Fire: ਕਰਿਆਨਾ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

Fire
ਸੁਨਾਮ : ਦੁਕਾਨ 'ਚ ਲੱਗੀ ਅੱਗ ਬੁਝਾਉਂਦੇ ਹੋਏ ਲੋਕ ਅਤੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਬਰਿਜ ਲਾਲ ਚੱਠਾ ਨਨਹੇੜਾ।

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੁਨਾਮ ਦੇ ਲਾਗਲੇ ਪਿੰਡ ਚੱਠਾ ਨਨਹੇੜਾ ਵਿਖੇ ਰਾਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੀ ਕਰਿਆਣਾ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਰਪੰਚ ਬਿਰਜ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਤਕਰੀਬਨ 8 ਵਜੇ ਸ਼ਾਰਟ ਸਰਕਟ ਕਾਰਨ ਦੁਕਾਨ ਅੰਦਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੇ ਪਾਣੀ ਦੀ ਮੱਦਦ ਨਾਲ ਬੜੀ ਮੁਸ਼ੱਕਤ ਨਾਲ ਅੱਗ ਬੁਝਾਈ ਪਰੰਤੂ ਉਦੋਂ ਤੱਕ ਦੁਕਾਨ ‘ਚ ਪਿਆ ਸਮਾਨ ਸੜ ਚੁੱਕਿਆ ਸੀ। Fire

ਇਹ ਵੀ ਪੜ੍ਹੋ: Today News: ਅਮਿਤ ਸ਼ਾਹ ਦਾ ਵੱਡਾ ਐਲਾਨ, ਦਿੱਲੀ ਦੀ ਹਵਾ ’ਚ ਘੁਟਿਆ ਦਮ, ਪੜ੍ਹੋ ਇੱਕ ਕਲਿੱਕ ’ਚ ਦੇਸ਼ ਦੀਆਂ 5 ਵੱਡੀਆਂ ਖਬ…

ਉਨ੍ਹਾਂ ਦੱਸਿਆ ਕਿ ਦੁਕਾਨਦਾਰ ਰਾਮਜੀਤ ਸਿੰਘ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਦੁਕਾਨ ਤੋਂ ਹੀ ਕਰ ਰਿਹਾ ਸੀ। ਇਸ ਗਰੀਬ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਮਾਲੀ ਸਹਾਇਤਾ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਸਰਪੰਚ ਭੋਲਾ ਸਿੰਘ, ਪੰਚ ਕਾਲੂ ਮਹੰਤ, ਸੁਖਦੇਵ ਸਿੰਘ ਪਿੱਲੂ, ਸੇਮਾ ਸਿੰਘ, ਹੈਪੀ ਸਿੰਘ, ਨਰੰਗ ਸਿੰਘ, ਏਕਮ ਸਿੰਘ, ਹਰਮੇਸ਼ ਸਿੰਘ, ਸਨੀ ਸਿੰਘ, ਚਮਕੌਰ ਸਿੰਘ, ਕੋਕੀ ਸਿੰਘ ਮੋਜੂਦ ਸਨ।