Bathinda News: ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਅਧੂਰੇ ਛੱਡੇ ਪੁੱਲ ਕਾਰਨ ਵਾਪਰ ਸਕਦਾ ਐ ਵੱਡਾ ਹਾਦਸਾ

Bathinda News
ਬਠਿੰਡਾ: ਜੋਧਪੁਰ ਰੋਮਾਣਾ ਕੋਲ ਪੁਲ ’ਤੇ ਛੱਡਿਆ ਹੋਇਆ ਕੁਝ ਹਿੱਸਾ। ਤਸਵੀਰ: ਅਸ਼ੋਕ ਗਰਗ

Bathinda News: ਜੋੋਧਪੁਰ ਰੋਮਾਣਾ ਨੇੜੇ ਓਵਰ ਬਰਿੱਜ ਪੁਲ ਦੀਆਂ ਸਾਈਡਾਂ ’ਤੇ ਨਹੀਂ ਬਣਾਏ ਗਏ ਸੀਮਿੰਟ ਦੇ ਪਿੱਲਰ ਤੇ ਰੇਲਿੰਗ

Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਬਣ ਰਹੀ ਫੋਰ ਲਾਈਨ ਸੜਕ ’ਤੇ ਜੋਧਪੁਰ ਰੋਮਾਣਾ ਕੋਲ ਪੁਲ ਉਪਰ ਛੱਡਿਆ ਅਧੂਰਾ ਕੰਮ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲ ਦੀਆਂ ਕੁਝ ਸਾਈਡਾਂ ’ਤੇ ਡਵਾਈਡਰ ਅਤੇ ਸੀਮਿੰਟ ਦੇ ਪਿੱਲਰ ਨਹੀਂ ਬਣਾਏ ਗਏ ਅਤੇ ਅਧੂਰੇ ਛੱਡੇ ਗਏ ਪੁਲ ਨੂੰ ਚਾਲੂ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਨੂੰ ਫੋਰ ਲਾਈਨ ਬਣਾਉਣ ਲਈ ਕਰੀਬ ਦੋ ਸਾਲ ਪਹਿਲਾਂ ਕੰਮ ਚਾਲੂ ਹੋਇਆ ਸੀ। ਇਸ ਰੋਡ ’ਤੇ ਕੁੱਝ ਹਿੱਸੇ ’ਤੇ ਰੋਡ ਚਾਲੂ ਕਰ ਦਿੱਤਾ ਹੈ ਅਤੇ ਬਠਿੰਡਾ ਤੋਂ ਆਉਣ ਲਈ ਕੈਂਚੀਆਂ ਤੱਕ ਤਕਰੀਬਨ ਚਾਰ ਓਵਰ ਬਰਿੱਜ ਆਉਂਦੇ ਹਨ ਪਰ ਇਨ੍ਹਾਂ ਪੁਲਾਂ ’ਤੇ ਦੋਵਾਂ ਪਾਸੀਂ ਡਵਾਈਡਰ ਨਹੀਂ ਬਣਾਏ ਗਏ ਅਤੇ ਜੋਧਪੁਰ ਰੋਮਾਣਾ ਕੋਲ ਤਾਂ ਪੁਲ ਉਪਰ ਦੋਵੇਂ ਪਾਸਿਆਂ ’ਤੇ ਕੁਝ ਥਾਂ ਬਿਨ੍ਹਾਂ ਰੇਲਿੰਗ ਤੋਂ ਹੀ ਛੱਡ ਦਿੱਤੀ ਹੈ ਜਿਸ ਨਾਲ ਹਾਦਸੇ ਵਾਪਰ ਰਹੇ ਹਨ। ਪਤਾ ਲੱਗਿਆ ਹੈ ਕਿ ਡਵਾਈਡਰ ਨਾ ਹੋਣ ਕਾਰਨ ਜੋਧੁਪਰ ਰੋਮਾਣਾ ਕੋਲ ਰਾਤ ਸਮੇਂ ਗਹਿਰੀ ਦੇ ਵਸਨੀਕ ਇੱਕ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਪੁੱਲ ’ਤੇ ਡਿੱਗ ਪਏ ਜਿਥੇ ਉਸ ਦੀ ਪਤਨੀ ਰੇਲਿੰਗ ਨਾ ਹੋਣ ਕਾਰਨ ਪੁਲ ਤੋਂ ਹੇਠ ਜਾ ਡਿੱਗੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: Kisaan Railway Track Jaam: ਕਿਸਾਨਾਂ ਦਾ ਪੰਜਾਬ ਭਰ ’ਚ ਰੇਲਾਂ ਰੋਕਣ ਦਾ ਐਲਾਨ, ਜਾਣੋ

