ਮਾਤਾ ਨਸੀਬ ਕੌਰ ਨੂੰ ਡਿੱਗੂ ਡਿੱਗੂ ਕਰਦੀ ਛੱਤ ਦਾ ਮੁੱਕਿਆ ਡਰ | Homely Shelter
Homely Shelter: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਜ਼ਿਲ੍ਹਾ ਮਾਲੇਰਕੋਟਲਾ ਅਧੀਨ ਆਉਂਦੇ ਬਲਾਕ ਸੰਦੌੜ ਦੇ ਪਿੰਡ ਜਲਵਾਣਾ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਪਿੰਡ ਜਲਵਾਣਾ ਦੀ ਵਸਨੀਕ ਬੇਸਹਾਰਾ ਤੇ ਲੋੜਵੰਦ ਮਾਤਾ ਨਸੀਬ ਕੌਰ ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਮਕਾਨ ਬਣਾ ਕੇ ਦਿੱਤਾ । ਮਕਾਨ ਬਣਾਉਣ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਸਤਵਿੰਦਰ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਅਤੇ ਸੇਵਾਦਾਰਾਂ ਵੱਲੋਂ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਬੇਨਤੀ ਦਾ ਸ਼ਬਦ ਬੋਲ ਕੇ ਸਾਂਝੇ ਤੌਰ ‘ਤੇ ਇੱਟ ਰੱਖ ਕੇ ਕੀਤੀ ਗਈ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਸਦਕਾ ਦੇਖਦਿਆਂ ਹੀ ਦੇਖਦਿਆਂ ਮਕਾਨ ਬਣ ਕੇ ਤਿਆਰ ਹੋ ਗਿਆ । ਜਾਣਕਾਰੀ ਅਨੁਸਾਰ ਮਾਤਾ ਨਸੀਬ ਕੌਰ ਜਿਸ ਦਾ ਇਕਲੌਤਾ ਪੁੱਤਰ ਭਰ ਜਵਾਨੀ ਵਿੱਚ ਬਜ਼ੁਰਗ ਮਾਤਾ-ਪਿਤਾ ਨੂੰ ਰੋਂਦਿਆਂ ਛੱਡ ਸਦਾ ਲਈ ਇਸ ਦੁਨੀਆਂ ਤੋਂ ਚਲਾ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਮਾਤਾ ਦੇ ਜੀਵਨ ਸਾਥੀ ਦੀ ਵੀ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਹੁਣ ਉਹ ਇਕੱਲੀ ਹੀ ਇਸ ਕਾਨਿਆਂ ਦੀ ਛੱਤ ਹੇਠ ਦਿਨ ਕੱਟਣ ਲਈ ਮਜ਼ਬੂਰ ਸੀ।
ਇਹ ਵੀ ਪੜ੍ਹੋ: Punjab School Education Board: ਸੰਤ ਮੋਹਨ ਦਾਸ ਸਕੂਲ ਦੀਆਂ ਪੰਜਾਬ ਭਰ ‘ਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ…
