੁਸਤੈਦ ਰਹਿਣ ਨੂੰ ਵੀ ਕਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਮਾਖੋਰੀ ਅਤੇ ਕਾਲਾ ਬਜ਼ਾਰੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਗੇ ਦੇ ਐਕਸ਼ਨ ਪਲਾਨ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਨੇ 11 ਨਵੰਬਰ ਨੂੰ ਸ਼ੰਬੂ ਬਾਰਡਰ ਤੇ ਇੱਕ ਵੱਡੀ ਤੇ ਅਹਿਮ ਮੀਟਿੰਗ ਰੱਖੀ ਹੈ ਜਿਸ ਵਿੱਚ ਕਿਸਾ ਮਜ਼ਦੂਰ ਮੋਰਚਾ ਦੇ ਦੇਸ਼ ਪੱਧਰ ਤੋਂ ਲੀਡਰ ਹਿੱਸਾ ਲੈਣਗੇ। Farmers News