ਕਤਲ ਦੇ ਮੁਲਜ਼ਮਾ ਦੀ ਗਿ੍ਰਫਤਰੀ ਲਈ ਦੋ ਸਾਲਾਂ ਤੋਂ ਪੁਲਿਸ ਦੇ ਹਾੜੇ ਕੱਢ ਰਿਹਾ ਇੱਕ ਪਰਿਵਾਰ
(ਸਤਪਾਲ ਥਿੰਦ) ਫਿਰੋਜ਼ਪੁਰ। 17 ਮਈ 2020 ਦੇ ਸਵੇਰ ਵਕਤ ਪਿੰਡ ਬੰਡਾਲਾ ਵਿਚ ਗੋਲੀ ਮਾਰ ਕੇ ਕੀਤੇ ਕਤਲ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪਿਛਲੇ ਦੋ ਸਾਲਾਂ ਤੋਂ ਪੀੜ੍ਹਤ ਪਰਿਵਾਰ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ, ਜਿਸ ਦੇ ਚੱਲਦਿਆ ਉਕਤ ਪਰਿਵਾਰ 60 ਤੋਂ ਵੱਧ ਦਰਖਾਸਤਾਂ ਦੇ ਚੱਕਿਆ ਹੈ ਜਿਹਨਾਂ ਦਰਖਾਸਤਾਂ ‘ਤੇ ਕੋਈ ਅਮਲ ਨਹੀਂ ਹੋਇਆ ਹੈ। ਜਿਸ ਤੋਂ ਖਫਾ ਹੋ ਕਿ ਪੀੜ੍ਹਤ ਪਰਿਵਾਰ ਨੇ ਅੱਜ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕੁਲਵਿੰਦਰ ਸਿੰਘ ਜੋ ਕਰਿਆਨੇ ਦੀ ਦੁਕਾਨ ਅਤੇ ਆਟਾ ਚੱਕੀ ਦਾ ਦੁਕਾਨ ਪਿੰਡ ਬੰਡਾਲਾ ਵਿਖੇ ਕਰਦਾ ਸੀ, ਜਿੱਥੇ ਜੱਗਾ ਸਿੰਘ ਪੁੱਤਰ ਕਸਮੀਰ ਸਿੰਘ ਬਹਿਕ ਰੱਤੋ ਕੇ ਦਾਖਲੀ ਬੱਗੂ ਵਾਲਾ, ਸੁਖਵਿੰਦਰ ਸਿੰਘ ਪੁੱਤਰ ਜੱਗ ਸਿੰਘ ਅਤੇ ਮੰਗਾ ਸਿੰਘ ਪੁੱਤਰ ਪਾਲਾ ਸਿੰਘ ਵਾਸੀਆਨ ਪਿੰਡ ਬੰਡਾਲਾ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਹਥਿਆਰਾਂ ਨਾਲ ਲੈਸ ਹੋ ਕੇ ਅਤੇ 8/10 ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਜਿਸ ਸਬੰਧੀ ਥਾਣਾ ਆਰਿਫ ਕੇ ਪੁਲਿਸ ਵੱਲੋਂ ਮਾਮਲੇ ਦਰਜ਼ ਕੀਤੇ ਗਏ ਹਨ ਦਰਜ ਕੀਤਾ ਗਿਆ, ਜਿਸ ਮੁਕੱਦਮੇ ਵਿਚ ਪੁਲਿਸ ਨੇ 4 ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਜਦ ਕਿ 3 ਮੁਲਜ਼ਮ ਸ਼ਰੇਆਮ ਪਿੰਡ ਵਿਚ ਘੁੰਮ ਫਿਰ ਰਹੇ ਹਨ ਅਤੇ ਸਾਡੇ ਤੇ ਰਾਜੀਨਾਮਾ ਕਰਨ ਦਾ ਦਬਾਅ ਪਾ ਰਹੇ ਹਨ ਅਤੇ ਇਹ ਕਹਿੰਦੇ ਹਨ ਕਿ ਜੇਕਰ ਤੁਸੀਂ ਸਾਡੇ ਨਾਲ ਰਾਜਨਾਮਾ ਨਹੀਂ ਕਰਦੇ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਜਾਨੋਂ ਮਾਰ ਦਿਆਂਗੇ। ਪਰਿਵਾਰਕ ਮੈਂਬਰ ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 60 ਤੋਂ ਵੱਧ ਦਰਖਾਸਤਾਂ ਜ਼ਿਲ੍ਹਾ ਪੁਲਿਸ ਅਫਸਰਾਂ ਅਤੇ ਹੋਰ ਸੀਨੀਅਰ ਪੁਲਿਸ ਅਫਸਰਾਂ ਨੂੰ ਕਾਰਵਾਈ ਕਰਨ ਵਾਸਤੇ ਦਿੱਤੀਆਂ ਜਾ ਚੁੱਕੀਆਂ ਹਨ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਇੱਕ ਹਫਤੇ ਦਰਮਿਆਨ ਕੋਈ ਕਾਰਵਾਈ ਨਾ ਕੀਤੀ ਤਾਂ ਦਫਤਰ ਐਸ.ਐਸ.ਪੀ. ਫਿਰੋਜ਼ਪੁਰ ਦੇ ਬਾਹਰ ਮਰਨ ਵਰਤ ‘ਤੇ ਬੈਠਨ ਲਈ ਮਜ਼ਬੂਰ ਹੋਣਾ ਪਵੇਗਾ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਇਨਾਸਾਫ ਦੀ ਗੁਹਾਰ ਲਗਾਈ ਅਤੇ ਕਿਹਾ ਕਿ ਜੇਕਰ ਸਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਇਸਦਾ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਮ੍ਰਿਤਕ ਵਿਅਕਤੀ ਦਾ ਮਾਤਾ, ਪਤਨੀ ਅਤੇ ਦੋ ਛੋਟੋ ਬੱਚੇ ਵੀ ਮੌਜੂਦ ਸਨ।
ਇਸ ਮਾਮਲੇ ਸਬੰਧੀ ਕੀ ਕਹਿੰਦੇ ਹਨ ਐਸਐਸਪੀ ਫਿਰੋਜ਼ਪੁਰ
ਜਦ ਇਸ ਮਾਮਲੇ ਸਬੰਧੀ ਐਸਐਸਪੀ ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਇਹ ਮਾਮਲਾ ਪਹਿਲਾ ਮੇਰੇ ਧਿਆਨ ਵਿਚ ਨਹੀਂ ਆਇਆ ਅਜਿਹਾ ਕੁਝ ਹੈ ਤਾਂ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