ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home ਸੂਬੇ ਪੰਜਾਬ ਮਿਸ਼ਨ ਹਰਿਆਲੀ ਦ...

    ਮਿਸ਼ਨ ਹਰਿਆਲੀ ਦੇ ਤਹਿਤ ਬੂਟੇ ਲਾ ਕੇ ਕੁਦਰਤ ਨੂੰ ਦਿੱਤਾ ਤੋਹਫ਼ਾ

    Mission Hariyali

    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Mission Hariyali ï ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਵੱਲੋਂ ਮਿਸ਼ਨ ਹਰਿਆਲੀ ਤਹਿਤ ਮੈਡੀਕਲ ਵਿੰਗ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਦੇ ਕੁਆਰਡੀਨੇਟਰ ਡਾ. ਕੁਲਦੀਪ ਸਿੰਘ ਨਾਗੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਕੋਟ ਕਰੋੜ ਤੇ ਡਾ ਕੁਲਦੀਪ ਸਿੰਘ ਨਾਗੀ ਨੇ ਦੱਸਿਆ ਕਿ ਕਸਬਾ ਮੁੱਦਕੀ ਵਿਖੇ ਵੱਖ-ਵੱਖ ਥਾਵਾਂ ’ਤੇ ਜਿਵੇਂ ਨਾਗੀ ਹਸਪਤਾਲ ਅਤੇ ਆਮ ਆਦਮੀ ਮੁੱਹਲਾ ਕਲੀਨਿਕ ਵਿੱਚ ਛਾਂ ਦਾਰ ਅਤੇ ਫਲਦਾਰ 50 ਬੂਟੇ ਲਗਾਏ ਗਏ।

    ਉਨ੍ਹਾਂ ਕਿਹਾ ਕਿ ਰੁੱਖ ਸਾਡੀ ਜ਼ਿੰਦਗੀ ਦਾ ਇੱਕ ਅੰਗ ਹੈ ਅਤੇ ਸਾਨੂੰ ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਹਾਲਤ ਲਾਗੂ ਕਰਨਾ ਪਵੇਗਾ। ਬੂਟੇ ਲਾਉਣ ਦਾ ਕਾਰਜ ਇਲਾਕੇ ਦੀ ਨਾਮਵਰ ਸੰਸਥਾ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਪੰਜਾਬ ਅਤੇ ਆਮ ਆਦਮੀ ਪਾਰਟੀ ਕੋਆਰਡੀਨੇਟਰ ਡਾਕਟਰ ਕੁਲਦੀਪ ਸਿੰਘ ਨਾਗੀ ਜੀ ਅਤੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫ਼ਸਰ ਡਾਕਟਰ ਸਤਿਕਰਨ ਸਿੰਘ ਜੀ ਦੀ ਅਗਵਾਈ ਹੇਠ ਹੋਇਆ। (Mission Hariyali)

    ਇਸ ਮੌਕੇ ਲੋਕ ਭਲਾਈ ਆਰਮੀ ਗਰੁੱਪ ਸੰਸਥਾ ਦੇ ਵਲੰਟੀਅਰ, ਸਤਿ ਕਰਤਾਰ ਸੇਵਾ ਸੁਸਾਇਟੀ ਦੇ ਮੁੱਖੀ ਸਤਨਾਮ ਸਿੰਘ ਅਤੇ ਕਸਬਾ ਮੁੱਦਕੀ ਦੇ ਹੋਰ ਵੀ ਬਹੁਤ ਸਾਰੇ ਪੰਤਵੰਤੇ ਸੱਜਣ ਮੌਜ਼ੂਦ ਸਨ। ਉਨ੍ਹਾਂ ਅੱਗੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਮਿਸ਼ਨ ਹਰਿਆਲੀ ਲਹਿਰ ਨੂੰ ਹੁੰਗਾਰਾ ਦੇਈਏ।

    LEAVE A REPLY

    Please enter your comment!
    Please enter your name here