ਮਕਾਨ ਬਣਾਉਣਾ ਉਸ ਲਈ ਇੱਕ ਮੁਸੀਬਤ ਬਣੀ ਹੋਈ ਸੀ। ਜਦੋਂ ਇਸ ਗੱਲ ਦਾ ਪਤਾ ਡੇਰਾ ਸ਼ਰਧਾਲੂਆਂ ਨੂੰ ਲੱਗਿਆ ਤਾਂ ਉਨ੍ਹਾਂ ਤੁਰੰਤ ਪਿੰਡ ਜਲਵਾਣਾ ਮਾਤਾ ਨਸੀਬ ਕੌਰ ਦੇ ਘਰ ਵਿੱਚ ਜਾ ਕੇ ਜਾਇਜ਼ਾ ਲਿਆ ਅਤੇ ਬਲਾਕ ਦੀ ਸਾਧ-ਸੰਗਤ ਨਾਲ ਮਸ਼ਵਰਾ ਕਰਕੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ।


ਆਰਥਿਕ ਹਾਲਾਤ ਜ਼ਿਆਦਾ ਮਾੜੀ ਹੋਣ ਕਰਕੇ ਘਰ ਦੇ ਹਾਲਾਤ ਬਹੁਤ ਨਾਜੁਕ ਸੀ, ਮੀਂਹ ਹਨ੍ਹੇਰੀ ‘ਚ ਡਿੱਗ-ਡਿੱਗੂ ਕਰਦੀ ਛੱਤ ਮਾਤਾ ਲਈ ਖਤਰੇ ਦੀ ਘੰਟੀ ਸੀ। ਆਰਥਿਕ ਹਾਲਾਤਾਂ ਨੂੰ ਦੇਖਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇਸ ਦਾ ਮਕਾਨ ਬਣਾਉਣ ਦਾ ਫੈਸਲਾ ਲਿਆ ਗਿਆ। ਮਕਾਨ ਬਣਾਉਣ ਵਾਲੇ ਸੇਵਾ ਸੰਮਤੀ ਦੇ ਮੈਂਬਰਾਂ ਅਤੇ ਬਲਾਕ ਪ੍ਰੇਮੀ ਸੇਵਕ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਇਸ ਮਕਾਨ ਵਿਚ ਮਾਤਾ ਇਕੱਲੀ ਰਹਿੰਦੀ ਸੀ। ਮਾਤਾ ਦਾ ਕੋਈ ਵੀ ਸਹਾਰਾ ਨਹੀਂ ਸੀ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਮਾਤਾ ਜੀ ਦਾ ਸਹਾਰਾ ਬਣਦਿਆਂ ਬਲਾਕ ਦੇ ਸਹਿਯੋਗ ਨਾਲ ਮਕਾਨ ਬਣਾ ਕੇ ਦਿੱਤਾ ਹੈ। ਇਸ ਪੁੰਨ ਦੇ ਕੰਮ ਵਿੱਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਮਿਸਤਰੀ ਜਸਦੀਪ ਸਿੰਘ ਇੰਸਾਂ ਚੁਹਾਣੇ, ਪ੍ਰਮਜੀਤ ਸਿੰਘ ਇੰਸਾਂ ਲੋਹਗੜ੍ਹ ਅਤੇ ਸਿਮਰਨਜੀਤ ਸਿੰਘ ਇੰਸਾਂ ਦਾ ਮਕਾਨ ਬਣਾਉਣ ਵਿੱਚ ਭਰਪੂਰ ਸਹਿਯੋਗ ਰਿਹਾ। Homely Shelter
ਜਿਵੇਂ ਸੁਣਿਆ ਸੀ, ਅੱਜ ਅੱਖੀ ਦੇਖਿਆ, ਸਾਧ-ਸੰਗਤ ਦਾ ਸ਼ਲਾਘਾਯੋਗ ਕਾਰਜ : ਮੋਹਤਵਾਰ
ਪਿੰਡ ਦੀ ਸੱਥ ਵਿੱਚ ਥੜੇ ’ਤੇ ਬੈਠੇ ਪਿੰਡ ਦੇ ਮੋਹਤਵਰ ਬਜ਼ੁਰਗਾਂ ਨੇ ਕਿਹਾ ਕਿ ਜਿਵੇਂ ਸਾਧ-ਸੰਗਤ ਬਾਰੇ ਸੁਣਿਆ ਸੀ ਅੱਜ ਅੱਖੀ ਦੇਖ ਰਹੇ ਹਾਂ। ਇਹ ਕਿਵੇਂ ਕੁਝ ਹੀ ਸਮੇਂ ‘ਚ ਬਿਨਾਂ ਸਵਾਰਥ ਤੋਂ ਘਰ ਬਣਾਉਂਦੇ ਹਨ। ਹੋਰ ਤਾਂ ਹੋਰ ਇਹ ਤਾਂ ਦੁੱਧ ਪਾਣੀ ਵੀ ਆਪਣਾ ਹੀ ਲੈ ਕੇ ਆਉਂਦੇ ਹਨ। ਇਨ੍ਹਾਂ ਵਰਗੇ ਹੋਰ ਲੋਕਾਂ ਨੂੰ ਵੀ ਬਣਨਾ ਚਾਹੀਦਾ ਹੈ। ਸੰਗਤ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਧ-ਸੰਗਤ ਦੁਆਰਾ ਕੀਤਾ ਜਾ ਰਿਹਾ ਕਾਰਜ ਬਹੁਤ ची ਸ਼ਲਾਘਾਯੋਗ ਹੈ। ਸਾਡੇ ਪਿੰਡ ਦੀ ਇੱਕ ਬੀਬੀ ਨਸੀਬ ਕੌਰ ਜੋ ਕਿ ਅਤੀ ਲੋੜਵੰਦ ਸੀ। ਅੱਜ ਸੰਗਤ ਨੇ ਇਸ ਦਾ ਮਕਾਨ ਬਣਾ ਕੇ ਦਿੱਤਾ ਹੈ। ਇਹ ਬਹੁਤ ਸ਼ਲਾਘਾਯੋਗ ਕਾਰਜ ਹੈ।
