ਪੂਜਨੀਕ ਗੁਰੂ ਜੀ ਤੇ ਸ਼ਰਧਾਲੂਆਂ ‘ਤੇ ਬੇਅਦਬੀ ਦੇ ਦੋਸ਼ ਲਾਉਣੇ ਇੱਕ ਸੋਚੀ ਸਮਝੀ ਸਾਜਿਸ਼

ਡੇਰਾ ਸ਼ਰਧਾਲੂਆਂ ਵੱਲੋਂ ਪੁਲਿਸ ਕਾਰਵਾਈ ਦੀ ਨਿਖੇਧੀ

ਅਮਲੋਹ, (ਅਨਿਲ ਲੁਟਾਵਾ)। ਡੇਰਾ ਸੱਚਾ ਸੌਦਾ ਇੱਕ ਪਾਕ-ਪਵਿੱਤਰ ਸੰਸਥਾ ਹੈ ਅਤੇ ਗੁਰੂ ਜੀ ਵੱਲੋਂ ਹਮੇਸ਼ਾਂ ਸਾਰੇ ਧਰਮਾਂ ਦਾ ਸਤਿਕਾਰ ਅਤੇ ਉਨ੍ਹਾਂ ਦੇ ਧਰਮਾਂ ਅਨੁਸਾਰ ਆਪਣਾ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਗਈ ਹੈ। ਡੇਰਾ ਸੱਚਾ ਸੌਦਾ ‘ਚ ਸਭ ਨੂੰ ਪ੍ਰੇਮ ਪਿਆਰ ਨਾਲ ਰਹਿਣ ਤੇ ਇੱਕ-ਦੂਜੇ ਦੇ ਕੰਮ ਆਉਣ ਤੇ ਹੱਕ ਹਲਾਲ ਦੀ ਕਮਾਈ ਕਰਕੇ ਖਾਣ ਦਾ ਸਬਕ ਪੜ੍ਹਾਇਆ ਜਾਂਦਾ ਹੈ।

ਪਰ ਹੁਣ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਪੂਜਨੀਕ ਗੁਰੂ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਅਤੀ ਘਟੀਆ ਦਰਜ਼ੇ ਦੀ ਨਿੰਦਣਯੋਗ ਕਾਰਵਾਈ ਹੈ। ਇਸ ਨਿੰਦਣਯੋਗ ਕਾਰਵਾਈ ਦੀ ਜਿੱਥੇ ਸਾਧ-ਸੰਗਤ ਨਿਖੇਧੀ ਕਰਦੀ ਹੈ ਉੱਥੇ ਸਮਾਜ ਦੇ ਸਮਝਦਾਰ ਅਤੇ ਡੇਰੇ ਦੇ ਚੱਲ ਰਹੇ 134 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਜਾਣਨ ਵਾਲੇ ਲੋਕ ਵੀ ਇਸ ਨੂੰ ਕੋਈ ਵੱਡੀ ਚਾਲ ਦੱਸ ਰਹੇ ਹਨ।

ਇਸ ਸਬੰਧੀ 45 ਮੈਂਬਰ ਜਸਵੀਰ ਇੰਸਾਂ ਨੇ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਸੀ.ਬੀ.ਆਈ ਦੀ ਪੰਜ ਸਾਲ ਦੀ ਜਾਂਚ ਵਿੱਚ ਡੇਰਾ ਸ਼ਰਧਾਲੂਆਂ ਨੂੰ ਪਾਕ-ਸਾਫ਼ ਅਤੇ ਨਿਰਦੋਸ਼ ਕਰਾਰ ਦਿੱਤਾ ਗਿਆ ਸੀ ਅਤੇ ਕਾਨੂੰਨ ਮੁਤਾਬਕ ਵੀ ਜੇਕਰ ਇੱਕ ਏਜੰਸੀ ਦੀ ਪੇਸ਼ ਕੀਤੀ ਰਿਪੋਰਟ ‘ਤੇ ਜਿੰਨਾ ਸਮਾਂ ਕੋਈ ਫੈਸਲਾ ਨਹੀਂ ਆਉਂਦਾ

