ਸਾਡੇ ਨਾਲ ਸ਼ਾਮਲ

Follow us

29.3 C
Chandigarh
Friday, February 27, 2026
More
    Home Breaking News ਕੱਪੜੇ ਦੇ ਸ਼ੋਅ ...

    ਕੱਪੜੇ ਦੇ ਸ਼ੋਅ ਰੂਮ ’ਚ ਲੱਗੀ ਅੱਗ, ਲੱਖਾਂ ਦੇ ਕੱਪੜੇ ਤੇ ਫਰਨੀਚਰ ਸੜਕੇ ਸੁਆਹ

    Bhucho Mandi~01

    ਕੱਪੜੇ ਦੇ ਸ਼ੋਅ ਰੂਮ ’ਚ ਲੱਗੀ ਅੱਗ, ਲੱਖਾਂ ਦੇ ਕੱਪੜੇ ਤੇ ਫਰਨੀਚਰ ਸੜਕੇ ਸੁਆਹ

    (ਗੁਰਜੀਤ) ਭੁੱਚੋ ਮੰਡੀ। ਬਠਿੰਡਾ-ਚੰਡੀਗੜ੍ਹ ਰੋਡ ’ਤੇ ਸਥਿਤ ਆਦੇਸ਼ ਹਸਪਤਾਲ ਦੇ ਕੋਲ ਸਥਿਤ ਫੈਕਟਰੀ ਆਊਟ ਲੈਟ ’ਚ ਅੱਜ ਸਵੇਰੇ ਰੈਡੀਮੇਡ ਕੱਪੜਿਆਂ ਦੇ ਸ਼ੋ ਰੂਮ (Clothing Showroom) ਅੰਦਰ ਲੱਗੀ ਅੱਗ ਕਾਰਨ ਲੱਖਾਂ ਰੁਪਏ ਦੇ ਕੱਪੜੇ ਅਤੇ ਸਾਰਾ ਫਰਨੀਚਰ ਸੜ ਕੇ ਸਵਾਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਲਹਿਰਾ ਥਰਮਲ, ਬਠਿੰਡਾ ਅਤੇ ਰਾਮਪੁਰਾ ਫੂਲ ਤੋਂ ਆਈਆਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ।

    ਵੇਰਵਿਆਂ ਮੁਤਾਬਿਕ ਅੱਜ ਸਵੇਰੇ ਕਰੀਬ 10 ਵਜੇ ਕਲਰ ਪਲੱਸ ਕੱਪੜੇ ਦੇ ਸ਼ੋਅਰੂਮ ਵਿੱਚੋਂ ਆਊਟਲੈੱਟ ਦੇ ਬਾਹਰ ਸਫਾਈ ਵਗੈਰਾ ਦਾ ਕੰਮ ਕਰਦੇ ਵਰਕਰਾਂ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਇਸ ਦੀ ਸੂਚਨਾ ਤੁਰੰਤ ਫਾਇਰ ਬਿ੍ਰਗੇਡ ਲਹਿਰਾ ਮੁਹੱਬਤ ਰਾਮਪੁਰਾ ਫੂਲ ਅਤੇ ਬਠਿੰਡਾ ਵਿਖੇ ਦਿੱਤੀ ਗਈ। ਦੁਕਾਨ ਦਾ ਵੱਡਾ ਸ਼ੀਸ਼ਾ ਭੰਨ ਕੇ ਦੁਕਾਨ ਅੰਦਰ ਦਾਖਲ ਹੋ ਕੇ ਲਹਿਰਾ ਮੁਹੱਬਤ ਥਰਮਲ ਪਲਾਂਟ, ਰਾਮਪੁਰਾ ਅਤੇ ਬਠਿੰਡਾ ਤੋਂ ਪਹੁੰਚੀਆਂ ਤਿੰਨ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅਤੇ ਲੋਕਾਂ ਵਲੋਂ ਭਾਰੀ ਜਦੋਂ ਜਹਿਦ ਤੋ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

    Bhucho Mandi~02ਅੱਗ ਲੱਗਣ ਨਾਲ ਸ਼ੋਅ ਰੂਮ ’ਚ ਪਿਆ ਲੱਖਾਂ ਰੁਪਏ ਦਾ ਬਰਾਂਡਿਡ ਕੱਪੜਾ ਅਤੇ ਸ਼ੋਅ ਰੂਮ ਦਾ ਸਾਰਾ ਫਰਨੀਚਰ ਸੜ ਕੇ ਸਵਾਹ ਹੋ ਗਿਆ।ਅੱਗ ਲੱਗਣ ਸਮੇਂ ਦੁਕਾਨ ਮਾਲਕ ਪਵਨ ਸ਼ਰਮਾ ਉਥੇ ਹਾਜ਼ਰ ਨਹੀ ਸੀ ਅਤੇ ਉੱਥੇ ਕੰਮ ਕਰਦੇ ਮੁਲਾਜ਼ਮ ਹੀ ਹਾਜਰ ਸਨ। ਮੌਕੇ ’ਤੇ ਮੌਜੂਦ ਫਾਇਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦੇ ਹੀ ਉਹ ਕਰੀਬ 10.30 ਵਜੇ ਉਹ ਪੁੱਜ ਗਏ ਸਨ ਤੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here