ਮੇਰੇ ਜ਼ਖਮਾਂ ਦੀ ਮੱਲ੍ਹਮ ਬਣੇ ਹਨ ਡੇਰਾ ਸ਼ਰਧਾਲੂ :-ਮਾਤਾ ਨਸੀਬ ਕੌਰ
ਮਾਤਾ ਨਸੀਬ ਕੌਰ ਨੇ ਆਪਣਾ ਮਕਾਨ ਬਣਦਾ ਭਾਵਕ ਹੁੰਦਿਆਂ ਕਿਹਾ ਕਿ ਅੱਜ ਮੇਰੇ ਜ਼ਖਮਾਂ ਦੀ ਮੱਲ੍ਹਮ ਬਣ ਕੇ ਡੇਰਾ ਸ਼ਰਧਾਲੂ ਪਹੁੰਚੇ ਹਨ। ਮੈਨੂੰ ਘਰ ਬਣਾਉਣ ਲਈ ਕਿਹਾ ਤਾਂ ਬਹੁਤਿਆ ਨੇ ਸੀ, ਪਰ ਮੇਰਾ ਘਰ ਬਣਾਇਆ ਡੇਰਾ ਪ੍ਰੇਮੀਆਂ ਨੇ ਹੈ। ਉਸਨੇ ਕਿਹਾ ਕਿ ਮੇਰੇ ਲੜਕੇ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ ਉਸ ਦੀ ਬਿਮਾਰੀ ’ਤੇ ਬਹੁਤ ਜ਼ਿਆਦਾ ਖਰਚਾ ਹੋ ਚੁੱਕਿਆ ਸੀ, ਜਿਸ ਕਰਕੇ ਮੈਂ ਘਰ ਨਹੀਂ ਬਣਾ ਸਕਦੀ ਸੀ। ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਨੇ ਮੇਰੀ ਬਾਂਹ ਫੜੀ ਹੈ ਅਤੇ ਅੱਜ ਡੇਰਾ ਪ੍ਰੇਮੀਆਂ ਨੇ ਮੇਰਾ ਘਰ ਬਣਾਇਆ ਹੈ। ਮੈਂ ਸਾਧ-ਸੰਗਤ ਤੇ ਪੂਜਨੀਕ ਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। Homely Shelter
ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ: ਸਰਪੰਚ ਸਤਵਿੰਦਰ ਸਿੰਘ
ਇਸ ਮੌਕੇ ਪਿੰਡ ਜਲਵਾਣਾ ਦੇ ਸਰਪੰਚ ਸਤਵਿੰਦਰ ਸਿੰਘ ਨੇ ਪਿੰਡ ਦੀ ਵਸਨੀਕ ਬਜ਼ੁਰਗ ਮਾਤਾ ਦਾ ਘਰ ਬਣਾਉਣ ਲਈ ਸਾਧ-ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਤੀ ਲੋੜਵੰਦ ਸੀ। ਉਨ੍ਹਾਂ ਕਿਹਾ ਕਿ ਬਣਾਉਣਾ ਤਾਂ ਇਹ ਅਸੀਂ ਸੀ ਪਰ ਇਹ ਸੇਵਾ ਡੇਰਾ ਸ਼ਰਧਾਲੂ ਲੈ ਗਏ, ਫਿਰ ਵੀ ਅਸੀਂ ਜਿੰਨੇ ਜੋਗੇ ਹਾਂ ਜ਼ਰੂਰ ਬਣਦੀ ਮੱਦਦ ਕਰਾਂਗੇ। ਉਨ੍ਹਾਂ ਸਮੁੱਚੀ ਪੰਚਾਇਤ ਵੱਲੋਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲੋੜਵੰਦ ਵਿਅਕਤੀ ਨੂੰ ਘਰ ਬਣਾ ਕੇ ਦਿੱਤਾ ਹੈ। Homely Shelter