ਦੇਸ਼ ਦੇ ਕਈ ਹਿੱਸਿਆਂ ’ਚ ਇੱਕਦਮ ਭਾਰੀ ਵਰਖਾ ਸਮੱਸਿਆ ਬਣੀ ਹੋਈ ਹੈ ਭਾਵੇਂ ਕਈ ਖੇਤਰਾਂ ’ਚ ਵਰਖਾ ਔਸਤ ਨਾਲੋਂ ਵੀ ਘੱਟ ਹੈ ਫਿਰ ਵੀ ਕਈ ਖੇਤਰ ’ਚ ਇੱਕਦਮ ਹੜ੍ਹਾਂ ਵਰਗੀ ਸਥਿਤੀ ਸੰਕਟ ਪੈਦਾ ਕਰ ਰਹੀ ਹੈ ਬੀਤੇ ਦਿਨ ਨਾਗਪੁਰ ’ਚ ਚਾਰ ਘੰਟੇ ਹੋਈ ਵਰਖਾ ਨੇ ਸ਼ਹਿਰ ਨੂੰ ਸਮੁੰਦਰ ’ਚ ਤਬਦੀਲ ਕਰ ਦਿੱਤਾ ਤੇ ਇੱਕਦਮ ਫੌਜ ਸੱਦਣੀ ਪੈ ਗਈ 500 ਵਿਅਕਤੀਆਂ ਨੂੰ ਬੜੀ ਮੁਸ਼ਕਿਲ ਨਾਲ ਬਚਾਇਆ ਗਿਆ ਅਜਿਹੇ ਹਾਲਾਤ ਕਿਸੇ ਦਰਿਆ ’ਚ ਆਏ ਹੜ੍ਹਾਂ ਕਾਰਨ ਤਾਂ ਵੇਖੇ ਜਾਂਦੇ ਸਨ ਪਰ ਸ਼ਹਿਰਾਂ ’ਚ ਦਰਿਆ ਵਰਗੇ ਦਿ੍ਰਸ਼ ਬਣਨੇ ਹੈਰਾਨੀਜਨਕ ਹਨ ਵਰਖਾ ਪੈਣ ’ਤੇ ਫੌਜ ਸੱਦੀ ਜਾ ਰਹੀ ਹੈ। (Weather Update)
ਕਿਸ਼ਤੀਆਂ ਚੱਲ ਪੈਂਦੀਆਂ ਹਨ ਮੌਸਮ ’ਚ ਆਈ ਤਬਦੀਲੀ ਪਹਿਲਾਂ ਵਾਲੇ ਬਚਾਅ ਪ੍ਰਬੰਧਾਂ ਲਈ ਚੁਣੌਤੀ ਬਣ ਗਈ ਹੁਣ ਦੇਸ਼ ਪੱਧਰ ’ਤੇ ਬਚਾਅ ਪ੍ਰਬੰਧਾਂ ’ਚ ਤਬਦੀਲੀ ਕਰਨੀ ਪੈਣੀ ਹੈ ਅਸਲ ’ਚ ਜਲਵਾਯੂ ਤਬਦੀਲੀ ਦੇ ਜਿਸ ਸੰਕਟ ਦੀ ਚਿਤਾਵਨੀ ਵਿਗਿਆਨੀ ਪਿਛਲੇ ਦੋ ਦਹਾਕਿਆਂ ਤੋਂ ਦੇ ਰਹੇ ਸਨ ਉਹ ਅੱਜ ਸਾਖਸ਼ਾਤ ਸਾਹਮਣੇ ਆ ਰਹੀ ਹੈ ਇੱਕ ਸਮੇਂ ਘੱਟ ਵਰਖਾ ਤੇ ਹੜ੍ਹਾਂ ਦਾ ਆਉਣ ਬਹੁਤ ਹੀ ਭਿਆਨਕ ਹੈ ਸਰਕਾਰਾਂ ਨੂੰ ਸੋਕੇ ਤੇ ਡੋਬੇ ਲਈ ਇੱਕੋ ਸਮੇਂ ਪ੍ਰਬੰਧ ਕਰਨ ਪੈ ਰਹੇ ਹਨ ਜੋ ਆਰਥਿਕ ਤੇ ਪ੍ਰਬੰਧ ਦੀ ਦਿ੍ਰਸ਼ਟੀ ਤੋਂ ਬੇਹੱਦ ਔਖੇ ਹਨ।
