ਭਾਰਤ ਦੀ ਪਾਕਿ ’ਤੇ ਜਿੱਤ ਦਾ ਜਸ਼ਨ ਮਨਾਉਣ ਦਾ ਦਿਨ

Vijay Diwas

ਵਿਜੈ ਦਿਵਸ ’ਤੇ ਵਿਸ਼ੇਸ਼ | Vijay Diwas

ਵਿਜੈ ਦਿਵਸ 16 ਦਸੰਬਰ 1971 ਦੀ ਜੰਗ ’ਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੇ ਮੌਕੇ ’ਤੇ ਮਨਾਇਆ ਜਾਂਦਾ ਹੈ। ਇਸ ਯੁੱਧ ਦੀ ਸਮਾਪਤੀ ਤੋਂ ਬਾਅਦ 93,000 ਦੀ ਵੱਡੀ ਪਾਕਿਸਤਾਨੀ ਫੌਜ ਨੇ ਆਤਮ-ਸਮੱਰਪਣ ਕਰ ਦਿੱਤਾ। 1971 ਦੀ ਜੰਗ ਤੋਂ ਬਾਅਦ ਪੂਰਬੀ ਪਾਕਿਸਤਾਨ ਆਜ਼ਾਦ ਹੋਇਆ, ਜਿਸ ਨੂੰ ਅੱਜ ਬੰਗਲਾਦੇਸ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਜੰਗ ਭਾਰਤ ਲਈ ਇਤਿਹਾਸਕ ਸਾਬਤ ਹੋਈ ਅਤੇ ਹਰ ਦੇਸ਼ ਵਾਸੀ ਦੇ ਦਿਲ ’ਚ ਉਤਸ਼ਾਹ ਪੈਦਾ ਕੀਤਾ। 1971 ਦੀ ਜੰਗ ’ਚ 3900 ਦੇ ਕਰੀਬ ਭਾਰਤੀ ਸੈਨਿਕ ਵੀ ਸ਼ਹੀਦ ਹੋਏ ਸਨ ਜਦਕਿ 9,851 ਜਖਮੀ ਹੋਏ ਸਨ। 17 ਦਸੰਬਰ ਨੂੰ ਭਾਰਤ ਨੇ ਪੂਰਬੀ ਪਾਕਿਸਤਾਨ ’ਚ ਪਾਕਿਸਤਾਨੀ ਫੌਜਾਂ ਦੇ ਕਮਾਂਡਰ ਲੈਫਟੀਨੈਂਟ ਜਨਰਲ ਏ. ਕੇ. ਨਿਆਜੀ ਵੱਲੋਂ ਭਾਰਤ ਦੇ ਪੂਰਬੀ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ-ਸਮੱਰਪਣ ਕਰਨ ਤੋਂ ਬਾਅਦ 93,000 ਪਾਕਿਸਤਾਨੀ ਸੈਨਿਕਾਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ ਸੀ। (Vijay Diwas)

ਜਦੋਂ ਭਾਰਤ ’ਚ ਪਾਕਿਸਤਾਨੀ ਫੌਜ ਵੱਲੋਂ ਦੁਰਵਿਹਾਰ ਦੀਆਂ ਖਬਰਾਂ ਆਈਆਂ ਤਾਂ ਭਾਰਤ ’ਤੇ ਫੌਜ ਰਾਹੀਂ ਉੱਥੇ ਦਖਲ ਦੇਣ ਦਾ ਦਬਾਅ ਆਉਣ ਲੱਗਾ। ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੁੰਦੇ ਸਨ ਕਿ ਇਹ ਹਮਲਾ ਅਪਰੈਲ ’ਚ ਕੀਤਾ ਜਾਵੇ। ਇੰਦਰਾ ਗਾਂਧੀ ਨੇ ਇਸ ਸਬੰਧ ਵਿਚ ਫੌਜ ਮੁਖੀ ਜਨਰਲ ਮਾਨੇਕਸ਼ਾ ਦੀ ਰਾਏ ਲਈ ਸੀ। ਉਸ ਸਮੇਂ ਭਾਰਤ ਕੋਲ ਸਿਰਫ ਇੱਕ ਪਹਾੜੀ ਡਿਵੀਜਨ ਸੀ। ਇਸ ਡਿਵੀਜਨ ਕੋਲ ਪੁਲ ਬਣਾਉਣ ਦੀ ਸਮਰੱਥਾ ਨਹੀਂ ਸੀ। ਉਦੋਂ ਮਾਨਸੂਨ ਵੀ ਆਉਣ ਵਾਲਾ ਸੀ। ਅਜਿਹੇ ਸਮੇਂ ’ਚ ਪੂਰਬੀ ਪਾਕਿਸਤਾਨ ਵਿਚ ਦਾਖਲ ਹੋਣਾ ਮੁਸੀਬਤ ਮੁੱਲ ਲੈਣ ਵਾਂਗ ਸੀ। (Vijay Diwas)