ਉਨਾਂ ਸਮਾਂ ਕੋਈ ਹੋਰ ਏਜੰਸੀ ਉਸ ਕੇਸ ਦੀ ਜਾਂਚ ਨਹੀਂ ਕਰ ਸਕਦੀ ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ ਕੀਤੀ ਜਾਂਚ ਵਿੱਚ ਪ੍ਰੋਲੀਗ੍ਰਾਫ਼ ਸਮੇਤ ਹਰ ਤਰ੍ਹਾਂ ਦਾ ਟੈਸਟ ਡੇਰਾ ਸ਼ਰਧਾਲੂਆਂ ਦਾ ਹੋ ਚੁੱਕਿਆ ਹੈ ਅਤੇ ਸਾਰੇ ਡੇਰਾ ਸ਼ਰਧਾਲੂਆਂ ਨੂੰ ਨਿਰਦੋਸ਼ ਪਾਇਆ ਗਿਆ ਅਤੇ ਸੀਬੀਆਈ ਅਦਾਲਤ ‘ਚ ਕਲੋਜ਼ਰ ਰਿਪਰੋਟ ਪੇਸ਼ ਕਰ ਚੁੱਕੀ ਹੈ ਜਿਸ ‘ਚ ਏਜੰਸੀ ਨੇ ਸਪੱਸ਼ਟ ਲਿਖਿਆ ਹੈ ਕਿ ਬੇਅਦਬੀ ‘ਚ ਡੇਰਾ ਸ਼ਰਧਾਲੂਆਂ ਦਾ ਕੋਈ ਹੱਥ ਨਹੀਂ ਪਰ ਹੁਣ ਜੋ ਇਲਜ਼ਾਮ ਪੂਜਨੀਕ ਗੁਰੂ ਜੀ ਉਪਰ ਲਗਾਇਆ ਹੈ ਉਹ ਬਹੁਤ ਹੀ ਘਟੀਆ ਤੇ ਨਿੰਦਣਯੋਗ ਹੈ ਅਤੇ ਇਹ ਸਭ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਹੋ ਰਿਹਾ ਹੈ।

ਮਹਾਂਵੀਰ ਕ੍ਰਾਂਤੀ ਦਲ ਐਂਟੀ ਕਰੰਪਸ਼ਨ ਐਂਡ ਕਰਾਇਮ ਦੇ ਸਾਬਕਾ ਵਾਇਸ ਪ੍ਰਧਾਨ ਪੰਜਾਬ ਬਲਜੀਤ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਮ ਹੀ ਇਸ ਦਾ ਸਪੱਸ਼ਟ ਉਦਾਹਰਣ ਹੈ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ‘ਤੇ ਲਾਇਆ ਗਿਆ ਇਲਜ਼ਾਮ ਇੱਕ ਸੋਚੀ ਸਮਝੀ ਸਾਜਿਸ਼ ਹੈ, ਜੋ ਕਿ ਸਰਾਸਰ ਗਲਤ ਹੈ ਅਸੀਂ ਇਸ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦੇ ਹਾਂ।

ਡਾ.ਬਹਾਦਰ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਮ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਜੋੜਣਾ ਇੱਕ ਨਿੰਦਣਯੋਗ ਕਾਰਵਾਈ ਹੈ। ਇਹ ਇੱਕ ਸਾਜਿਸ਼ ਅਧੀਨ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰਨ ਵਾਲੇ ਜੋ ਮਰਜ਼ੀ ਕਰ ਲੈਣ ਪਰ ਡੇਰਾ ਸ਼ਰਧਾਲੂ ਪਾਕ ਸਾਫ ਸਨ, ਹਨ ਤੇ ਰਹਿਣਗੇ।

