ਥਾਈਲੈਂਡ ਦੇ ਕਲੱਬ ’ਚ ਲੱਗੀ ਅੱਗ, 13 ਲੋਕਾਂ ਦੀ ਮੌਤ

ਥਾਈਲੈਂਡ ਦੇ ਕਲੱਬ ’ਚ ਲੱਗੀ ਅੱਗ, 13 ਲੋਕਾਂ ਦੀ ਮੌਤ

ਬੈਂਕਾਕ (ਏਜੰਸੀ)। ਥਾਈਲੈਂਡ ਦੇ ਚੋਨਬੁਰੀ ਸੂਬੇ ’ਚ ਸ਼ੁੱਕਰਵਾਰ ਤੜਕੇ ਇਕ ਨਾਈਟ ਕਲੱਬ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਅਤੇ ਕਈ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਅੱਗ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਕਰੀਬ 1.00 ਵਜੇ ਨਾਈਟ ਕਲੱਬ ਵਿੱਚ ਲੱਗੀ।

ਇਸ ਘਟਨਾ ਵਿੱਚ 4 ਔਰਤਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ 18 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲੈ ਗਈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇੰਟਰਨੈੱਟ ’ਤੇ ਵਾਇਰਲ ਹੋ ਰਹੀ ਰਹੀ ਵੀਡੀਓ ਫੁਟੇਜ ਵਿਚ ਲੋਕ ਸੁਰੱਖਿਆ ਲਈ ਭੱਜਦੇ ਅਤੇ ਚੀਕਦੇ ਹੋਏ ਦਿਖਾਈ ਦਿੱਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here