ਸਾਡੇ ਨਾਲ ਸ਼ਾਮਲ

Follow us

13.1 C
Chandigarh
Friday, February 6, 2026
More
    Home Breaking News Punjab Crime ...

    Punjab Crime News: ਲੁਟੇਰਾ ਗਿਰੋਹ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ

    Punjab Crime News
    Punjab Crime News: ਲੁਟੇਰਾ ਗਿਰੋਹ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ

    Punjab Crime News: (ਰਮਨੀਕ ਬੱਤਾ) ਭਦੌੜ। ਟੇਰਾ ਗਿਰੋਹ ਵੱਲੋਂ ਇੱਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਸਬਾ ਭਦੌੜ ਦੇ ਸੂਏ ਵਾਲਾ ਵਿਹੜੇ ਦੀ ਵਸਨੀਕ ਪੀੜਤ ਔਰਤ ਸੁਰਜੀਤ ਕੌਰ ਉਰਫ ਸੀਤੋ ਪਤਨੀ ਮੀਤਾ ਸਿੰਘ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਆਪਣੇ ਭਤੀਜੇ ਨੂੰ ਮਿਲਣ ਲਈ ਬੱਲੂਆਣਾ ਵਿਖੇ ਜਾਣਾ ਸੀ ਅਤੇ ਮੈਂ ਬੱਸ ਲੈਣ ਲਈ ਭਦੌੜ ਦੀ ਤਿੰਨਕੋਣੀ ਵਿਖੇ ਪੁੱਜ ਗਈ, ਜਿੱਥੇ ਦੋ ਔਰਤਾਂ ਮੇਰੇ ਕੋਲ ਆ ਕੇ ਬੈਠ ਗਈਆਂ ਅਤੇ ਗੱਲਾਂ ਬਾਤਾਂ ਕਰਨ ਲੱਗੀਆਂ ਇਨੇ ਨੂੰ ਉਹਨਾਂ ਨੇ ਮੈਨੂੰ ਕੁਝ ਸੁੰਘਾ ਦਿੱਤਾ ਅਤੇ ਇੱਕ ਮੁੰਡਾ ਕਾਰ ਲੈ ਕੇ ਆਇਆ ਜੋ ਚਿੱਟੇ ਰੰਗ ਦੀ ਸੀ ਉਸ ਵਿੱਚ ਦੋਵੇਂ ਔਰਤਾਂ ਸਵਾਰ ਹੋ ਗਈਆਂ ਅਤੇ ਮੈਨੂੰ ਵੀ ਕਾਰ ਵਿੱਚ ਬਿਠਾ ਲਿਆ।

    ਇਹ ਵੀ ਪੜ੍ਹੋ: Mansa News: ਮਾਨਸਾ ਦੇ ਪਿੰਡ ਖੈਰਾ ਖੁਰਦ ’ਚ ਕਤਲ, 9 ਖਿਲਾਫ਼ ਮਾਮਲਾ ਦਰਜ

    ਸੁਰਜੀਤ ਕੌਰ ਨੇ ਦੱਸਿਆ ਕਿ ਕੁਝ ਦੂਰੀ ’ਤੇ ਜਾ ਕੇ ਬਾਜਾਖਾਨਾ ਰੋਡ ’ਤੇ ਪੈਂਦੇ ਆਲੂ ਕੋਲਡ ਸਟੋਰ ਕੋਲ ਮੈਨੂੰ ਉਹਨਾਂ ਨੇ ਇਹ ਕਹਿ ਕੇ ਉਤਾਰ ਦਿੱਤਾ ਕਿ ਸਾਨੂੰ ਕੰਮ ਪੈ ਗਿਆ ਹੈ। ਇਸ ਲਈ ਅਸੀਂ ਵਾਪਸ ਜਾਣਾ ਹੈ ਉਹ ਮੈਨੂੰ ਉਥੇ ਉਤਾਰ ਕੇ ਭਦੌੜ ਵੱਲ ਨੂੰ ਹੀ ਵਾਪਸ ਆ ਗਏ ਪਰੰਤੂ ਮੈਨੂੰ ਉਸ ਵਕਤ ਕੁਝ ਨਸ਼ੀਲੀ ਵਸਤੂ ਸੰਘਾਉਣ ਕਾਰਨ ਸੁੱਧ ਬੁੱਧ ਨਹੀਂ ਸੀ ਜਦੋਂ ਕੁਝ ਦੇਰ ਬਾਅਦ ਮੈਨੂੰ ਸੁਰਤ ਆਈ ਤਾਂ ਮੈਂ ਦੇਖਿਆ ਕਿ ਮੇਰੀਆਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਜੋ ਲਗਭਗ ਸਵਾ ਤੋਲੇ ਦੀਆਂ ਸਨ ਗਾਇਬ ਸਨ ਅਤੇ ਮੇਰੇ ਕੋਲ ਜੋ ਰੁਪਏ ਸਨ ਅਤੇ ਸਮਾਨ ਸੀ ਉਹ ਵੀ ਗਾਇਬ ਸੀ। Punjab Crime News

    ਪੀੜਤ ਔਰਤ ਨੂੰ ਕਿਸੇ ਰਾਹਗੀਰ ਨੇ ਉਸ ਦੇ ਘਰ ਤੱਕ ਪਹੁੰਚਾਇਆ। ਪੀੜਤ ਔਰਤ ਸੁਰਜੀਤ ਕੌਰ ਉਰਫ ਸੀਤੋ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਗਿਰੋਹ ਨੂੰ ਜਲਦ ਫੜ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ। ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਹਾਲੇ ਤੱਕ ਇਸ ਘਟਨਾ ਦੀ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਗਈ। ਜਦੋਂ ਪੀੜਤ ਔਰਤ ਵੱਲੋਂ ਇਹ ਮਾਮਲਾ ਸਾਡੇ ਧਿਆਨ ’ਚ ਲਿਆਂਦਾ ਜਾਵੇਗਾ ਅਤੇ ਰਿਪੋਰਟ ਦਰਜ ਕਰਵਾਈ ਜਾਵੇਗੀ ਤਾਂ ਮਾਮਲੇ ਦੀ ਬਰੀਕੀ ਨਾਲ ਜਾਂ ਛਾਣਬੀਣ ਕਰਦਿਆਂ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

     

     

    LEAVE A REPLY

    Please enter your comment!
    Please enter your name here