ਇਸੇ ਤਰ੍ਹਾਂ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਟਰੈਕਟਰ-ਟਰਾਲੀ ਵੀ ਪੁਲ ’ਤੇ ਲਟਕਦੀ ਦੇਖੀ ਗਈ। ਲੋਕਾਂ ਨੇ ਦੱਸਿਆ ਕਿ ਹੁਣ ਆਉਣ ਵਾਲੇ ਧੁੰਦ ਦੇ ਮੌਸਮ ਵਿੱਚ ਹੋਰ ਵੀ ਹਾਦਸੇ ਵਾਪਰਨ ਦਾ ਡਰ ਹੈ ਕਿਉਂਕਿ ਪੁੱਲ ਉੱਪਰ ਦੋਵੇਂ ਪਾਸੇ ਕਾਫੀ ਜਗ੍ਹਾ ਬਿਨ੍ਹਾਂ ਰੇਲਿੰਗ ਤੋਂ ਘੋਨੀ ਛੱਡ ਦਿੱਤੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦਿੱਤਾ ਜਾਵੇ ਅਤੇ ਜਿੱਥੇ ਕਿਤੇ ਖਾਮੀਆਂ ਨਜ਼ਰ ਪੈਂਦੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਖਤਮ ਨਾ ਹੋਣ।

ਧੁੰਦ ਦਾ ਮੌਸਮ ਸ਼ੁਰੂ ਹੋਣ ਕਾਰਨ ਹੋਰ ਵੀ ਹਾਦਸੇ ਵਾਪਰਨ ਦਾ ਡਰ

ਰੋਜ਼ਾਨਾ ਆਉਣ ਜਾਣ ਵਾਲੇ ਵਾਹਨ ਚਾਲਕ ਇਕਬਾਲ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨੈਸ਼ਨਲ ਹਾਈਵੇ ਬਣਨ ਨਾਲ ਬੇਸ਼ੱਕ ਲੋਕਾਂ ਨੂੰ ਬਹੁਤ ਜਿਆਦਾ ਰਾਹਤ ਮਿਲ ਜਾਵੇਗੀ ਪਰ ਇੱਥੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਹੁਤ ਸਾਰੀਆਂ ਖਾਮੀਆਂ ਛੱਡ ਦਿੱਤੀਆਂ ਜਿਸ ਨੂੰ ਅਣੇਦਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂਸਰ ਸੈਣੇਵਾਲਾ ਓਵਰ ਬਰਿੱਜ ਕੋਲ ਸਰਵਿਸ ਰੋਡ ’ਤੇ ਕੋਈ ਹੰਪ ਨਹੀਂ ਬਣਾਇਆ ਗਿਆ ਸਗੋਂ ਇੱਥੇ ਇੱਕ ਵੱਡਾ ਕੱਟ ਛੱਡ ਕੇ ਹਾਦਸਿਆਂ ਨੂੰ ਸੱਦਾ ਦੇ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੋਧਪੁਰ ਰੋਮਾਣਾ ਕੋਲ ਬਣੇ ਓਵਰ ਬਰਿੱਜ ਉੱਪਰ ਵੀ ਕੁਝ ਹਿੱਸਾ ਬਿਨ੍ਹਾਂ ਰੇਲਿੰਗ ਛੱਡ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਹੁਣ ਤਾਂ ਧੁੰਦ ਦਾ ਮੌਸਮ ਸ਼ੁਰੂ ਹੋਣ ਕਾਰਨ ਹੋਰ ਵੀ ਹਾਦਸੇ ਵਾਪਰਨ ਦਾ ਡਰ ਹੈ। Bathinda News

ਸੜਕ ਹਾਦਸਿਆਂ ਦਾ ਕੁਝ ਕਾਰਨ ਤੇ਼ਜ਼ ਸਪੀਡ

ਸਮਾਜ ਸੇਵੀ ਸੰਸਥਾ ਸੰਗਤ ਸਹਾਰਾ ਦੇ ਵਰਕਰ ਸਿੰਕਦਰ ਮਛਾਣਾ ਨੇ ਦੱਸਿਆ ਕਿ ਰੋਡ ਬਣਨ ਹਾਦਸਿਆਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਦਾ ਕੁਝ ਕਾਰਨ ਤੇ਼ਜ਼ ਸਪੀਡ ਹੈ ਅਤੇ ਜਿਆਦਾ ਨੈਸ਼ਨਲ ਹਾਈਵੇ ਅਥਾਰਟੀਆਂ ਦੀਆਂ ਅਣਗਹਿਲੀਆਂ ਦਾ ਕਾਰਨ ਹੈ ਜਿਸ ਦਾ ਲੋਕ ਆਪਣੀਆ ਜਾਨਾਂ ਗੁਆ ਕੇ ਨਤੀਜਾ ਭੁਗਤ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ’ਤੇ ਚੱਲ ਰਹੇ ਕੰਮ ਦੌਰਾਨ ਸਹੀ ਢੰਗ ਨਾਲ ਕਿਤੇ ਬੈਰੀਕੇਡ ਨਹੀਂ ਲਾਏ ਜਾਂਦੇ ਅਤੇ ਨਾ ਹੀ ਕਿਤੇ ਸਾਈਨ ਬੋਰਡ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਹੀ ਇਸ ਸੜਕ ’ਤੇ ਵਾਪਰ ਰਹੇ ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਸੁਧਾਰ ਲਈ ਉਨ੍ਹਾਂ ਨੇ ਕਈ ਵਾਰ ਸੜਕ ਦੇ ਕੰਮ ਦੀ ਦੇਖ ਰੇਖ ਕਰ ਰਹੇ ਇੰਚਾਰਜ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਕੋਈ ਗੌਰ ਨਹੀਂ ਕੀਤੀ ਗਈ।