ਘਰ ’ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Fire Accident
ਅੱਗ ਲੱਗਣ ਤੋਂ ਬਾਅਦ ਨੁਕਸਾਨਿਆ ਗਿਆ ਘਰੇਲੂ ਸਮਾਨ ਤੇ ਹੋਰ।

ਪੀੜਤ ਪਰਿਵਾਰ ਨੇ ਪ੍ਰਸਾਸ਼ਨ ਤੋਂ ਕੀਤੀ ਮੱਦਦ ਦੀ ਮੰਗ / Fire Accident

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ਼ਹਿਰ ਦੇ ਬੂੜਾ ਗੁਜ਼ਰ ਰੋਡ ’ਤੇ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ (ਪੋਹਲੀ ਐਮ ਸੀ ਵਾਲੀ) ਨੇ ਦੱਸਿਆ ਕਿ ਗਰਮੀ ਦੇ ਚੱਲਦਿਆਂ ਉਹ ਆਪਣੇ ਪਰਿਵਾਰ ਸਮੇਤ ਬਾਹਰ ਵਿਹੜੇ ’ਚ ਸੁੱਤੇ ਪਏ ਸਨ ਤੇ ਰਾਤ ਸਮੇਤ ਉਨਾਂ ਦੇ ਗੁਆਢੀਆਂ ਵੱਲੋਂ ਉਨਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਘਰ ਦੇ ਕਮਰੇ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਜਦੋਂ ਅਸੀਂ ਉੱਠਕੇ ਦੇਖਿਆ ਤਾਂ ਘਰ ਦੇ ਕਮਰੇ ’ਚ ਪਿਆ ਘਰੇਲੂ ਵਰਤੋਂ ਵਾਲਾ ਸਮਾਨ ਪੱਖਾ, ਟੀਵੀ, ਮੰਜੇ, ਬਿਸਤਰੇ, ਕੱਪੜੇ ਆਦਿ ਸੜ ਕੇ ਸੁਆਹ ਹੋ ਚੁੱਕਿਆ ਸੀ। Fire Accident

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਕੀਤੇ ਨਾਮਜ਼ਦਗੀ ਕਾਗ਼ਜ਼ ਦਾਖ਼ਲ

ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਜ਼ਿਆਦਾਤਰ ਬਿਮਾਰ ਰਹਿੰਦਾ ਤੇ ਉਹ ਖੁਦ ਲੋਕਾਂ ਦੇ ਘਰਾਂ ’ਚ ਝਾੜੂ ਪੋਚਾ ਕਰਕੇ ਘਰ ਗੁਜ਼ਾਰਾ ਚਲਾਉਂਦੀ ਹੈ ਤੇ ਘਰ ਵਿੱਚ ਅੱਗ ਲੱਗਣ ਕਾਰਨ ਉਨਾਂ ਦਾ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਪੀੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਲੀਡਰਾਂ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਜੋ ਆਪਣੇ ਘਰ ਦਾ ਗੁਜ਼ਾਰ ਸਹੀ ਢੰਗ ਨਾਲ ਚਲਾ ਸਕਣ। Fire Accident

LEAVE A REPLY

Please enter your comment!
Please enter your name here