Khanauri Border: ਖਨੌਰੀ ਬਾਰਡਰ ’ਤੇ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

Khanauri Border
ਖਨੋਰੀ : ਘਟਨਾ ਸਥਾਨ ’ਤੇ ਜਾਂਚ ਕਰਦੇ ਪੁਲਿਸ ਅਧਿਕਾਰੀ।

ਪਿੰਡ ਠੂਠਿਆਂਵਾਲੀ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ | Khanauri Border

Khanauri Border: (ਬਲਕਾਰ ਸਿੰਘ) ਖਨੋਰੀ। ਐਮਐਸਪੀ ਸਮੇਤ ਹੋਰ ਕਿਸਾਨੀ ਮੰਗਾਂ ਲਈ 200 ਤੋਂ ਵੱਧ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ’ਚੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਧਰਨੇ ’ਚ ਸ਼ਾਮਲ ਇੱਕ ਕਿਸਾਨ ਨੇ ਅੱਜ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਕਿਸਾਨ ਠੂਠਿਆਂਵਾਲੀ ਜ਼ਿਲ੍ਹਾ ਮਾਨਸਾ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਿ੍ਰਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਹੈ। ਮਿ੍ਰਤਕ ਕਿਸਾਨ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਠੂਠਿਆਂਵਾਲੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ ਮਿ੍ਰਤਕ ਕਿਸਾਨ ਮੋਰਚੇ ਵਿੱਚ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ: ਕਿਸਾਨਾਂ ਲਈ ਖੁਸ਼ਖਬਰੀ : ਆਰਬੀਆਈ ਨੇ ਪੰਜਾਬ ਲਈ ਜਾਰੀ ਕੀਤੀ ਸੀਸੀਐਲ

ਜਾਣਕਾਰੀ ਅਨੁਸਾਰ ਜਦੋਂ ਬਾਕੀ ਕਿਸਾਨ ਉਥੇ ਨਹੀਂ ਸਨ ਤਾਂ ਗੁਰਮੀਤ ਸਿੰਘ ਨੇ ਪਿੰਡ ਮੱਲਣ ਬਲਾਕ ਦੋਦਾ, ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ਵਿੱਚ ਸਵੇਰੇ ਲਗਭਗ 9:40 ਦੇ ਕਰੀਬ ਟਰਾਲੀ ਨਾਲ ਲੰਮਕ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸੰਧੋਆ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮੋਰਚੇ ਦਾ ਧੁਰਾ ਸੀ, ਉਸ ਨੂੰ ਮੋਰਚੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਆਪਣੇ ਲੜਕੇ ਦੇ ਵਿਆਹ ਵਿੱਚ ਵੀ ਨਹੀਂ ਸੀ ਗਿਆ ਅਤੇ ਮੋਰਚੇ ’ਤੇ ਸੀ ਉਹਨਾਂ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਕਾਫੀ ਚਿੰਤਤ ਰਹਿੰਦਾ ਸੀ। Khanauri Border

LEAVE A REPLY

Please enter your comment!
Please enter your name here