ਰਾਜਸਥਾਨ, ਮਹਾਂਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਸੋਕੇ ਦੇ ਹਾਲਾਤ ਹਨ ਲੋਕ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਸੋਕੇ ਦੀ ਸਥਿਤੀ ਦਾ ਐਲਾਨ ਕੀਤਾ ਜਾਵੇ ਪਾਣੀ ਦੀ ਘਾਟ ਕਾਰਨ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ ਦੂਜੇ ਪਾਸੇ ਦਰਿਆਵਾਂ ’ਚ ਆਏ ਹੜ੍ਹਾਂ ਕਾਰਨ ਲੱਖਾਂ ਏਕੜ ਫਸਲ ਤਬਾਹ ਹੋਈ ਹੈ, ਕਈ ਖੇਤਰਾਂ ’ਚ ਫਸਲਾਂ ਦੀ ਦੁਬਾਰਾ ਬਿਜਾਈ ਹੋਈ ਹੈ ਇਹ ਤਬਦੀਲੀ ਸਰਕਾਰ ਦੀ ਯੋਜਨਾਬੰਦੀ ਲਈ ਸਮੱਸਿਆ ਪੈਦਾ ਕਰਦੀ ਹੈ ਜਲਵਾਯੂ ਤਬਦੀਲੀ ਦਾ ਮੁੱਦਾ ਵਿਸ਼ਵ ਪੱਧਰ ਦਾ ਹੈ।
ਇਹ ਵੀ ਪੜ੍ਹੋ : ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ’ਤੇ ਸਾਧ-ਸੰਗਤ ਦਾ ਸਮੁੰਦਰ
ਦੁਨੀਆ ਦੇ ਬਹੁਤ ਸਾਰੇ ਮੁਲਕ ਤੂਫਾਨਾਂ ਦਾ ਸਾਹਮਣਾ ਕਰ ਰਹੇ ਹਨ ਰੁੱਖਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ। ਉਦਯੋਗਿਕ ਪ੍ਰਦੂਸ਼ਣ ਵਧ ਰਿਹਾ ਹੈ ਵਾਤਾਵਰਨ ’ਚ ਸੁਧਾਰ ਤੋਂ ਬਿਨਾਂ ਕੁਦਰਤੀ ਆਫਤਾਂ ਤੋਂ ਬਚਿਆ ਨਹੀਂ ਜਾ ਸਕਦਾ ਕੁਦਰਤ ਨਾਲ ਛੇੜਛਾੜ ਰੋਕਣੀ ਹੀ ਪੈਣੀ ਹੈ ਵੱਧ ਤੋਂ ਵੱਧ ਰੱੁਖ ਲਾਉਣ ਦੇ ਨਾਲ ਬਿਨਾਂ ਤੇਲ ਵਾਲੇ ਸਾਧਨਾਂ ਦੀ ਵਰਤੋਂ ਵਧਾਉਣੀ ਪਵੇਗੀ ਆਧੁਨਿਕ ਜੀਵਨਸ਼ੈਲੀ ਤੇ ਸ਼ਹਿਰੀਕਰਨ ਨਾਲ ਕੁਦਰਤ ’ਚ ਦਖਲ ਵਧ ਰਿਹਾ ਹੈ ਮਨੱੁਖ ਦੀ ਜੀਵਲਸ਼ੈਲੀ ਵਾਤਾਵਰਨ ਨੂੰ ਸੁਰੱਖਿਆ ਦੇਣ ਵਾਲੀ ਹੋਣੀ ਚਾਹੀਦੀ ਹੈ। (Weather Update)