ਇਹ ਵੀ ਪੜ੍ਹੋ : ਭਾਜਪਾ ਆਗੂ ਬੋਨੀ ਅਜਨਾਲਾ ਸਿੱਟ ਅੱਗੇ ਹੋਏ ਪੇਸ਼, ਕਈ ਘੰਟੇ ਹੋਏ ਸੁਆਲ-ਜਵਾਬ

ਰਾਜਨੀਤਿਕ ਦਬਾਅ ਅੱਗੇ ਝੁਕੇ ਬਿਨਾਂ ਫੌਜ ਮੁਖੀ ਮਾਨੇਕਸ਼ਾ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਪੱਸ਼ਟ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਜੰਗ ਦੇ ਮੈਦਾਨ ’ਚ ਉੱਤਰਨਾ ਚਾਹੁੰਦੇ ਹਨ। 3 ਦਸੰਬਰ 1971 ਨੂੰ ਇੰਦਰਾ ਗਾਂਧੀ ਉਸ ਸਮੇਂ ਦੇ ਕਲਕੱਤਾ ’ਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਸੇ ਦਿਨ ਸ਼ਾਮ ਨੂੰ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ਾਂ ਨੇ ਭਾਰਤੀ ਹਵਾਈ ਖੇਤਰ ਨੂੰ ਪਾਰ ਕਰਕੇ ਪਠਾਨਕੋਟ, ਸ੍ਰੀਨਗਰ, ਅੰਮ੍ਰਿਤਸਰ, ਜੋਧਪੁਰ, ਆਗਰਾ ਆਦਿ ਫੌਜੀ ਹਵਾਈ ਅੱਡਿਆਂ ’ਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਉਸੇ ਸਮੇਂ ਇੰਦਰਾ ਗਾਂਧੀ ਦਿੱਲੀ ਪਰਤ ਆਏ ਤੇ ਮੰਤਰੀ ਮੰਡਲ ਦੀ ਐਮਰਜੈਂਸੀ ਮੀਟਿੰਗ ਕੀਤੀ। 16 ਦਸੰਬਰ ਦੀ ਸਵੇਰ ਨੂੰ ਜਨਰਲ ਜੈਕਬ ਨੂੰ ਭਾਰਤੀ ਫੌਜ ਮੁਖੀ ਮਾਨੇਕਸ਼ਾ ਦਾ ਸੁਨੇਹਾ ਮਿਲਿਆ ਕਿ ਉਹ ਆਤਮ-ਸਮੱਰਪਣ ਦੀ ਤਿਆਰੀ ਕਰਨ ਲਈ ਤੁਰੰਤ ਢਾਕਾ ਪਹੁੰਚ ਜਾਵੇ।

