Barnala News: ਅੱਗ ਲੱਗਣ ਕਾਰਨ ਦੋ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਹੋਈਆਂ ਸੁਆਹ, ਗਰੀਨ ਐਸ ਦੇ ਜਾਂਬਾਜਾਂ ਨੇ ਮੌਕੇ ’ਤੇ ਪਹੁੰਚ ਕੇ ਪਾਇਆ ਅੱਗ ’ਤੇ ਕਾਬੂ
Barnala News: ਬਰਨਾਲਾ (ਗੁਰਪ੍ਰੀਤ ਸਿੰਘ)। ਅੱਜ ਸਵੇਰੇ 11 ਵਜੇ ਦੇ ਕਰੀਬ ਬਰਨਾਲਾ ਦੇ ਅਨਾਜ ਮੰਡੀ ਕੋਲ ਮੌਜ਼ੂਦ ਝੁੱਗੀਆਂ-ਝੋਪੜੀਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉੱਥੇ ਹਫੜਾ ਦਫੜੀ ਮੱਚ ਗਈ। ਅੱਗ ਏਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਦੋ ਦਰਜਨ ਦੇ ਕਰੀਬ ਝੁੱਗੀਆਂ ਸੜ ਕੇ ਰਾਖ ਹੋ ਗਈਆਂ। ਇਸ ਘਟਨਾ ਬਾਰੇ ਜਦੋਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਸਥਾਨ ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੇ ਯਤਨ ਆਰੰਭ ਕਰ ਦਿੱਤੇ।
ਘੰਟੇ ਭਰ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਿਸ ਵਿੱਚ ਬਰਨਾਲਾ ਦੇ ਫਾਇਰ ਵਿਭਾਗ ਦੀਆਂ ਤਕਰੀਬਨ ਚਾਰ ਗੱਡੀਆਂ ਨੇ ਕੰਮ ਕੀਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਗਿਆ। ਇਸ ਅੱਗ ਲੱਗਣ ਕਾਰਨ ਲੋੜਵੰਦ ਗਰੀਬ ਪਰਿਵਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਦੀਆਂ ਮੋਟਰਸਾਈਕਲਾਂ, ਸਾਈਕਲ ਅਤੇ ਹੋਰ ਵਾਹਨ ਤੇ ਵੱਡੀ ਗਿਣਤੀ ਘਰੇਲੂ ਸਮਾਨ ਆਦਿ ਅੱਗ ਦੀ ਭੇਂਟ ਚੜ੍ਹ ਗਿਆ। ਜੇਕਰ ਮੌਕੇ ਰਹਿੰਦੇ ਅੱਗ ਤੇ ਕਾਬੂ ਨਾ ਪੈਂਦਾ ਤਾਂ ਇਹ ਦ੍ਰਿਸ਼ ਹੋਰ ਵੀ ਭਿਆਨਕ ਹੋ ਸਕਦਾ ਸੀ। Barnala News
ਮੌਕੇ ’ਤੇ ਮੌਜੂਦ ਥਾਣਾ ਪੁਲਿਸ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਝੁੱਗੀਆਂ ਵਿੱਚ ਲੱਗੀ ਅੱਗ ਇੰਨੀ ਤੇਜ਼ ਸੀ ਕਿ ਵੇਖਦੇ ਹੀ ਵੇਖਦੇ ਵੱਡੀ ਗਿਣਤੀ ਵਿੱਚ ਝੁੱਗੀਆਂ ਇਸਦੀ ਲਪੇਟ ਵਿੱਚ ਆ ਗਈਆਂ ਉਹਨਾਂ ਦੱਸਿਆ ਕਿ ਅੱਗ ਬੁਝਾਉਣ ਦੇ ਕਾਰਜ ਵਿੱਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਦਰਜਨਾਂ ਮੈਂਬਰਾਂ ਨੇ ਬਹੁਤ ਹੀ ਸਰਗਰਮੀ ਨਾਲ ਕੰਮ ਕੀਤਾ ਅਤੇ ਫਾਇਰ ਵਿਭਾਗ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਬਰਨਾਲਾ ਦੇ ਪ੍ਰੇਮੀ ਸੇਵਕ ਠੇਕੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਜਿਉਂ ਹੀ ਡੇਰਾ ਸ਼ਰਧਾਲੂਆਂ ਨੂੰ ਇਸ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਇੱਥੇ ਪੁੱਜ ਗਏ ਅਤੇ ਅੱਗ ਬੁਝਾਉਣ ਦੇ ਕੰਮ ਵਿੱਚ ਲੱਗ ਗਏ। ਉਨ੍ਹਾਂ ਆਖਿਆ ਕੀ ਦਰਜਨਾਂ ਡੇਰਾ ਪ੍ਰੇਮੀਆਂ ਨੇ ਇਸ ਕਾਰਜ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ।