ਪ੍ਰਾਈਵੇਟ ਕੋਠੀ ‘ਚ ਲਿਜਾਇਆ ਗਿਆ ਸੀ ਕਿਸਾਨਾਂ ਨੂੰ
ਕਿਸਾਨਾਂ ਦੀ ਜਿੱਦ ਅੱਗੇ ਝੁਕੀ ਸਰਕਾਰ, ਹੁਣ 11:30 ਵਜੇ ਪੰਜਾਬ ਭਵਨ ‘ਚ ਹੋਵੇਗੀ ਮੀਟਿੰਗ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਦੇਣ ਦਾ ਐਲਾਨ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ‘ਚ ਉਸ ਸਮੇਂ ਜੰਮ ਕੇ ਹੰਗਾਮਾ ਕੀਤਾ ਜਦੋਂ ਉਨ੍ਹਾਂ ਮੀਟਿੰਗ ਲਈ ਪੰਜਾਬ ਭਵਨ ਦੀ ਥਾਂ ਇੱਕ ਪ੍ਰਾਈਵੇਟ ਕੋਠੀ ‘ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਮੀਟਿੰਗ ਦੀ ਜਗ੍ਹਾ ਪੰਜਾਬ ਭਵਨ ਤੈਅ ਹੋਈ ਹੈ ਤਾਂ ਉਹ ਕਿਸੇ ਪ੍ਰਾਈਵੇਟ ਕੋਠੀ ‘ਚ ਮੀਟਿੰਗ ਕਿਉਂ ਕਰਨ।

ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਕਿਸਾਨ ਆਗੂਆਂ ਨੇ ਮੀਟਿੰਗ ਸਿਰਫ਼ ਪੰਜਾਬ ਭਵਨ ‘ਚ ਹੀ ਕਰਨ ਲਈ ਕਿਹਾ ਹੈ ਨਹੀਂ ਤਾਂ ਉਨ੍ਹਾਂ ਧਰਨਾ ਦੇਣ ਦੀ ਚਿਤਾਵਨੀ ਦੇ ਦਿੱਤੀ। ਜਿਸ ਸਬੰਧੀ ਸਰਕਾਰ ਨੇ ਮੀਟਿੰਗ ਪੰਜਾਬ ਭਵਨ ‘ਚ ਹੀ ਤੈਅ ਕਰ ਦਿੱਤੀ ਹੈ ਜੋ ਮੀਟਿੰਗ 10:00 ਵਜੇ ਪੰਜਾਬ ਭਵਨ ‘ਚ ਹੋਣੀ ਸੀ ਹੁਣ 11:30 ਵਜੇ ਪੰਜਾਬ ‘ਚ ਹੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.