ਜੈਕਬ ਦੀ ਹਾਲਤ ਵਿਗੜ ਰਹੀ ਸੀ। ਨਿਆਜੀ ਦੇ ਢਾਕਾ ’ਚ 26,400 ਸੈਨਿਕ ਸਨ ਜਦੋਂ ਕਿ ਭਾਰਤ ਕੋਲ ਸਿਰਫ 3,000 ਸੈਨਿਕ ਸਨ ਅਤੇ ਉਹ ਵੀ ਢਾਕਾ ਤੋਂ 30 ਕਿਲੋਮੀਟਰ ਦੂਰ। ਇਸ ਦੇ ਬਾਵਜੂਦ ਭਾਰਤੀ ਫੌਜ ਨੇ ਜੰਗ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ। ਇੰਦਰਾ ਗਾਂਧੀ ਨੇ ਲੋਕ ਸਭਾ ’ਚ ਹੰਗਾਮੇ ਦੌਰਾਨ ਐਲਾਨ ਕੀਤਾ ਕਿ ਭਾਰਤ ਜੰਗ ਜਿੱਤ ਗਿਆ ਹੈ। ਇੰਦਰਾ ਗਾਂਧੀ ਦੇ ਬਿਆਨ ਤੋਂ ਬਾਅਦ ਪੂਰਾ ਸਦਨ ਜਸ਼ਨ ’ਚ ਡੁੱਬ ਗਿਆ। ਭਾਰਤ-ਪਾਕਿਸਤਾਨ ਯੁੱਧ 3 ਦਸੰਬਰ 1971 ਨੂੰ ਸ਼ੁਰੂ ਹੋਇਆ ਤੇ 13 ਦਿਨ ਚੱਲਿਆ। ਯੁੱਧ ਅਧਿਕਾਰਤ ਤੌਰ ’ਤੇ 16 ਦਸੰਬਰ ਨੂੰ ਖਤਮ ਹੋ ਗਿਆ ਤੇ ਪਾਕਿਸਤਾਨ ਨੇ ਭਾਰਤ ਅੱਗੇ ਆਤਮ-ਸਮੱਰਪਣ ਕਰ ਦਿੱਤਾ। (Vijay Diwas)

ਰੋਹਿਤ ਨੂੰ ਹਟਾ ਕੇ ਹਾਰਦਿਕ ਪਾਂਡਿਆ ਨੂੰ ਬਣਾਇਆ ਮੁੰਬਈ ਇੰਡੀਅਨਜ਼ ਦਾ ਕਪਤਾਨ, ਜਾਣੋ ਕਿਉਂ

ਤੇਰ੍ਹਾਂ ਦਿਨਾਂ ਦੀ ਜੰਗ ਦੇ ਨਤੀਜੇ ਵਜੋਂ ਪਾਕਿਸਤਾਨੀ ਫੌਜ ਦਾ ਪੂਰਨ ਸਮੱਰਪਣ ਅਤੇ ਬੰਗਲਾਦੇਸ਼ ਦੀ ਸਿਰਜਣਾ ਹੋਈ। ਇਸ ਇਤਿਹਾਸਕ ਜਿੱਤ ਦੀ ਖੁਸ਼ੀ ਅੱਜ ਵੀ ਹਰ ਦੇਸ਼ ਵਾਸੀ ਦੇ ਦਿਲ ਨੂੰ ਜੋਸ਼ ਨਾਲ ਭਰ ਦਿੰਦੀ ਹੈ। 16 ਦਸੰਬਰ ਦੇ ਇਤਿਹਾਸ ਦੇ ਪੰਨੇ ਕਈ ਹਨੇ੍ਹਰੇ ਅਤੇ ਚਮਕਦਾਰ ਪੱਖਾਂ ਨਾਲ ਰੰਗੇ ਹੋਏ ਹਨ। ਜਿੱਥੇ ਅਸੀਂ ਪਾਕਿਸਤਾਨ ’ਤੇ ਜਿੱਤ ਤੋਂ ਬਾਅਦ ਇਸ ਦਿਨ ਨੂੰ ਜਿੱਤ ਦਿਵਸ ਵਜੋਂ ਮਨਾਉਂਦੇ ਹਾਂ, ਉੱਥੇ ਹੀ ਇਸ ਨੂੰ ਨਿਰਭੈਆ ਕਾਂਡ ਵਰਗੇ ਕਲੰਕ ਲਈ ਵੀ ਯਾਦ ਕੀਤਾ ਜਾਂਦਾ ਹੈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

LEAVE A REPLY

Please enter your comment!
Please enter your name here