ਜ਼ਿਲ੍ਹਾ 25 ਮੈਂਬਰ ਤਿਰਲੋਚਨ ਇੰਸਾਂ ਨੇ ਕਿਹਾ ਕਿ ਜਦੋਂ ਪੰਜ ਸਾਲਾਂ ਦੀ ਜਾਂਚ ਪਿੱਛੋਂ ਸੀਬੀਆਈ ਡੇਰਾ ਸ਼ਰਧਾਲੂਆਂ ਨੂੰ ਪਾਕ –ਸਾਫ਼ ਨਿਰਦੋਸ਼ ਕਰਾਰ ਦੇ ਚੁੱਕੀ ਹੈ ਤਾਂ ਮੁੜ ਸੀਬੀਆਈ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਅਚਾਨਕ ਪੂਜਨੀਕ ਗੁਰੂ ਜੀ ਤੇ ਕੁਝ ਡੇਰਾ ਸ਼ਰਧਾਲੂਆਂ ਦਾ ਨਾਮ ਇਸ ਮਾਮਲੇ ‘ਚ ਆਉਣਾ ਦੱਸਦਾ ਹੈ ਕਿ ਇਹ ਇੱਕ ਸੋਚੀ ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਕੋਲੋਂ ਮਿਲੀ ਮਹਾਨ ਸਿੱਖਿਆ ਦੀ ਬਦੌਲਤ ਮੌਜੂਦਾ ਸਮੇਂ ਅੰਦਰ ਮਾਨਵਤਾ ਭਲਾਈ ਦੇ 134 ਕਾਰਜ ਕਰਨ ‘ਚ ਨਿਰਸਵਾਰਥ ਭਾਵਨਾ ਨਾਲ ਜੁਟੀ ਹੋਈ ਹੈ ਜੋ ਕੁਝ ਸਵਾਰਥੀ ਕਿਸਮ ਦੇ ਸਮਾਜ ਵਿਰੋਧੀ ਅਨਸਰਾਂ ਨੂੰ ਹਜ਼ਮ ਨਹੀਂ ਹੋ ਰਹੇ ਤੇ ਉਹ ਇਨ੍ਹਾਂ ਕਾਰਜ਼ਾਂ ਨੂੰ ਬੰਦ ਕਰਵਾਉਣ ਲਈ ਅਜਿਹੀਆਂ ਸਾਜਿਸ਼ਾਂ ਘੜ ਰਹੇ ਹਨ,ਜਿਨ੍ਹਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ।

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਪਾਕ ਸੀ, ਪਾਕ ਹੈ ਤੇ ਪਾਕ ਹੀ ਰਹੇਗਾ, ਜਿਸ ‘ਤੇ ਕਰੋੜਾ ਲੋਕਾਂ ਦਾ ਵਿਸ਼ਵਾਸ ਹੈ ਤੇ ਇਹ ਬਰਕਰਾਰ ਰਹੇਗਾ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਜਿੰਮੇਵਾਰ ਡਾ. ਅਵਤਾਰ ਵਿਰਕ ਇੰਸਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ‘ਚ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਨਾਮ ਪਾਉਣਾ ਇੱਕ ਸੋਚੀ ਸਮਝੀ ਸਾਜਿਸ਼ ਹੈ, ਜਿਸ ਦਾ ਪਰਦਾਫ਼ਾਸ ਜੂਰਰ ਹੋਵੇਗਾ।

ਝਿਰਮਲ ਸਿੰਘ ਇੰਸਾਂ ਜ਼ਿਲ੍ਹਾ 25 ਮੈਂਬਰ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ‘ਚ ਕਿਸੇ ਵੀ ਧਰਮ ਬਾਰੇ ਕਦੇ ਵੀ ਗਲਤ ਸ਼ਬਦਾਵਲੀ ਨਹੀਂ ਵਰਤੀ ਜਾਂਦੀ ਤੇ ਇੱਥੇ ਸਿਰਫ ਪ੍ਰੇਮ ਦਾ ਪਾਠ ਹੀ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਪੂਜਨੀਕ ਗੁਰੂ ਜੀ ਦਾ ਨਾਮ ਜੋੜਨਾ ਅਸਹਿ ਅਤੇ ਨਿੰਦਣਯੋਗ ਹੈ।

ਮੁਕੇਸ਼ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਮਾਜ ਭਲਾਈ ਦੇ ਕੰਮਾਂ ਬਾਰੇ ਅੱਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸ਼ਰਧਾਲੂਆ ਵੱਲੋਂ ਕੀਤੇ ਕੰਮ ਆਪ ਮੁਹਾਰੇ ਬੋਲਦੇ ਹਨ ਜਿਸ ਕਰਕੇ ਕੁਝ ਤਾਕਤਾਂ ਡੇਰਾ ਸੱਚਾ ਸੌਦਾ ਪ੍ਰਤੀ ਮਾੜੀ ਭਾਵਨਾ ਰੱਖਦੀਆਂ ਹਨ ਅਤੇ ਪੂਜਨੀਕ ਗੁਰੂ ਜੀ ਦਾ ਨਾਂਅ ਜਾਣ-ਬੁੱਝ ਕੇ ਇਸ ਮਾਮਲੇ ਵਿੱਚ ਉਛਾਲ ਰਹੀਆਂ ਹਨ। ਇਸ ਸਭ ਸੋਚੀ ਸਮਝੀ ਸਾਜਿਸ਼ ਹੈ ਜਿਸ ਦਾ ਪਰਦਾਫਾਸ਼ ਛੇਤੀ ਹੀ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